ਲੋਕ ਭਲਾਈ ਚੈਰੀਟੇਬਲ ਟਰੱਸਟ (ਰਜਿ)ਵਲੋਂ ਕੀਤਾ ਗਿਆ ਪੈਨਸ਼ਨ ਵੰਡ ਸਮਾਰੋਹ
- ਰਾਸ਼ਟਰੀ
 - 29 Mar,2021
 
              
  
      ਰਾਜਪੁਰਾ,29 ਮਾਰਚ(ਰਾਜੇਸ਼ ਡਾਹਰਾ) ਲੋਕ ਭਲਾਈ ਚੈਰੀਟੇਬਲ ਟਰੱਸਟ (ਰਜਿ) ਰਾਜਪੁਰਾ ਵੱਲੋਂ ਹਰ ਮਹੀਨੇ ਦੀ ਤਰਾਂ ਇਸ ਵਾਰ ਵੀ  ਟਰੱਸਟ ਦੇ ਪ੍ਰਧਾਨ ਸ਼੍ਰੀ ਜਗਦੀਸ਼ ਕੁਮਾਰ ਜੱਗਾ ਦੀ ਅਗਵਾਈ ਵਿੱਚ ਪੈਨਸ਼ਨ ਵੰਡ ਸਮਾਗਮ ਟਰੱਸਟ ਦੇ ਮੈਂਬਰਾਂ ਦੇ ਨਾਲ ਸ਼ਿਵ ਮੰਦਰ ਰਾਜਪੁਰਾ ਵਿਖੇ ਮਨਾਇਆ ਗਿਆ।ਇਸ ਵੰਡ ਸਮਾਰੋਹ ਵਿੱਚ  ਮੁੱਖ ਮਹਿਮਾਨ ਸ਼੍ਰੀ ਸ਼ਾਂਤੀ ਪ੍ਰਕਾਸ਼ ਸਪਰਾ (ਮਿਉਂਸਪਲ ਕੌਂਸ਼ਲਰ) ਪਹੁੰਚੇ ਅਤੇ ਸ਼੍ਰੀ ਅਸ਼ੋਕ ਚਕਰਵਰਤੀ (ਸਮਾਜ ਸੇਵਕ)  ਵਿਸ਼ੇਸ਼ ਤੌਰ ਤੇ ਪਹੁੰਚੇ।ਜਿਥੇ ਸ਼੍ਰੀ ਜਗਦੀਸ਼ ਕੁਮਾਰ ਜੱਗਾ ਜੀ ਨੇ ਆਏ ਮਹਿਮਾਨਾ ਨੂੰ ਜੀ ਆਇਆਂ ਨੂੰ ਕਿਹਾ ਅਤੇ ਉਹਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਲਗਭਗ 800 ਦੇ ਕਰੀਬ ਜਰੂਰਤਮੰਦ ਅਤੇ ਬਜੁਰਗ ਮਾਤਾਂਵਾਂ ਨੂੰ ਪੈਨਸ਼ਨ ਵੰਡੀ ਗਈ।ਇਸ ਮੌਕੇ ਜਗਦੀਸ਼ ਕੁਮਾਰ ਜੱਗਾ ਨੇ ਲੋਕ ਭਲਾਈ ਚੈਰੀਟੇਬਲ ਸੁਵਿਧਾ ਕੇਂਦਰ ਅਤੇ ਲੈਬੋਰਟਰੀ  ਦੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਅਤੇ  ਕਿਹਾ ਕਿ ਅਗਲੇ ਐਤਵਾਰ 4 ਅਪ੍ਰੈਲ 2021 ਨੂੰ ਟਰੱਸਟ ਵੱਲੋਂ ਮੈਡੀਕਲ ਕੈਂਪ ਲਾਇਆ ਜਾਵੇਗਾ ਅਤੇ ਅਪੀਲ ਕੀਤੀ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲਵੋ।ਇਸ ਮੌਕੇ ਤੇ ਕੜੀ ਚਾਵਲ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ।ਇਸ ਮੌਕੇ ਸ਼੍ਰੀ ਵਿਨੋਦ ਕਿੰਗਰ, ਅਮਿਤ ਕੁਮਾਰ ਟਿੰਕੂ, ਪ੍ਰਵੀਨ ਮੁੰਜਾਲ, ਸ਼੍ਰੀ ਓ. ਪੀ. ਗੋਗਿਆ, ਸ਼੍ਰੀ ਦੀਪਕ ਚਾਵਲਾ, ਸ਼੍ਰੀ ਸਾਹਿਲਸਪਰਾ, ਸ਼੍ਰੀ ਰਜਤ ਗਾਬਾ, ਸ਼੍ਰੀ ਪਵਨ ਭਟੇਜਾ, ਲਲਿਤ ਸ਼ਰਮਾ (ਯੁਵਾ ਬ੍ਰਮਣ ਸਭਾ, ਰਾਜਪੁਰਾ), ਚਿੰਕੀ ਸੈਜੜਾ,ਸ਼੍ਰੀ ਓਮ ਪ੍ਰਕਾਸ਼ ਭਾਰਤੀ, ਆਦਿ ਸ਼ਾਮਲ ਸੀ।
  
                        
            
                          Posted By:
                    RAJESH DEHRA