ਵਿਦੇਸ਼ ਤੋਂ ਪਰਤੇ ਜਥੇਦਾਰ ਦਾਦੂਵਾਲ ਜੀ ਨਾਲ ਜਥੇਬੰਦੀ ਦੇ ਸਿੰਘਾਂ ਨੇ ਗੁਰਦੁਆਰਾ ਦਾਦੂ ਸਾਹਿਬ ਵਿਖੇ ਪੁੱਜ ਕੇ ਕੀਤੀ ਮੁਲਾਕਾਤ।

Date: 25 June 2020
GURJANT SINGH, BATHINDA
ਪੰਥਕ ਸਰਗਰਮੀਆਂ ਹੋਰ ਤੇਜ਼ ਕਰਨ ਲਈ ਕੀਤੀਆਂ ਵਿਚਾਰਾਂ।

ਤਲਵੰਡੀ ਸਾਬੋ, 25 ਜੂਨ (ਗੁਰਜੰਟ ਸਿੰਘ ਨਥੇਹਾ)- ਸਰਬੱਤ ਖਾਲਸਾ ਵੱਲੋਂ ਥਾਪੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ ਜੋ ਕਿ ਪਿਛਲੇ ਤਿੰਨ ਮਹੀਨਿਆਂ ਬਾਅਦ ਇੰਗਲੈਂਡ ਦੀ ਧਰਤੀ ਤੋਂ ਵਾਪਸ ਭਾਰਤ ਪਰਤੇ ਹਨ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਜਥੇਬੰਦੀ ਦੇ ਸਿੰਘਾਂ ਨੇ ਉਨ੍ਹਾਂ ਦੇ ਹੈੱਡਕੁਆਰਟਰ ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਹਰਿਆਣਾ ਵਿਖੇ ਪੁੱਜ ਕੇ ਮੁਲਾਕਾਤ ਕੀਤੀ। ਜਥੇਦਾਰ ਦਾਦੂਵਾਲ ਜੋ ਪਿਛਲੇ ਤਕਰੀਬਨ 25 ਸਾਲਾਂ ਤੋਂ ਸੰਸਾਰ ਭਰ ਵਿੱਚ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹਨ ਜਥੇਬੰਦੀ ਦੇ ਸਿੰਘਾਂ ਨੇ ਗੁਰਮਤਿ ਪ੍ਰਚਾਰ ਦੀ ਲਹਿਰ ਪੰਥਕ ਸਰਗਰਮੀਆਂ ਨੂੰ ਹੋਰ ਪ੍ਰਚੰਡ ਕਰਨ ਵਾਸਤੇ ਉਨ੍ਹਾਂ ਨਾਲ ਲੰਬਾ ਸਮਾਂ ਗੁਰਮਤਿ ਵਿਚਾਰਾਂ ਕੀਤੀਆਂ। ਕਰੋਨਾ ਮਹਾਂਮਾਰੀ ਜਿਸ ਨੇ ਸਾਰੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ ਇਸ ਦੌਰਾਨ ਜਥੇਦਾਰ ਦਾਦੂਵਾਲ ਜੀ ਨੇ ਇੰਗਲੈਂਡ ਦੀ ਧਰਤੀ ਤੋਂ ਹੀ ਜਥੇਬੰਦੀ ਦੇ ਸਾਰੇ ਸਿੰਘਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਸਨ ਕਿ ਉਹ ਲੋੜਵੰਦਾਂ ਲਈ ਗੁਰੂ ਕੇ ਲੰਗਰਾਂ, ਰਸਤਾ-ਵਸਤਾਂ, ਮੈਡੀਕਲ ਸਹੂਲਤਾਂ, ਸੈਨੇਟਾਈਜ਼ਰ, ਮਾਸਕਾਂ ਦੀਆਂ ਸੇਵਾਵਾਂ ਨਿਭਾਉਣ। ਤਾਲਾਬੰਦੀ ਦੇ ਦੌਰਾਨ ਜਥੇਬੰਦੀ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਦੇ ਸਿੰਘਾਂ ਅਤੇ ਗੁਰਦੁਆਰਾ ਦਾਦੂ ਸਾਹਿਬ ਤੋਂ ਵੱਖ-ਵੱਖ ਥਾਵਾਂ 'ਤੇ ਗੁਰੂ ਕੇ ਲੰਗਰਾਂ, ਰਸਤਾਂ-ਵਸਤਾਂ ਦੀ ਬੜੀ ਜ਼ਿੰਮੇਵਾਰੀ ਦੇ ਨਾਲ ਆਪੋ ਆਪਣੇ ਇਲਾਕਿਆਂ ਵਿੱਚ ਸੇਵਾ ਨਿਭਾਈ ਗਈ। ਜਥੇਦਾਰ ਦਾਦੂਵਾਲ ਨੇ ਸਾਰੇ ਸਿੰਘਾਂ ਵਲੋਂ ਨਿਭਾਈ ਗਈ ਸੇਵਾ ਦੀ ਸ਼ਲਾਘਾ ਕੀਤੀ ਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਜੀਵਨ ਸਿੰਘ ਚੁਨਾਗਰਾ, ਬਾਬਾ ਕੁਲਦੀਪ ਸਿੰਘ, ਭਾਈ ਬਲਵਿੰਦਰ ਸਿੰਘ ਟਹਿਣਾ, ਭਾਈ ਜਸਵਿੰਦਰ ਸਿੰਘ ਸਾਹੋਕੇ, ਭਾਈ ਹਰਜੀਤ ਸਿੰਘ ਪੰਡੋਰੀ, ਅਰਵਿੰਦਰ ਸਿੰਘ ਸੋਢੀ, ਭਾਈ ਜਸਪਿੰਦਰ ਸਿੰਘ ਡੱਲੇਵਾਲਾ, ਭਾਈ ਸੁਖਦੇਵ ਸਿੰਘ ਡੱਲੇਵਾਲਾ, ਭਾਈ ਬੋਹੜ ਸਿੰਘ ਭੁੱਟੀਵਾਲਾ, ਭਾਈ ਗੁਰਪਾਲ ਸਿੰਘ ਏਲਨਾਬਾਦ, ਭਾਈ ਗੁਰਪ੍ਰੀਤ ਸਿੰਘ ਖੁਖਰਾਣਾ, ਭਾਈ ਦਵਿੰਦਰ ਸਿੰਘ ਖਾਲਸਾ, ਭਾਈ ਜਗਮੀਤ ਸਿੰਘ ਬਰਾੜ, ਭਾਈ ਗੁਰਤੇਜ ਸਿੰਘ ਤੇਜੀ, ਭਾਈ ਗੁਰਸੇਵਕ ਸਿੰਘ ਤਖਤੂਪੁਰਾ, ਭਾਈ ਮੱਖਣ ਸਿੰਘ ਮੱਲਵਾਲਾ, ਭਾਈ ਰਣਧੀਰ ਸਿੰਘ ਪੱਖੀ, ਭਾਈ ਖੜਕ ਸਿੰਘ ਕੁੱਲਰੀਆਂ, ਭਾਈ ਹਰਮਨ ਸਿੰਘ ਗ੍ਰੰਥੀ, ਭਾਈ ਜਗਪ੍ਰੀਤ ਸਿੰਘ, ਭਾਈ ਕੁਲਵੰਤ ਸਿੰਘ ਬਾਜਾਖਾਨਾ, ਭਾਈ ਦਲੇਰ ਸਿੰਘ ਮੌਜ਼ੀਆ, ਭਾਈ ਜਸਬੀਰ ਸਿੰਘ ਪੱਖੀ, ਭਾਈ ਜਰਨੈਲ ਸਿੰਘ ਮੂਸਾ ਵੀ ਹਾਜ਼ਰ ਸਨ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com