ਰਾਜਪੁਰਾ, 23ਅਪ੍ਰੈਲ (ਰਾਜੇਸ਼ ਡਾਹਰਾ) ਕੋਰੋਨਾ ਮਾਹਾਮਾਰੀ ਦੇ ਚਲਦੇ ਜਿਥੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਕੋਵਿਡ ਵੈਕਸੀਨ ਟੀਕੇ ਲਗਵਾਉਣ ਦੇ ਉਪਰਾਲੇ ਕਰ ਰਹਿਆਂ ਹਨ ਉਥੇ ਹੀ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਵਾਰਡ ਨੰ 16 ਦੇ ਐਮ ਸੀ ਜਗਨੰਦਨ ਗੁਪਤਾ ਨੇ ਰਾਜਪੁਰਾ ਦੇ ਵਾਰਡ ਨੰਬਰ 16 ਦੇ ਗੁਰੂਅਮਰਦਾਸ ਕਲੋਨੀ ਦੇ ਗੁਰਦੁਆਰਾ ਸਾਹਿਬ ਵਿੱਚ ਕੋਰੋਨਾ ਵੈਕਸੀਨ ਟੀਕਾ ਲਗਾਉਣ ਦਾ ਇਕ ਵੱਡਾ ਕੈਂਪ ਲਗਾਇਆ ਗਿਆ ।ਇਸ ਕੈਂਪ ਵਿਚ 45 ਸਾਲ ਤੋਂ ਵੱਧ ਉਮਰ ਵਾਲਿਆਂ ਵਿਅਕਤੀਆਂ ਨੂੰ ਟੀਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਲਗਾਏ ਗਏ ।ਇਸ ਮੌਕੇ ਐਮ ਸੀ ਜਗਨੰਦਨ ਗੁਪਤਾ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਰਾਜਪੁਰਾ ਵਿਚ ਦਿਨੋ ਦਿਨ ਵਿਚ ਕੋਰੋਨਾ ਪਾਜਿਟਿਵ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਕੈਂਪਾ ਵਿਚ ਅਤੇ ਸਰਕਾਰੀ ਹਸਪਤਾਲਾ ਵਿੱਚ ਪਹੁੰਚ ਕੇ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਉਣਾ ਚਾਹੀਦਾ ਹੈ।ਉਨਾ ਦੱਸਿਆ ਕਿ ਇਸ ਕੈਂਪ ਵਿਚ 100 ਤੋ ਵੱਧ ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਦੇ ਟੀਕੇ ਲਗਾਏ ਗਏ।ਇਸ ਮੌਕੇ ਵਾਰਡ ਦੇ ਐਮ.ਸੀ ਜਗਨੰਦਨ ਗੁਪਤਾ ਤਰਲੋਚਨ ਸਿੰਘ ਭੰਗੂ,ਬਿੱਲੂ ਬੁਰਜੀ,ਕੋਮਲ ਸਿੰਘ, ਸਤਵਿੰਦਰ ਸਿੰਘ ਚੰਦੂਮਾਜਰਾ,ਰਾਜੇਸ਼ ਧੀਮਾਨ,ਦਲਜੀਤ ਸਿੰਘ ਸੈਦਖੇੜੀ, ਗਿਆਨ ਸਿੰਘ,ਬੰਟੀ ਸਿੰਘ ਸਮੇਤ ਡਾਕਟਰਾਂ ਦੀ ਟੀਮ ਡਾ ਕਰਨਵੀਰ ਸਿੰਘ, ਡਾ ਹਰਪ੍ਰੀਤ ਕੌਰ, ਸਟਾਫ ਨਰਸ ਰਾਜਵਿੰਦਰ ਕੌਰ,ਰੁਪਿੰਦਰ ਕੌਰ ਸਮੇਤ ਵਾਰਡ ਨਿਵਾਸੀ ਹਾਜਰ ਸਨ।