ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਨੂੰ ਬਣੇ ਹੋਏ 24 ਸਾਲ ,ਚੇਅਰਮੈਨ ਅਨਿਲ ਕੇ. ਮੋਂਗਾ ਜੀ ਦੁਆਰਾ ਚਲਾਈ ਗਈ ਸੇਵਾ ਅਭਿਆਨ ‘ਮਾਨਵਤਾ ਦੀ ਸੇਵਾ’ ਅੱਜ ਵੀ ਕਾਇਮ....

Date: 24 September 2020
Amrish Kumar Anand, Doraha
24, ਸਤੰਬਰ 2020

ਦੋਰਾਹਾ,(ਅਮਰੀਸ਼ ਆਨੰਦ)

ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਨੂੰ ਬਣੇ 24 ਸਾਲ ਹੋ ਚੁੱਕੇ ਹਨ ਅਤੇ ਇਸ ਸੰਸਥਾ ਦੇ ਚੇਅਰਮੈਨ ਅਨਿਲ ਕੇ. ਮੋਂਗਾ ਜੀ ਦੁਆਰਾ ਚਲਾਈ ਗਈ ਸੇਵਾ ਅਭਿਆਨ ‘ਮਾਨਵਤਾ ਦੀ ਸੇਵਾ’ ਅੱਜ ਵੀ ਕਾਇਮ ਹੈ। ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਵੱਲੋਂ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਅਤੇ 151 ਵੇਂ ਮਹਾਤਮਾ ਗਾਂਧੀ ਜੈਅੰਤੀ ਦੇ ਆਉਣ ਵਾਲੇ ਸਮਾਰੋਹਾਂ ਦੇ ਮੱਦੇਨਜ਼ਰ, ਹੈਵਨਲੀ ਪੈਲੇਸ, ਨਵੇਂ ਵਸਨੀਕਾਂ, ਜੋ 01 ਅਕਤੂਬਰ 2020 ਅਤੇ 31 ਅਕਤੂਬਰ 2020 ਦੇ ਵਿਚਕਾਰ ਆਪਣੀ ਬੁਕਿੰਗ ਦੀ ਪੁਸ਼ਟੀ ਕਰਦਾ ਹੈ, ਹੈਵਨਲੀ ਪੈਲੇਸ ਵਿੱਚ ਇੱਕ ਜੀਰੋ ਕੌਸਟ, ਪਹਿਲੇ ਮਹੀਨੇ, ਮੁਫਤ ਰੱਖ-ਰਖਾਓ ਦੀ ਪੇਸ਼ਕਸ਼ ਕਰਦਾ ਹੈ । ਇਸ ਸੰਸਥਾ ਦੀ ਸ਼ੁਰੂਆਤ ਬ੍ਰਹਮ ਭੋਗ ਮੁਹਿੰਮ ਦੇ ਤਹਿਤ ਹੋਈ। ਜਿਸ ਵਿੱਚ ਗ਼ਰੀਬ ਵਰਗ ਦੇ ਲੋਕਾਂ ਨੂੰ ਮੁਫ਼ਤ ਵਿੱਚ ਭੋਜਨ ਮੁਹੱਈਆ ਕਰਵਾਉਣਾ ਸ਼ੁਰੂ ਕੀਤਾ ਗਿਆ। ਇਸੇ ਦੇ ਨਾਲ ਇਸ ਸੰਸਥਾ ਦੇ ਅਧੀਨ ਬਜ਼ੁਰਗ ਲੋਕਾਂ ਦੀ ਸਹਾਇਤਾ ਦੇ ਲਈ ਹੈਵਨਲੀ ਪੈਲੇਸ ਨਾਮ ਦਾ ਸੀਨੀਅਰ ਸਿਟੀਜਨ ਹੋਮ ਦਾ ਨਿਰਮਾਣ ਕੀਤਾ ਗਿਆ ਹੈ, ਜਿੱਥੇ ਬਜ਼ੁਰਗ ਲੋਕ ਆਪਣੇ ਜੀਵਨ ਅੰਤਲੇ ਸਮੇਂ ਨੂੰ ਬਹੁਤ ਆਨੰਦ ਨਾਲ ਬਤੀਤ ਕਰ ਰਹੇ ਹਨ। ਹੈਵਨਲੀ ਪੈਲੇਸ ਵਿੱਚ ਰਹਿ ਰਹੇ ਬਜ਼ੁਰਗ ਲੋਕਾਂ ਨੂੰ ਆਧੁਨਿਕ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਅਤੇ ਇੱਥੋਂ ਦੇ ਬਜ਼ੁਰਗ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਉਹਨਾਂ ਦੇ ਖਾਣ-ਪੀਣ ਤੋਂ ਲੈ ਕੇ ਹਰ ਛੋਟੀ ਚੀਜ਼ ਦਾ ਬਹੁਤ ਹੀ ਚੰਗੀ ਤਰ੍ਹਾਂ ਨਾਲ ਧਿਆਨ ਰੱਖਿਆ ਜਾਂਦਾ ਹੈ, ਨਾਲ ਹੀ ਬਜ਼ੁਰਗਾਂ ਦੀ ਖ਼ੁਸ਼ੀ ਲਈ ਇੱਥੇ ਸਾਲ ਦੇ ਸਾਰੇ ਤਿਉਹਾਰ ਮਨਾਏ ਜਾਂਦੇ ਹਨ। ਹੈਵਨਲੀ ਪੈਲੇਸ ਵਿੱਚ 200 ਸਿੰਗਲ ਰੂਮ, 66 ਸਟੂਡਿਓ ਰੂਮ ਅਤੇ 54 ਸੂਟ ਰੂਮ ਹਨ, ਜਿਸ ਵਿੱਚ ਲਿਫ਼ਟ, ਪੌੜੀਆਂ ਅਤੇ ਰੈਂਪ ਦੀ ਸੁਵਿਧਾ ਵੀ ਉਪਲੱਭਧ ਹੈ। ਇੰਨਾ ਹੀ ਨਹੀਂ ਇਸ ਸੰਸਥਾ ਵਿੱਚ ਹੋਰ ਵੀ ਅਜਿਹੇ ਪੁੰਨ ਦੇ ਕੰਮ ਕੀਤੇ ਜਾ ਰਹੇ ਹਨ ਜੋ ਸੁਲਾਹਣਯੋਗ ਹੈ। ਜਿਵੇਂ ਮਾਰਗਦਰਸ਼ਨ ਮੁਹਿੰਮ ਦੇ ਜਰੀਏ ਆਪਣੀ ਸਕੂਲੀ ਸਿੱਖਿਆ ਛੱਡ ਚੁੱਕੇ ਬੱਚਿਆਂ ਨੂੰ ਕਿੱਤਾਮੁਖੀ ਕੋਰਸ ਕਰਵਾ ਕੇ ਉਹਨਾਂ ਨੂੰ ਨੌਕਰੀਆਂ ‘ਤੇ ਲਗਵਾਉਣਾ ਅਤੇ ਇਸ ਅਭਿਆਨ ਦੇ ਤਹਿਤ ਲੜਕੀਆਂ ਨੂੰ ਸਫ਼ਲ ਬਣਾਉਣ ਲਈ ਉਹਨਾਂ ਨੂੰ ਕੰਪਿਊਟਰ ਤਕਨੀਕ, ਸਿਲਾਈ-ਕਢਾਈ ਅਤੇ ਇੰਗਲਿਸ਼ ਸਪੀਕਿੰਗ ਜਿਹੀ ਸਿੱਖਿਆ ਦਿਵਾ ਕੇ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣਾ। ਇਸੇ ਦੇ ਨਾਲ ਇਸ ਸੰਸਥਾ ਦੇ ਸਵੈਸੇਵਕ ਝੁੱਗੀਆਂ ਵਾਲੇ ਇਲਾਕੇ ਵਿੱਚ ਜਾ ਕੇ ਬਿਮਾਰ ਲੋਕਾਂ ਦੀ ਜਾਂਚ ਕਰਕੇ ਉਹਨਾਂ ਦੀ ਲੋੜ ਦੇ ਮੁਤਾਬਿਕ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਵਾਉਂਦੀ ਹੈ ਅਤੇ ਇਸ ਟਰੱਸਟ ਦੇ ਪੁੰਨ ਦੇ ਕੰਮਾਂ ਨੂੰ ਸਫ਼ਲ ਬਣਾਉਣ ਵਿੱਚ ਚੇਅਰਮੈਨ, ਟਰੱਸਟੀਜ਼ ਅਤੇ ਡੀ.ਬੀ.ਸੀ.ਟੀ ਦੀ ਟੀਮ ਆਪਣਾ ਯੋਗਦਾਨ ਨਿਭਾ ਰਹੇ ਹਨ। ਪ੍ਰਬੰਧਕੀ ਸਟਾਫ ਸਭ ਤੋਂ ਵੱਧ ਦੇਖਭਾਲ ਕਰਨ ਵਾਲਾ, ਨਿਮਰ, ਸੁਸ਼ੀਲ ਅਤੇ ਸੇਵਾ ਕਰਨ ਲਈ ਤਿਆਰ ਹੈ ਮੁਸਕਰਾਹਟ ਨਾਲ ਸੇਵਾ ਉਨ੍ਹਾਂ ਦਾ ਮੋਟੋ ਹੈ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com