ਜੋਨ ਬੇਰਕਲਾ ਤੋਂ ਲਾਭ ਸਿੰਘ ਕਾਂਗਰਸ ਉਮੀਦਵਾਰ ਐਲਾਨੇ — ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ

ਜੋਨ ਬੇਰਕਲਾ ਤੋਂ ਲਾਭ ਸਿੰਘ ਕਾਂਗਰਸ ਉਮੀਦਵਾਰ ਐਲਾਨੇ — ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ

ਦੋਰਾਹਾ, 4 ਦਸੰਬਰ ( ਅਮਰੀਸ਼ ਆਨੰਦ )-ਜੋਨ ਬੇਰਕਲਾ ਹਲਕੇ ਵਿੱਚ ਕਾਂਗਰਸ ਪਾਰਟੀ ਨੇ ਟਕਸਾਲੀ ਕਾਂਗਰਸੀ ਆਗੂ ਲਾਭ ਸਿੰਘ ਨੂੰ ਅਧਿਕਾਰਕ ਤੌਰ ‘ਤੇ ਉਮੀਦਵਾਰ ਐਲਾਨ ਦਿੱਤਾ। ਇਹ ਐਲਾਨ ਬਲਾਕ ਕਾਂਗਰਸ ਮਲੋਦ ਦੇ ਪ੍ਰਧਾਨ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਦੀ ਹਾਜ਼ਰੀ ਵਿੱਚ ਮਾਰਕੀਟ ਕਮੇਟੀ ਮਲੋਦ ਦੇ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਸ਼ਿਆੜ, ਸੀਨੀਅਰ ਕਾਂਗਰਸੀ ਆਗੂ ਕੁਲਵੀਰ ਸਿੰਘ ਸੋਹੀਆ ਅਤੇ ਮੰਡਲ ਪ੍ਰਧਾਨ ਕ੍ਰਿਸ਼ਨਦੇਵ ਜੋਗੀਮਾਜਰਾ ਵੱਲੋਂ ਸਿਰੋਪਾ ਪਾਕੇ ਕੀਤਾ ਗਿਆ।ਇਸ ਮੌਕੇ ਨੇਤਾਵਾਂ ਨੇ ਕਿਹਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰੀ ਜਿੱਤ ਦਰਜ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਆਮ ਆਦਮੀ ਪਾਰਟੀ ਦੀਆਂ ਝੂਠੀਆਂ ਕਸਮਾਂ ਅਤੇ ਅਧੂਰੇ ਵਾਅਦਿਆਂ ਤੋਂ ਤੰਗ ਆ ਚੁੱਕੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ, ਬੀਬੀਆਂ ਨੂੰ ਹਰ ਮਹੀਨੇ 1000 ਰੁਪਏ ਦੇਣ ਅਤੇ ਹੋਰ ਕਈ ਵਾਅਦਿਆਂ ਵਿੱਚੋਂ ਕੋਈ ਵੀ ਪੂਰਾ ਨਹੀਂ ਕੀਤਾ, ਸਗੋਂ ਸਰਕਾਰੀ ਖਰਚੇ ‘ਤੇ ਇਸ਼ਤਿਹਾਰਬਾਜ਼ੀ ਕਰਕੇ ਫੋਕੀ ਸੋਹਰਤ ਲੈਣ ਵਿੱਚ ਲੱਗੀ ਹੈ।ਕਾਂਗਰਸੀ ਆਗੂਆਂ ਨੇ ਦ੍ਰਿੜਤਾ ਜਤਾਈ ਕਿ ਆਉਣ ਵਾਲੀਆਂ ਚੋਣਾਂ ਵਿੱਚ ਲੋਕ ਕਾਂਗਰਸ ਪਾਰਟੀ ਨੂੰ ਮਜ਼ਬੂਤ ਬਣਾਉਣਗੇ ਅਤੇ ਝੂਠੇ ਦਾਅਵੇ ਕਰਨ ਵਾਲਿਆਂ ਨੂੰ ਨਕਾਰਣਗੇ। ਇਸ ਮੌਕੇ ਗੁਰਦੀਪ ਸਿੰਘ ਜੁਲਮਗੜ, ਕੁਲਵੰਤ ਸਿੰਘ ਚੋਮੋ, ਜਤਿੰਦਰ ਸਿੰਘ ਚੋਮੋ, ਮਨਜੀਤ ਸਿੰਘ ਚੋਮੋ, ਮੇਘ ਸਿੰਘ ਬੇਰਕਲਾ, ਗਿਆਨੀ ਗੁਰਚਰਨ ਸਿੰਘ ਬੇਰਕਲਾ, ਪਲਵਿੰਦਰ ਸਿੰਘ ਬੁੱਧੂ, ਚਰਨ ਸਿੰਘ, ਦੀਪਾ ਸਿੰਘ, ਗੁਰਦੀਪ ਸਿੰਘ, ਮਨਜੀਤ ਸਿੰਘ ਜੁਲਮਗੜ ਸਮੇਤ ਕਈ ਹੋਰ ਕਾਂਗਰਸ ਵਰਕਰ ਵੱਡੀ ਗਿਣਤੀ ਵਿੱਚ ਮੌਜੂਦ ਸਨ।