ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਦੋਰਾਹਾ ਵਿੱਚ ਸੁਹਾਗ ਜਿਊਲਰਜ਼ ਵੱਲੋਂ ਸੁੰਦਰ ਦਸਤਾਰ ਮੁਕਾਬਲੇ

ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਦੋਰਾਹਾ ਵਿੱਚ ਸੁਹਾਗ ਜਿਊਲਰਜ਼ ਵੱਲੋਂ ਸੁੰਦਰ ਦਸਤਾਰ ਮੁਕਾਬਲੇ

ਸੁੰਦਰ ਦਸਤਾਰ ਮੁਕਾਬਲਿਆਂ ਵਿੱਚ ਬੱਚਿਆਂ ਨੇ ਦਿਖਾਇਆ ਜੋਸ਼, ਜੇਤੂਆਂ ਨੂੰ ਨਕਦ ਇਨਾਮ ਤੇ ਮੈਡਲ ਭੇਟ
ਦੋਰਾਹਾ, 26 ਦਸੰਬਰ (ਅਮਰੀਸ਼ ਆਨੰਦ) — ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸੁਹਾਗ ਜਿਊਲਰਜ਼ (ਰੇਲਵੇ ਰੋਡ, ਦੋਰਾਹਾ) ਵੱਲੋਂ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ। ਇਹ ਸਮਾਗਮ ਪ੍ਰਧਾਨ ਵਨੀਤ ਆਸ਼ਟ ਦੀ ਸਰਪ੍ਰਸਤੀ ਹੇਠ ਹੋਇਆ,ਦਸਤਾਰ ਮੁਕਾਬਲਿਆਂ ਵਿੱਚ ਮੁੱਖ ਮਹਿਮਾਨ ਵਜੋਂ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ ਲੱਖਾ ਪਾਇਲ ਨੇ ਸ਼ਿਰਕਤ ਕੀਤੀ। ਉਨ੍ਹਾਂ ਜੇਤੂਆਂ ਨੂੰ ਮੈਡਲ ਅਤੇ ਨਕਦ ਰਾਸ਼ੀ ਭੇਟ ਕਰਦਿਆਂ ਕਿਹਾ ਕਿ ਬੱਚਿਆਂ ਵਿੱਚ ਦਸਤਾਰ ਪ੍ਰਤੀ ਰੁਚੀ ਪੈਦਾ ਕਰਨ ਲਈ ਇਹ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਮੁਕਾਬਲੇ ਸਿੱਖੀ ਦੀ ਪ੍ਰਫੁੱਲਤਾ ਨਾਲ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਵੀ ਸਹਾਇਕ ਸਾਬਤ ਹੁੰਦੇ ਹਨ।ਇਸ ਮੌਕੇ ਚੇਅਰਮੈਨ ਬੰਤ ਸਿੰਘ ਦੋਬੁਰਜੀ ਨੇ ਕਿਹਾ ਕਿ ਦਸਤਾਰ ਸਾਡੇ ਗੁਰੂ ਸਾਹਿਬਾਨ ਵੱਲੋਂ ਬਖ਼ਸ਼ਿਆ ਤਾਜ ਹੈ ਅਤੇ ਕੇਸ ਗੁਰੂ ਦੀ ਮੋਹਰ ਹਨ, ਜਿਨ੍ਹਾਂ ਦਾ ਸਤਿਕਾਰ ਕਰਨਾ ਹਰ ਸਿੱਖ ਦਾ ਫਰਜ਼ ਹੈ। ਉਨ੍ਹਾਂ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਬਾਣੀ-ਬਾਣੇ ਨਾਲ ਜੋੜਨ ਲਈ ਅਜਿਹੇ ਸਮਾਗਮ ਲਗਾਤਾਰ ਕਰਵਾਉਣ ਦੀ ਲੋੜ ਉਤੇ ਜ਼ੋਰ ਦਿੱਤਾ।ਮੁੱਖ ਪ੍ਰਬੰਧਕ ਵਨੀਤ ਆਸ਼ਟ ਨੇ ਕਿਹਾ ਕਿ ਦਸਤਾਰ ਮੁਕਾਬਲੇ ਸਿੱਖ ਕੌਮ ਦੀ ਆਨ-ਸ਼ਾਨ ਦਾ ਪ੍ਰਤੀਕ ਹਨ ਅਤੇ ਦਸਤਾਰ ਤੋਂ ਬਿਨਾਂ ਸਿੱਖ ਦੀ ਜ਼ਿੰਦਗੀ ਅਧੂਰੀ ਹੈ। ਕੋਚ ਸੰਦੀਪ ਸਿੰਘ ਬਗਲੀ ਨੇ ਜੱਜ ਦੀ ਭੂਮਿਕਾ ਨਿਭਾਈ ਮੁਕਾਬਲਿਆਂ ਵਿੱਚ ਚੇਤਨਜੋਤ ਸਿੰਘ ਨੇ ਪਹਿਲਾ, ਗੁਰਦਿੱਤ ਸਿੰਘ ਨੇ ਦੂਜਾ ਅਤੇ ਹਰਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਲਖਵੀਰ ਸਿੰਘ ਲੱਖਾ ਪਾਇਲ, ਬਲਜੀਤ ਆਸ਼ਟ, ਚੇਅਰਮੈਨ ਬੰਤ ਸਿੰਘ ਦੋਬੁਰਜੀ, ਸੁਰਿੰਦਰ ਪਾਲ ਸੂਦ, ਡਾ. ਜੇ.ਐਲ. ਆਨੰਦ, ਜਸਮਿੰਦਰ ਜੱਸਾ, ਇੰਦਰਜੀਤ ਸਿੰਘ ਸ਼ਾਲੂ, ਮਨਜੋਤ ਮਾਨ, ਰਜਿੰਦਰ ਗਹਿਰ, ਮੰਡੀਪ ਮੰਗਟ, ਕੇਸ਼ਵਾ ਨੰਦ, ਨਿਰਦੋਸ਼ ਨੋਸ਼ਾ, ਅਨਿਸ਼ ਭਨੋਟ, ਗਗਨਦੀਪ ਚਾਹਲ, ਰਮੇਸ਼ ਮੇਸ਼ੀ, ਨੀਲੂ ਬੈਕਟਰ, ਸਿਕੰਦਰ ਪਾਲ, ਨਾਇਬ ਸਿੰਘ, ਲਖਵਿੰਦਰ ਲੱਕੀ ਸਮੇਤ ਸ਼ਹਿਰ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।