ਆਦਰਸ਼ ਸਕੂਲ ਭਾਗੂ ਨੇ ਓਪਨ ਖੇਡਾਂ 'ਚ ਮਾਰੀਆਂ ਮੱਲਾਂ

ਲੰਬੀ,4 ਨਵੰਬਰ(ਬੁੱਟਰ) ਵੱਖ-ਵੱਖ ਖੇਡਾਂ 'ਚ ਚੈਪੀਅਨ ਰਹਿਣ ਵਾਲ਼ੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਦੇ ਖਿਡਾਰੀਆਂ ਨੇ ੨੫ ਸਾਲ ਤੋਂ ਘੱਟ ਉਮਰ ਵਰਗ ਦੀਆਂ ਜਿਲ੍ਹਾ ਪੱਧਰੀ ਖੇਡਾਂ 'ਚ ਮੈਡਲ ਹਾਸਿਲ ਕਰ ਕੇ ਮੱਲਾਂ ਮਾਰੀਆਂ ਹਨ।ਸਕੂਲ ਦੇ ਲੈਕਚਰਾਰ ਇਤਹਾਸ ਵਿਸ਼ਾਲ ਬੱਤਾ ਜੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹਨਾਂ ਮੁਕਾਬਲਿਆਂ 'ਚੋਂ ਸਕੂਲ ਦੇ ਲੜਕਿਆਂ ਨੇ 800 ਮੀਟਰ ਦੌੜ 'ਚੋਂ ਸੋਨ ਤਮਗਾ,1500 ਮੀਟਰ ਦੌੜ 'ਚੋਂ ਸਿਲਵਰ ਮੈਡਲ ਪ੍ਰਾਪਤ ਕੀਤੇ ਹਨ।ਇਸ ਪ੍ਰਕਾਰ ਖੋ-ਖੋ ਦੀ ਟੀਮ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਰਾਜ ਪੱਧਰੀ ਖੇਡਾਂ ਲਈ ਹਰਦੀਪ ਰਾਮ,ਮਨਪ੍ਰੀਤ ਸਿੰਘ ਅਤੇ ਖੋ-ਖੋ ਦੇ ਪੰਜ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ।ਪ੍ਰਿੰਸੀਪਲ ਜਗਜੀਤ ਕੌਰ ਅਤੇ ਉਪ ਪ੍ਰਿੰਸੀਪਲ ਤਰਸੇਮ ਸਿੰਘ ਬੁੱਟਰ ਨੇ ਸ਼੍ਰੀ ਵਿਸ਼ਾਲ ਬੱਤਾ,ਵਕੀਲ ਸਿੰਘ ਸਿੱਧੂ ਅਤੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱੱਤੀ।ਜੇਤੂਆਂ ਦਾ ਸਕੂਲ ਪਹੁੰਚਣ 'ਤੇ ਉਚੇਚਾ ਸਨਮਾਨ ਵੀ ਕੀਤਾ ਗਿਆ।ਇਸ ਵਕਤ ਲੈਕਚਰਾਰ ਅੰਮ੍ਰਿਤਪਤਲ ਕੌਰ ਧਾਲੀਵਾਲ਼,ਲੈਕਚਰਾਰ ਰਿੰਕੂ ਗੁਪਤਾ,ਲੈਕਚਰਾਰ ਸੋਨੀ ਗਰਗ,ਲੈਕਚਰਾਰ ਸੁਨੇਹ ਲਤਾ,ਲੈਕਚਰਾਰ ਸੰਜੀਤ ਅਤਰੀ,ਮੈਡਮ ਮਮਤਾ ਦੁਆ,ਹਮੀਰ ਸਿੰਘ ਸੇਖੂ,ਇੰਦਰਜੀਤ ਕੌਰ ਭਗਵਾਨਗੜ੍ਹ,ਜਸਵਿੰਦਰ ਕੌਰ ਲੰਬੀ,ਰਜੇਸ਼ ਬਾਂਸਲ,ਰਾਜਬੀਰ ਕੌਰ ਭਾਗੂ,ਕਾਂਤਾ ਰਾਣੀ,ਕੁਲਦੀਪ ਸਿੰਘ ਭਾਗੂ,ਅਮਰਪਾਲ ਸਿੰਘ ਲੰਬੀ,ਵੀਰਪਾਲ ਕੌਰ,ਸੁਖਜੀਤ ਕੌਰ,ਪ੍ਰਮੇਸ਼ਰੀ ਦੇਵੀ,ਜਸਵਿੰਦਰ ਕੌਰ,ਰਿੰਪੂ ਕੌਰ,ਕਮਲਜੀਤ ਕੌਰ ਆਦਿ ਹਾਜ਼ਰ ਸਨ।