ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਨੇ ਕੀਤੀਆਂ ਪਿੰਡਾਂ ਅਤੇ ਸ਼ਹਿਰਾਂ ਵਿਚ ਨੁੱਕੜ ਮੀਟਿੰਗਾਂ

ਰਾਜਪੁਰਾ 14 ਫਰਵਰੀ (ਰਾਜੇਸ਼ ਡਾਹਰਾ)ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਵਲੋਂ ਅੱਜ ਹਲਕਾ ਰਾਜਪੁਰੇ ਦੇ ਕਈ ਪਿੰਡਾਂ ਵਿਚ ਅਤੇ ਕਲੋਨੀਆਂ ਵਿਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ।ਅੱਜ ਇਥੇ ਦੇ ਵਾਰਡ ਨੰ 27 ਵਿਚ ਪੁਜੇ ਚਰਨਜੀਤ ਬਰਾੜ ਵਲੋਂ ਕੀਤੀ ਗਈ ਇਕ ਮੀਟਿੰਗ ਦੌਰਾਨ ਉਨ੍ਹਾਂ ਵਿਰੋਧੀ ਪਾਰਟੀਆਂ ਉਤੇ ਹਮਲਾ ਕਰਦਿਆਂ ਕਿਹਾ ਕਿ ਇਥੇ ਕਿਸੇ ਨੇ ਵੀ ਤੁਹਾਡਾ ਸਾਥ ਨਹੀਂ ਦੇਣਾ ਸਿਰਫ ਅਕਾਲੀ ਬਸਪਾ ਸਰਕਾਰ ਹੀ ਹਮੇਸ਼ਾ ਤੁਹਾਡੇ ਨਾਲ ਖੜੇਗੀ।ਉਹਨਾਂ ਕਿਹਾ ਕਿ ਰਾਜਪੁਰਾ ਵਿਚ ਕਈ ਵਾਰ ਲੋਕਾਂ ਉੱਤੇ ਨਜਾਇਜ਼ ਪਰਚੇ ਦਰਜ਼ ਕੀਤੇ ਗਏ ਹਨ ਪਰ ਉਸ ਸਮੇਂ ਵੀ ਆਪ ਪਾਰਟੀ ਦੀ ਨੀਨਾ ਮਿੱਤਲ ਨੇ ਕੁਛ ਨਹੀਂ ਕੀਤਾ। ਉਹਨਾਂ ਕਿਹਾ ਕਿ ਇਥੇ ਦਾ ਵਿਧਾਇਕ ਲੋਕਾਂ ਨੂੰ ਡਰਾ ਕੇ ਵੋਟਾਂ ਲੈਣਾ ਚਾਹੀਦਾ ਹੈ ਪਰ ਅਸੀਂ ਡਰਨ ਵਾਲੇ ਨਹੀਂ।ਅਸੀਂ ਡੱਟ ਕੇ ਮੁਕਾਬਲਾ ਕਰਨਾ ਹੈ ਅਤੇ ਸਾਡੀ ਸਰਕਾਰ ਆਉਣ ਤੇ ਅਸੀਂ ਪਹਿਲਾਂ ਇਹਨਾਂ ਪਿਓ ਪੁੱਤ ਨੂੰ ਸ਼ਹਿਰੋਂ ਬਾਹਰ ਕਢਣਾ ਹੈ। ਉਹਨਾਂ ਬੀਜੇਪੀ ਦੇ ਉਮੀਦਵਾਰ ਨੂੰ ਡਾਕੂ ਕਹਿੰਦੇ ਹੋਏ ਕਿਹਾ ਕਿ ਇਹ ਤਾਂ ਡਾਕੂ ਹੈ ਅਤੇ ਇਸ ਤੋਂ ਲੋਕਾਂ ਨੂੰ ਬੱਚ ਕੇ ਰਹਿਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਉਹ ਸਾਰੀਆਂ ਸਹੂਲਤਾਂ ਮੁਹਈਆ ਕਰਵਾਉਣੀਆਂ ਹਨ ਜੋ ਇਕ ਆਮ ਲੋਕਾਂ ਨੂੰ ਰੋਜ ਦੀ ਜਿੰਦਗੀ ਵਿੱਚ ਲੋੜ ਪੇਂਦੀਆਂ ਹਨ।ਇਸ ਮੌਕੇ ਉਹਨਾਂ ਨਾਲ ਰਾਮ ਸਰਨ,ਸੁਖਦੇਵ ਸਿੰਘ ਸੁੱਖਾ,ਸੁੱਚਾ ਸਿੰਘ, ਸੁਰਿੰਦਰ ਸਿੰਘ, ਹਰਨਾਮ ਸਿੰਘ, ਕਮਲਦੀਪ ਅਤੇ ਸਿਮਰ ਮੌਜੂਦ ਸਨ।