ਪਾਣੀ ਅਨਮੋਲ ਹੈ'' ਇਸਦੀ ਸੰਕੋਚ ਨਾਲ ਹੀ ਵਰਤੋਂ ਕੀਤੀ ਜਾਵੇ- ''ਮੈਡਮ ਮਠਾੜੂ"

Date: 22 September 2021
Amrish Kumar Anand, Doraha
ਸੁਲਤਾਨਪੁਰ ਲੋਧੀ,

ਕੈਬਰਿਜ ਇੰਟਰਨੈਸ਼ਨਲ ਸਕੂਲ ਸੁਲਤਾਨਪੁਰ ਲੋਧੀ ਦੀ ਐਚ.ਓ.ਡੀ ਸਾਇੰਸ ਡਿਪਾਰਟਮੈਂਟ ਤੇ ਕੋਡੀਨੇਟਰ "ਮੈਡਮ ਕੁਲਬੀਰ ਕੌਰ ਮਠਾੜੂ" ਨੇ ਕਿਹਾ ਅੱਜ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਿਹਾ ਕਿ ''ਪਾਣੀ ਅਤਿ ਹੀ ਅਨਮੋਲ ਹੈ ਅਤੇ ਪਾਣੀ ਤੋਂ ਬਿਨ੍ਹਾਂ ਧਰਤੀ ਉਪਰ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ | ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਪਾਣੀ ਦੀ ਬਰਬਾਦੀ ਨਾ ਕਰੀਏ ਤੇ ਇਸਦੀ ਸੰਕੋਚ ਨਾਲ ਵਰਤੋਂ ਕਰਦੇ ਹੋਏ ਇਸਦੀ ਬੱਚਤ ਵੱਲ ਉਚੇਚਾ ਧਿਆਨ ਦੇਈਏ | ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਭਾਰੀ ਮਾਤਰਾ ਵਿਚ ਪਾਣੀ ਦੀ ਬਰਬਾਦੀ ਕੀਤੀ ਜਾਂਦੀ ਹੈ ਜੋ ਕਿ ਚੰਗੀ ਗੱਲ ਨਹੀਂ ਹੈ | ਉਨ੍ਹਾਂ ਕਿਹਾ ਕਿ ਧਰਤੀ ਦੇ ਹੇਠਲੇ ਪਾਣੀ ਦੇ ਨੀਵੇਂ ਹੋ ਰਹੇ ਪੱਧਰ ਸੰਬੰਧੀ ਮਾਹਿਰਾਂ ਵਲੋਂ ਜੋ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਹਨ, ਉਹ ਸਾਡੇ ਸਾਰਿਆਂ ਲਈ ਖਤਰੇ ਦੀ ਘੰਟੀ ਹਨ, ਇਸ ਲਈ ਜੇ ਅਸੀਂ ਹੁਣ ਵੀ ਨਾ ਸੰਭਲੇ ਤਾਂ ਆਉਣ ਵਾਲੀਆਂ ਪੀੜੀਆਂ ਸਾਨੂੰ ਮਾਫ਼ ਨਹੀਂ ਕਰਨਗੀਆਂ |

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com