ਆਨੰਦ ਪਰਿਵਾਰ ਨੂੰ ਸਦਮਾ ''ਮਾਤਾ ਸ਼ਾਰਦਾ ਰਾਣੀ" ਨਹੀਂ ਰਹੇ.

ਆਨੰਦ ਪਰਿਵਾਰ ਨੂੰ ਸਦਮਾ ''ਮਾਤਾ ਸ਼ਾਰਦਾ ਰਾਣੀ" ਨਹੀਂ ਰਹੇ.ਦੋਰਾਹਾ,ਅਮਰੀਸ਼ ਆਨੰਦ,ਅੱਜ ਦੋਰਾਹਾ ਦੇ ਪੁਰਾਣੇ ਬਾਜ਼ਾਰ ਵਿਖੇ ਸਥਿਤ ਆਨੰਦ ਟੈਲੀਕਾਮ ਦੇ ਮਾਲਕ ਸਮਾਜ ਸੇਵੀ ਸੁਖਦਰਸ਼ਨ ਆਨੰਦ (ਬਿੱਲਾ ਆਨੰਦ) ਦੇ ਪਰਿਵਾਰ ਨੂੰ ਉਸ ਸਮੇ ਗਹਿਰਾ ਸਦਮਾ ਲਗਾ ਜਦੋ ਅੱਜ ਓਹਨਾ ਦੇ ਮਾਤਾ ਜੀ 'ਸ਼੍ਰੀ ਸ਼ਾਰਦਾ ਰਾਣੀ ' ਸੁਪਤਨੀ ਸਵਰਗੀ ਸ਼੍ਰੀ ਕੰਵਰ ਲਾਲ ਆਨੰਦ ਜੀ, ਲੰਮੇ ਸਮੇ ਤੋਂ ਬਿਮਾਰ ਹੋਣ ਕਰ ਕੇ ਅੱਜ ਅਕਾਲ ਚਲਾਣਾ ਕਰ ਗਏ ਹਨ, ਓਹਨਾ ਦਾ ਅੰਤਿਮ ਸੰਸਕਾਰ ਅੱਜ 11,ਵਜੇ ਸ਼ਿਵਪੁਰੀ ਸ਼ਮਸ਼ਾਨ ਘਾਟ ਦੋਰਾਹਾ ਵਿਖੇ ਕੀਤਾ ਜਾਵੇਗਾ, ਇਸ ਮੌਕੇ ਸਮੁਚੇ ਸ਼ਹਿਰ ਦੋਰਾਹਾ ਵਾਸੀਆਂ,ਰਾਜਨੀਤਕ ਆਗੂਆਂ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਓਹਨਾ ਦੇ ਬੇਟੇ ਸੁਖਦਰਸ਼ਨ ਆਨੰਦ, ਪੋਤਰੇ ਅਮਰੀਸ਼ ਆਨੰਦ ਤੇ ਸੁਧੀਰ ਆਨੰਦ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ.