ਪਟਿਆਲਾ ਜਿਲੇ ਵਿੱਚ 126 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ -ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 1739

Date: 31 July 2020
RAJESH DEHRA, RAJPURA
ਰਾਜਪੁਰਾ 31 ਜੁਲਾਈ ( ਰਾਜੇਸ਼ ਡਾਹਰਾ ) ਅੱਜ ਪਟਿਆਲਾ ਜਿਲੇ ਵਿਚ 126 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾ ਦੀਆਂ ਪ੍ਰਾਪਤ 1000 ਦੇ ਕਰੀਬ ਰਿਪੋਰਟਾਂ ਵਿਚੋ 126 ਕੋਵਿਡ ਪੋਜਟਿਵ ਪਾਏ ਗਏ ਹਨ।ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 126 ਕੇਸਾਂ ਵਿਚੋ 50 ਪਟਿਆਲਾ ਸ਼ਹਿਰ, 22 ਰਾਜਪੁਰਾ, 19 ਨਾਭਾ, 09 ਸਮਾਣਾ, 06 ਪਾਤੜਾਂ ਅਤੇ 20 ਵੱਖ ਵੱਖ ਪਿੰਡਾਂ ਤੋਂ ਹਨ।ਜਿਹੜੇ ਕੇਸ ਰਾਜਪੁਰਾ ਤੋਂ ਆਏ ਹਨ ਉਹਨਾਂ ਵਿਚੋਂ ਰਾਜਪੁਰਾ ਦੇ ਨੇੜੇੇ ਰਵੀ ਬੁੱਕ ਡਿਪੁ ਤੋਂ ਚਾਰ, ਡਾਲੀਮਾ ਵਿਹਾਰ ਤੋਂ ਦੋ, ਦੁਰਗਾ ਕਲੋਨੀ, ਰਾਮਦੇਵ ਕਲੋਨੀ, ਗਗਨਚੋਂਕ, ਕੇ.ਐਸ.ਐਮ.ਰੋਡ, ਗੁਰੂਦੁਆਰਾ ਰੋਡ, ਮਹਿੰਦਰਾ ਗੰਜ, ਬਠੋਈ, ਕਨਿਕਾ ਗਾਰਡਨ, ਆਦਰਸ਼ ਕਲੋਨੀ, ਨੀਲਪੁਰ ਸਾਂਝ ਕੇਂਦਰ, ਨੇੜੇ ਐਨ.ਟੀ.ਸੀ ਸਕੂਲ, ਗੁਰਬਖਸ਼ ਕਲੋਨੀ, ਧਮੋਲੀ, ਜੈ ਨਗਰ, ਨੇੜੇ ਦੁਰਗਾ ਮੰਦਰ ਤੋਂ ਇੱਕ-ਇੱਕ ਕੇਸ ਆਇਆ ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com