ਗਾਇਕ ਸਿੰਘ ਹਰਜੋਤ ਤੇ ਗੁਰਲੇਜ਼ ਅਖਤਰ ਦਾ ਨਵਾਂ ਦੋਗਾਣਾ ਗੀਤ "ਫਿੰਗਰ ਪ੍ਰਿੰਟ " ਰਿਲੀਜ਼
- ਮਨੋਰੰਜਨ
- 11 Sep,2020
11 September ਦੋਰਾਹਾ / ਜਲੰਧਰ(ਅਮਰੀਸ਼ ਆਨੰਦ)ਪੰਜਾਬੀ ਸੰਗੀਤ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲਾ ਗਾਇਕ ਸਿੰਘ ਹਰਜੋਤ ਤੇ ਗੁਰਲੇਜ਼ ਅਖਤਰ ਦਾ ਨਵਾਂ ਦੋਗਾਣਾ ਗੀਤ "ਫਿੰਗਰ ਪ੍ਰਿੰਟ " ਜੋ ਕਿ ਅਰਸਾਰਾ ਮਿਊਜ਼ਿਕ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ,ਗਾਇਕ ਸਿੰਘ ਹਰਜੋਤ ਨੇ ਆਪਣੇ ਨਵੇਂ ਆਏ ਗੀਤ ਦੀ ਚਰਚਾ ਕਰਦੇ ਹੋਏ ਦੱਸਿਆ ਕਿ ਇਹ ਗੀਤ "ਅਰਸਾਰਾ ਮਿਊਜ਼ਿਕ ਕੰਪਨੀ ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ,ਇਸ ਪ੍ਰੋਜੈਕਟ ਦੇ ਪ੍ਰੋਡਿਊਸਰ "ਸੁਖਜਿੰਦਰ ਭੱਚੂ" ਹਨ, ਓਹਨਾ ਦੱਸਿਆ ਇਸ ਗੀਤ ਨੂੰ ਪੰਜਾਬ ਦੇ ਮਸ਼ਹੂਰ ਗੀਤਕਾਰ "ਪ੍ਰਗਟ ਕੋਟਗੁਰੁ" ਵਲੋਂ ਕਲਮਬੱਧ ਕੀਤਾ ਗਿਆ ਹੈ , ਇਸ ਗੀਤ ਦਾ ਮਿਊਜ਼ਿਕ "ਦਾਊਦ" ਵਲੋਂ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ ਇਸ ਗੀਤ ਦਾ ਵੀਡੀਓ "ਸੰਦੀਪ ਬੇਦੀ" ਵਲੋਂ ਤਿਆਰ ਕੀਤਾ ਗਿਆ ਹੈ, ਇਸਦੇ ਨਾਲ ਹੀ ਸਿੰਘ ਹਰਜੋਤ ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ ਸਾਰੀ ਟੀਮ ਵਲੋਂ ਬਹੁਤ ਹੀ ਮਿਹਨਤ ਕੀਤੀ ਗਈ ਹੈ ਤੇ ਸਰੋਤਿਆਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ.
Posted By:
Amrish Kumar Anand