ਲੋਕ ਭਲਾਈ ਟਰੱਸਟ ਵੱਲੋਂ ਚਲਾਇਆ ਰਾਜਪੁਰਾ ਸੁਪਰ ਕਿਡਜ਼ ਮੁਕਾਬਲਾ ਸਫਲਤਾਪੂਰਵਕ ਹੋਇਆ ਸੰਪੰਨ

ਰਾਜਪੁਰਾ,18 ਅਕਤੂਬਰ (ਰਾਜੇਸ਼ ਡਾਹਰਾ)ਲੋਕ ਭਲਾਈ ਟਰੱਸਟ ਦੇ ਚੇਅਰਮੈਨ ਜਗਦੀਸ਼ ਕੁਮਾਰ ਜੱਗਾ ਵਲੋਂ ਚਲਾਏ ਗਏ ਰਾਜਪੁਰਾ ਸੁਪਰ ਕਿਡਜ਼ ਮੁਕਾਬਲਾ ਆਪਣੇ ਆਖਰੀ ਪੜਾਅ 'ਤੇ ਪਹੁੰਚਦਿਆਂ ਸਫ਼ਲਤਾਪੂਰਵਕ ਸਮਾਪਤ ਹੋਇਆ।ਅੱਜ ਦੇ ਇਨਾਮ ਵੰਡ ਸਮਾਗਮ ਵਿੱਚ ਪਟੇਲ ਕਾਲਜ ਦੇ ਪ੍ਰਧਾਨ ਅਤੇ ਪੀ.ਆਰ.ਟੀ.ਸੀ. ਦੇ ਸੀਨੀਅਰ ਉੱਪ ਚੇਅਰਮੈਨ, ਸ਼੍ਰੀ ਗੁਰਵਿੰਦਰ ਸਿੰਘ ਦੂਆ ਮੁੱਖ ਮਹਿਮਾਨ ਸਨ। ਉਹਨਾਂ ਨੇ ਜਗਦੀਸ਼ ਕੁਮਾਰ ਜੱਗਾ ਜੀ ਅਤੇ ਲੋਕ ਭਲਾਈ ਚੈਰੀਟੇਬਲ ਟਰੱਸਟ ਦੀ ਇਸ ਉਪਰਾਲੇ ਲਈ ਸ਼ਲਾਘਾ ਕੀਤੀ। ਨਾਲ ਹੀ, ਜਗਦੀਸ਼ ਕੁਮਾਰ ਜੱਗਾ ਜੀ ਵੱਲੋਂ ਚਲਾਏ ਜਾਂਦੇ ਲੋਕ ਭਲਾਈ ਚੈਰੀਟੇਬਲ ਟਰੱਸਟ ਲਈ ਉਹਨਾਂ ਨੇ 21000 ਰੁਪਏ ਦੀ ਰਾਸ਼ੀ ਭੇਂਟ ਕਰਨ ਦਾ ਐਲਾਨ ਕੀਤਾ। ਇਸ ਮੌਕੇ ਸ਼੍ਰੀ ਮਹਿੰਦਰ ਸਹਿਗਲ (ਪਟੇਲ ਮੇਮੋਰਿਅਲ ਨੈਸ਼ਨਲ ਕਾਲਜ ਦੇ ਐਗਜ਼ੈਕਯੂਟਿਵ ਬੋਰਡ ਮੈਂਬਰ), ਸ਼੍ਰੀ ਵਜਿੰਦਰ ਗੁਪਤਾ ਜੀ (ਰਾਜਪੁਰਾ ਦੇ ਜਾਣੇ ਮਾਣੇ ਸਮਾਜ ਸੇਵੀ), ਸ਼੍ਰੀ ਸੁਰਿੰਦਰ ਕੁਮਾਰ (ਰਿਟਾਇਰਡ ਹੈਡ ਟੀਚਰ), ਅਤੇ ਸ਼੍ਰੀ ਤਰਸੇਮ ਜੋਸ਼ੀ (ਡਾਇਰੈਕਟਰ, ਸਕੌਲਰ ਪਬਲਿਕ ਸਕੂਲ) ਵੀ ਬਤੌਰ ਮਹਿਮਾਨ ਮੌਜੂਦ ਰਹੇ ਅਤੇ ਮੰਚ ਸੰਚਾਲਕ ਦੀ ਭੂਮਿਕਾ ਸ਼੍ਰੀ ਪ੍ਰਦੀਪ ਨੰਦਾ ਵਲੋਂ ਬਾਖੂਬੀ ਨਿਭਾਈ ਗਈ। ਇਸ ਸਮਾਪਤੀ ਪ੍ਰੋਗਰਾਮ ਵਿੱਚ ਜਗਦੀਸ਼ ਕੁਮਾਰ ਜੱਗਾ ਨੇ 30 ਜੇਤੂਆਂ ਨੂੰ ਐਂਡਰਾਇਡ ਟੈਬਲੇਟ ਵੰਡੇ। ਇਸ ਮੁਕਾਬਲੇ ਨੂੰ ਰਾਜਪੁਰਾ ਸ਼ਹਿਰ ਦੇ ਨਾਲ -ਨਾਲ ਪਿੰਡਾਂ ਦੀਆਂ 2400 ਵੀਡਿਓ ਐਂਟਰੀਆਂ ਦਾ ਭਰਵਾਂ ਹੁੰਗਾਰਾ ਮਿਲਿਆ। ਪ੍ਰੋਗਰਾਮ ਵਿਚ ਜਗਦੀਸ਼ ਜੱਗਾ ਵਲੋਂ ਕੋਨਸੋਲੇਸ਼ਨ ਇਨਾਮ 5-10 ਸਾਲ, 11-15 ਸਾਲ ਅਤੇ 16-18 ਸਾਲ ਦੀਆਂ ਤਿੰਨ ਵੱਖ-ਵੱਖ ਉਮਰ ਸ਼੍ਰੇਣੀਆਂ ਵਿੱਚ ਵੰਡੇ ਗਏ। ਪਹਿਲੇ ਉਮਰ ਸਮੂਹ ਨੂੰ ਰੰਗਦਾਰ ਕਿੱਟ ਅਤੇ ਇੱਕ ਸਟੱਡੀ ਟੇਬਲ ਦਿੱਤਾ ਗਿਆ, ਦੂਜੇ ਉਮਰ ਸਮੂਹ ਨੂੰ ਇੱਕ ਸਕੂਲ ਬੈਗ ਅਤੇ ਬਲੂਟੁੱਥ ਨੇਕਬੈਂਡ ਈਅਰਫੋਨ ਦਿੱਤੇ ਗਏ ਜਦੋਂ ਕਿ ਤੀਜੇ ਉਮਰ ਸਮੂਹ ਨੂੰ ਕੋਨਸੋਲੇਸ਼ਨ ਇਨਾਮ ਵਜੋਂ ਇੱਕ ਡਿਜੀਟਲ ਰਿਸਟਬੈਂਡ ਦਿੱਤਾ ਗਿਆ।ਇਸ ਮੌਕੇ ਤੇ ਜਗਦੀਸ਼ ਕੁਮਾਰ ਜੱਗਾ ਨੇ ਕਿਹਾ, “ਇਹ ਮੁਕਾਬਲਾ ਅਤੇ ਇਸਦੀ ਸਫ਼ਲਤਾਪੂਰਵਕ ਸਮਾਪਤੀ ਇੱਕ ਮੀਲ ਪੱਥਰ ਤੱਕ ਪਹੁੰਚਣ ਤੋਂ ਘੱਟ ਨਹੀਂ ਹੈ ਕਿਉਂਕਿ ਇਸਨੇ ਵਿਦਿਆਰਥੀਆਂ ਦੁਆਰਾ ਇਸ ਤਰ੍ਹਾਂ ਦੇ ਸ਼ਾਨਦਾਰ ਹੁੰਗਾਰੇ ਨੂੰ ਵੀ ਪ੍ਰਦਰਸ਼ਿਤ ਕੀਤਾ ਹੈ।  ਅੱਗੇ, ਇਹ ਦੱਸਦੇ ਹੋਏ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਆਉਣ ਵਾਲੀ ਪੀੜ੍ਹੀ ਬਿਨਾਂ ਸ਼ੱਕ ਇੱਕ ਵਿਲੱਖਣ ਬੁੱਧੀ ਅਤੇ ਪ੍ਰਤਿਭਾ ਰੱਖਦੀ ਹੈ”