ਬੰਗਲਾ ਦੇਸ਼ ਵਿੱਚ ਰਹਿ ਰਹੇ ਹਿੰਦੂਆਂ ਦੀ ਭਾਰਤ ਸਰਕਾਰ ਤੁਰੰਤ ਕਰੇ ਮਦਦ। ਰਾਜਿੰਦਰ ਪਾਲ ਆਨੰਦ ਐਡਵੋਕੇਟ, ਸੀਨੀਅਰ ਮੀਤ ਪ੍ਰਧਾਨ ਖੱਤਰੀ ਮਹਾਂ ਸਭਾ ਪੰਜਾਬ।

ਪਟਿਆਲਾ, ਅੱਜ ਸ਼੍ਰੀ ਰਾਜਿੰਦਰ ਪਾਲ ਆਨੰਦ,ਸਾਬਕਾ ਡੀਐਸਪੀ ਐਡਵੋਕੇਟ,ਸੀਨੀਅਰ ਮੀਤ ਪ੍ਰਧਾਨ ਖੱਤਰੀ ਮਹਾਂ ਸਭਾ ਪੰਜਾਬ ਨੇ ਇੱਕ ਬਿਆਨ ਜਾਰੀ ਕਰਦਿਆਂ ਹੋਇਆ ਕਿਹਾ ਕਿ ਕੁਝ ਦਿਨ ਪਹਿਲਾਂ ਸਾਡੇ ਗੁਆਂਡੀ ਦੇਸ਼ ਬੰਗਲਾ ਦੇਸ਼ ਵਿੱਚ ਤਖਤਾ ਪਲਟ ਹੋਇਆ ਹੈ।ਜਿਸ ਦੀ ਵਜਹਾ ਕਰਕੇ ਉੱਥੇ ਅੱਤਵਾਦੀਆਂ ਤੇ ਉਪੱਦਰਵੀਆਂ ਨੇ ਸਾਡੇ ਹਿੰਦੂ ਭੈਣ ਭਰਾਵਾਂ ਦੇ ਕਤਲ ਕਰਨੇ ਸ਼ੁਰੂ ਕਰ ਦਿੱਤੇ ਹਨ,ਹਿੰਦੂਆਂ ਦੇ ਘਰਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਹੈ। ਮੰਦਰਾਂ ਨੂੰ ਤੋੜ ਦਿੱਤਾ ਗਿਆ ਹੈ,ਮੰਦਰਾਂ ਵਿੱਚ ਸੁਸ਼ੋਭਿਤ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਮੰਦਰਾਂ ਤੋਂ ਬਾਹਰ ਸੁੱਟ ਦਿੱਤਾ ਗਿਆ ਹੈ ਅਤੇ ਪੁਜਾਰੀਆਂ ਦੇ ਕਤਲ ਕਰ ਦਿੱਤੇ ਗਏ ਹਨ।ਔਰਤਾਂ ਨਾਲ ਰੇਪ ਹੋ ਰਹੇ ਹਨ ਬੱਚੇ ਅਤੇ ਬਜ਼ੁਰਗਾਂ ਨੂੰ ਮਾਰਿਆ ਜਾ ਰਿਹਾ ਹੈ ਅਤੇ ਹਿੰਦੂਆਂ ਦੇ ਘਰਾਂ ਨੂੰ ਅੱਗ ਲਗਾਈ ਜਾ ਰਹੀ ਹੈ ।ਹੁਣ ਤੱਕ ਸੰਸਾਰ ਭਰ ਦੇ ਅਖੌਤੀ ਮਾਨਵ ਅਧਿਕਾਰ ਸੰਗਠਨਾਂ ਨੇ ਉਹਨਾਂ ਦੇ ਹੱਕ ਵਿੱਚ ਕੋਈ ਵੀ ਆਵਾਜ਼ ਬੁਲੰਦ ਨਹੀਂ ਕੀਤੀ ਹੈ ਅਤੇ ਨਾ ਹੀ ਅੰਤਰਰਾਸ਼ਟਰੀ ਪੱਧਰ ਤੇ ਕਿਸੇ ਵੀ ਸੰਸਥਾ ਜਾਂ ਮੁਲਕ ਵੱਲੋਂ ਉਹਨਾਂ ਦੀ ਮਦਦ ਕੀਤੀ ਗਈ ਹੈ ਅਤੇ ਨਾ ਹੀ ਕਿਸੇ ਮਾਨਵ ਅਧਿਕਾਰ ਸੰਗਠਨ ਨੇ ਉਹਨਾਂ ਦੀ ਮਦਦ ਲਈ ਕੋਈ ਬਿਆਨ ਜਾਰੀ ਕੀਤਾ ਹੈ।ਸ਼੍ਰੀ ਰਾਜਿੰਦਰ ਪਾਲ ਆਨੰਦ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਬੰਗਲਾਦੇਸ਼ ਵਿੱਚ ਰਹਿ ਰਹੇ ਸਾਡੇ ਹਿੰਦੂ ਭੈਣ ਭਰਾਵਾਂ ਦੀ ਤੁਰੰਤ ਮਦਦ ਕੀਤੀ ਜਾਵੇ ਅਤੇ ਇਸ ਦੁਖਦਾਈ ਘੜੀ ਵਿੱਚ ਉਹਨਾਂ ਨੂੰ ਜਲਦੀ ਤੋਂ ਜਲਦੀ ਰਾਹਤ ਪਹੁੰਚਾਈ ਜਾਵੇ।ਬੰਗਲਾਦੇਸ਼ ਵਿੱਚ ਰਹਿਣ ਵਾਲੇ ਸਾਡੇ ਹਿੰਦੂ ਪਰਿਵਾਰਾਂ ਦੀ ਸਥਿਤੀ ਬਹੁਤ ਹੀ ਨਾਜ਼ੁਕ ਅਤੇ ਫਿਸ ਫੋਟਕ ਬਣੀ ਹੋਈ ਹੈ ਅਤੇ ਉਹ ਮਦਦ ਲਈ ਗੁਹਾਰ ਲਗਾ ਰਹੇ ਹਨ। ਅੱਤਵਾਦੀਆਂ,ਵੱਖਵਾਦੀਆਂ ਅਤੇ ਦੰਗਾ ਕਰਨ ਵਾਲਿਆਂ ਵੱਲੋਂ ਲਗਾਤਾਰ ਉਹਨਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਜਾ ਰਿਹਾ ਹੈ।ਕੇਂਦਰ ਦੀ ਮੋਦੀ ਸਰਕਾਰ ਜਲਦੀ ਤੋਂ ਜਲਦੀ ਇਸ ਮਾਮਲੇ ਵਿੱਚ ਦਖਲ ਦੇ ਕੇ ਸਾਡੇ ਪੀੜਿਤ ਹਿੰਦੂ ਭੈਣ ਭਰਾਵਾਂ ਦੀ ਹਰ ਸੰਭਵ ਮਦਦ ਕਰੇ ਅਤੇ ਉਨਾਂ ਦੀ ਰਾਖੀ ਕਰੇ।