ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਸਹਿਯੋਗ ਨਾਲ ਖੂਨਦਾਨ ਮਹਾਂ-ਸੰਮੇਲਨ।

ਤਲਵੰਡੀ ਸਾਬੋ, 21 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਦੇ ਸਹਿਯੋਗ ਨਾਲ ਭਾਈ ਘਨਈਆ ਜੀ ਦੇ 300 ਸਾਲਾ ਜੋਤੀ ਜੋਤਿ ਸਮਾਉਣ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਕਾਲਜ ਦੀ ਸਟੂਡੈਂਟ ਵੈਲਫੇਅਰ ਕਮੇਟੀ ਦੇ ਅਧੀਨ ਲਗਾਇਆ ਗਿਆ। ਬੜੇ ਹੀ ਸੁਚੱਜੇ ਅਤੇ ਸੁਚਾਰੂ ਰੂਪ ਵਿੱਚ ਚੱਲੇ ਇਸ ਕੈਂਪ ਵਿੱਚ ਜਿੱਥੇ 90 ਵਲੰਟੀਅਰਜ਼ ਨੇ ਖੂਨ ਦਾਨ ਕੀਤਾ, ਉੱਥੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ ਵੀ 15 ਵਲੰਟੀਅਰਜ਼ ਨੇ ਆਪਣਾ ਖੂਨ ਦਾਨ ਕੀਤਾ। ਕਾਲਜ ਪ੍ਰਿੰਸੀਪਲ ਡਾ. ਕਵਲਜੀਤ ਕੌਰ ਨੇ ਇਸ ਵੱਡੇ ਹੰਭਲੇ ਲਈ ਡੀਨ, ਸਟੂਡੈਂਟ ਵੈੱਲਫੇਅਰ ਡਾ. ਮਨੋਰਮਾ ਸਮਾਘ ਨੂੰ ਵਧਾਈ ਦਿੱਤੀ। ਇਹ ਕੈਂਪ ਐਨ.ਐਸ.ਐਸ ਵਿਭਾਗ ਦੇ ਇੰਚਾਰਜ ਪ੍ਰੋ. ਸਪਨਜੀਤ ਕੌਰ, ਡਾ. ਅਮਨਪਾਲ ਕੌਰ ਅਤੇ ਰੈਡ ਰਿਬਨ ਕਲੱਬ ਦੇ ਇੰਚਾਰਜ਼ ਪ੍ਰੋ. ਰਾਜਨਦੀਪ ਕੌਰ, ਰੈੱਡ ਕਰਾਸ ਯੂਨਿਟ ਇੰਚਾਰਜ਼ ਡਾ. ਨਵਨੀਤ ਦਾਬੜਾ ਦੇ ਭਰਪੂਰ ਸਹਿਯੋਗ ਕਾਰਨ ਨੇਪਰੇ ਚੜਿਆ। ਕਾਲਜ ਪ੍ਰਿੰਸੀਪਲ ਡਾ. ਕਵਲਜੀਤ ਕੌਰ ਨੇ ਆਪਣਾ ਖੂਨ-ਦਾਨ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ। ਡਾ. ਮਨੋਰਮਾ ਸਮਾਘ (ਡੀਨ, ਵਿਦਿਆਰਥੀ ਭਲਾਈ) ਪ੍ਰੋ. ਹਰਜੀਤ ਕੌਰ, ਡਾ. ਨਵਨੀਤ ਦਾਬੜਾ ਅਤੇ ਪ੍ਰੋ. ਰਣਬੀਰ ਕੌਰ ਨੇ ਖੂਨ ਦਾਨ ਕੀਤਾ। ਨਾਨ ਟੀਚਿੰਗ ਸਟਾਫ ਵਿੱਚੋਂ ਰਜਿੰਦਰ ਸਿੰਘ ਸੁਪਰਡੈਂਟ, ਜਸਵਿੰਦਰ ਸਿੰਘ ਅਕਾਊਟੈਂਟ, ਪਰਮਿੰਦਰ ਸਿੰਘ, ਕਰਮਜੀਤ ਅਤੇ ਕਾਲਜ਼ ਫੋਟੋਗ੍ਰਾਫਰ ਨੇ ਵੀ ਖੂਨਦਾਨ ਕੀਤਾ। ਇਸ ਕੈਂਪ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਬਹੁਤ ਉਤਸ਼ਾਹ ਨਾਲ ਖੁਦ ਵੀ ਖੂਨਖ਼ਦਾਨ ਕੀਤਾ ਅਤੇ ਆਪਣੇ ਬੱਚਿਆਂ ਨੂੰ ਵੀ ਇਸ ਕਾਰਜ ਲਈ ਉਤਸ਼ਾਹਿਤ ਕੀਤਾ। ਵਿਦਿਆਰਥੀਆਂ ਨੇ ਵੱਧ ਚੜ੍ਕੇ ਹਿੱਸਾ ਲਿਆ ਅਤੇ ਡਾਕਟਰ ਵੱਲੋਂ ਕਿਸੇ ਕਾਰਨ ਖੂਨ ਨਾ ਦੇਣ ਦੀ ਮਨਾਹੀ ਦੇ ਬਾਵਜੂਦ ਵੀ ਖੂਨ ਦਾਨ ਲਈ ਉਤਸ਼ਾਹ ਵਿਖਾਇਆ। ਅੰਤ ਵਿੱਚ ਖੂਨਖ਼ਦਾਨੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ ਤਕਸੀਮ ਕੀਤੇ ਗਏ ਅਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ। ਪ੍ਰਿੰਸੀਪਲ ਡਾ. ਕਵਲਜੀਤ ਕੌਰ ਨੇ ਇਸ ਕੈਂਪ ਨੂੰ ਆਪਣੇ ਜੀਵਨ ਵਿੱਚ ਹੁਣ ਤੱਕ ਦੇਖੇ ਅਤੇ ਲਗਾਏ ਕੈਂਪਾਂ ਵਿੱਚੋਂ ਵਿਸ਼ੇਸ਼ ਦੱਸਿਦਿਆਂ ਕਿਹਾ ਕਿ ਇਸ ਕੈਂਪ ਵਿੱਚ ਮਾਣ ਮਹਿਸੂਸ ਕੀਤਾ ਜਾਣਾ ਬਣਦਾ ਹੈ ਕਿਉਂਕਿ ਇਸ ਤਰ੍ਹਾਂ ਦਾ ਖੂਨਦਾਨ ਕੈਂਪ ਕਾਲਜ ਦੇ ਇਤਿਹਾਸ ਵਿੱਚ ਪਹਿਲੀ ਵਾਰ ਲਗਾਇਆ ਗਿਆ ਹੈ। ਉਨ੍ਹਾਂ ਖੂਨ ਦਾਨ ਮਹਾਂ ਦਾਨ ਦੀ ਸ਼ਲਾਘਾ ਕਰਦੇ ਹੋਏ ਇੱਕ ਵਾਰ ਫਿਰ ਬਾਹਰੋਂ ਆਈ ਟੀਮ, ਨਸ਼ਾ ਵਿਰੋਧੀ ਮੰਚ ਦੇ ਅਹੁਦੇਦਾਰ ਅਤੇ ਡੀਨ ਵਿਦਿਆਰਥੀ ਭਲਾਈ ਦਾ ਧੰਨਵਾਦ ਕੀਤਾ। ਡਾ.ਮਨੋਰਮਾ ਸਮਾਘ (ਡੀਨ ਵਿਦਿਆਰਥੀ ਭਲਾਈ) ਨੇ ਦੱਸਿਆ ਕਿ ਇਸ ਕੈਂਪ ਵਿੱਚ 80 ਯੂਨਿਟ ਦੇ ਕਰੀਬ ਖੂਨਦਾਨ ਹੋਇਆ, ਜਿਸ ਲਈ ਸਮੂਹ ਕਾਲਜ਼ ਦੇ ਟੀਚਿੰਗ, ਨਾਨ ਟੀਚਿੰਗ, ਨਸ਼ਾ ਵਿਰੋਧੀ ਮੰਚ ਤੋਂ ਮੇਜਰ ਸਿੰਘ ਕਮਾਲੂ, ਰੁਪਿੰਦਰਜੀਤ ਸਿੱਧੂ, ਅਮਰਦੀਪ ਡਿਖ, ਗਰਤੇਜ ਮਲਕਾਣਾ, ਅਮ੍ਰਿਤਪਾਲ ਮਲਕਾਣਾ ਅਤੇ ਸਮੁੱਚੇ ਕਰਮਚਾਰੀ ਵਧਾਈ ਦੇ ਹੱਕਦਾਰ ਹਨ।