Punjab Infoline

ਪੰਜਾਬੀ

ਜੰਮੂ ਵਿੱਚ ਕੇਂਦਰੀ ਗੁਰਮਤਿ ਸਮਾਗਮ ਦੌਰਾਨ ਸਕੂਲੀ ਤੇ ਕਾਲਜ ਵਿਦਿਆਰਥੀਆਂ ਲਈ ਦੋ ਕਾਰਜਸ਼ਾਲਾਵਾਂ

09 Oct, 2026 12:05 PM

ਜੰਮੂ, 9 ਅਕਤੂਬਰ: ਸਿੱਖ ਮਿਸ਼ਨਰੀ ਕਾਲਜ (ਰਜਿ.), ਲੁਧਿਆਣਾ ਵੱਲੋਂ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸਭਾ, ਗੁਰੂ ਨਾਨਕ ਨਗਰ, ਜੰਮੂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਤਿੰਨ ਰੋਜ਼ਾ ਸਾਲਾਨਾ ਕੇਂਦਰੀ ਗੁਰਮਤਿ ਸਮਾਗਮ ਦੌਰਾਨ ਅੱਜ ਸਕੂਲੀ ਅਤੇ ਕਾਲਜ ਵਿਦਿਆਰਥੀਆਂ ਲਈ ਦੋ ਕਾਰਜਸ਼ਾਲਾਵਾਂ ਕਰਵਾਈਆਂ ਗਈਆਂ। ਦੋਵੇਂ ਕਾਰਜਸ਼ਾਲਾਵਾਂ ਸਵੇਰੇ 10:30 ਤੋਂ ਦੁਪਹਿਰ 12:30 ਵਜੇ ਤੱਕ ਹੋਈਆਂ।

ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਾਰਜਸ਼ਾਲਾ ਦਾ ਵਿਸ਼ਾ ‘ਵਿਦਿਆਰਥੀ ਜੀਵਨ ਦੀਆਂ ਕਦਰਾਂ-ਕੀਮਤਾਂ’ ਰੱਖਿਆ ਗਿਆ। ਇਸ ਕਾਰਜਸ਼ਾਲਾ ਲਈ ਸ. ਗੁਰਵਿੰਦਰ ਸਿੰਘ, ਲੁਧਿਆਣਾ ਅਤੇ ਸ. ਰਜਤ ਸਿੰਘ, ਜਲੰਧਰ ਜ਼ੋਨ ਨੂੰ ਸੰਚਾਲਕ ਨਿਯੁਕਤ ਕੀਤਾ ਗਿਆ ਸੀ।

ਕਾਲਜ ਵਿਦਿਆਰਥੀਆਂ ਲਈ ਦੂਜੀ ਕਾਰਜਸ਼ਾਲਾ ‘ਵਿੱਦਿਆ ਵਿੱਚ ਏਆਈ ਅਤੇ ਸੋਸ਼ਲ ਮੀਡੀਆ ਸਾਧਨਾਂ ਦੀ ਵਰਤੋਂ’ ਵਿਸ਼ੇ ’ਤੇ ਹੋਈ। ਇਸ ਦੇ ਸੰਚਾਲਕਾਂ ਵਿੱਚ ਕੈਪਟਨ ਜਸਪਾਲ ਸਿੰਘ, ਦਿੱਲੀ, ਪ੍ਰੋ. ਗੁਰਪ੍ਰੀਤ ਕੌਰ, ਲੁਧਿਆਣਾ ਅਤੇ ਸ. ਪਰਮਜੀਤ ਸਿੰਘ, ਚੰਡੀਗੜ੍ਹ ਸ਼ਾਮਲ ਸਨ।

ਦੋਵਾਂ ਕਾਰਜਸ਼ਾਲਾਵਾਂ ਦੇ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨਾਲ ਸਵਾਲ-ਜਵਾਬ ਅਤੇ ਸੰਵਾਦ ਲਈ ਵੀ ਸਮਾਂ ਰੱਖਿਆ ਗਿਆ।

ਭਗਤ ਰਵਿਦਾਸ ਜੀ ਦੇ 650 ਸਾਲਾ ਜਨਮ ਦਿਹਾੜੇ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ 450 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਇਹ ਸਮਾਗਮ 9 ਤੋਂ 11 ਅਕਤੂਬਰ ਤੱਕ ਗੁਰਦੁਆਰਾ ਸਿੰਘ ਸਭਾ, ਗੁਰੂ ਨਾਨਕ ਨਗਰ, ਜੰਮੂ ਵਿਖੇ ਕਰਵਾਇਆ ਜਾ ਰਿਹਾ ਹੈ। ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਵਿਦਵਾਨ, ਕਥਾਵਾਚਕ ਅਤੇ ਕੀਰਤਨੀ ਜਥੇ ਹਾਜ਼ਰੀ ਭਰ ਰਹੇ ਹਨ।

Latest News