ਮਾਲਵਾ ਵੈੱਲਫੇਅਰ ਕਲੱਬ ਵੱਲੋਂ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ਼ ਸੱਭਿਆਚਾਰਕ ਸਮਾਗਮ ਕਰਵਾਇਆ

Date: 09 August 2022
TARSEM SINGH BUTTER, BATHINDA
09 ਅਗਸਤ

,ਰਾਮਾਂ ਮੰਡੀ(ਬੁੱਟਰ )ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ (ਬਠਿੰਡਾ )ਵੱਲੋਂ ਸ੍ਰੀਮਤੀ ਵੀਰਪਾਲ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਦੀ ਦਿਸ਼ਾ-ਨਿਰਦੇਸ਼ਨਾਂ ,ਉੱਤਰੀ ਖੇਤਰ ਸੱਭਿਆਚਾਰਕ ਕੇੰਦਰ ਪਟਿਆਲਾ (ਸੱਭਿਆਚਾਰਕ ਮੰਤਰਾਲਾ ਭਾਰਤ ਸਰਕਾਰ )ਦੀਆਂ ਅਗਵਾਈ ਲੀਹਾਂ ਤਹਿਤ ਸ੍ਰੀ ਕੀਰਤੀ ਕਿਰਪਾਲ ਜਿਲ੍ਹਾ ਭਾਸ਼ਾ ਅਫ਼ਸਰ ,ਬਠਿੰਡਾ ਦੀ ਗਤੀਸ਼ੀਲ ਅਗਵਾਈ 'ਚ 'ਹਰ ਘਰ ਤਿਰੰਗਾ ਮੁਹਿੰਮ ' ਤਹਿਤ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ ।ਜਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਭਾਰਤ ਦੀ ਅਜ਼ਾਦੀ ਦੀ 75ਵੀਂ ਵਰੇਗੰਢ ਮੌਕੇ ਹਾਜ਼ਰੀਨ ਨੂੰ ਵਧਾਈ ਦਿੰਦੇ ਹੋਏ ਅਜ਼ਾਦੀ ਲਈ ਕੀਤੇ ਸੰਘਰਸ਼ ਬਾਰੇ ਜਾਣਕਾਰੀ ਦੇਣ ਦੇ ਨਾਲ਼ -ਨਾਲ਼ ਹਰ ਘਰ ਕੌਮੀ ਤਿਰੰਗਾ ਲਹਿਰਾਉਣ ਦੀ ਭਾਵਕ ਅਪੀਲ ਕੀਤੀ।ਪ੍ਰੀਤ ਗਰੁੱਪ ਢੱਡੇ ਵੱਲੋੰ ਸੁਖਰਾਜ ਸਿੰਘ ਸੰਦੋਹਾ,ਜਗਸੀਰ ਸਿੰਘ ਢੱਡੇ ਅਤੇ ਬਲਕਰਨ ਸਿੰਘ ਢੱਡੇ ਨੇ ਅਜ਼ਾਦੀ ਲਈ ਲੜੇ ਸੰਘਰਸ਼,ਸਿੱਖ ਇਤਿਹਾਸ ਅਤੇ ਸਮਾਜਿਕ ਵਿਸ਼ਿਆਂ ਨਾਲ਼ ਸਬੰਧਤ ਕਵੀਸ਼ਰੀ/ਵਾਰਾਂ ਬਾਖ਼ੂਬੀ ਪ੍ਰਸਤੁਤ ਕੀਤੀਆਂ ।ਨਾਟਿਅਮ ਟੀਮ ਦੇ ਕਲਾਕਾਰਾਂ ਵੱਲੋਂ ਵਾਤਾਵਰਨ ਸੰਭਾਲ਼ ਅਤੇ ਸਫ਼ਾਈ ਦੀ ਮਹੱਤਤਾ ਨੂੰ ਦਰਸਾਉੰਦਾ ਨਾਟਕ 'ਜਿੱਥੇ ਸਫ਼ਾਈ,ਉੱਥੇ ਖ਼ੁਦਾਈ' ਨੇ ਕਾਵਿ ਰੰਗਾਂ ਅਤੇ ਗਾਇਨ ਸ਼ਾਇਲੀ ਰਾਹੀਂ ਪ੍ਰਸਤੁਤ ਕਰ ਕੇ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕੀਤਾ।ਜੌਨ ਮਸੀਹ ਤੇ ਗੁਰਭੇਜ ਸਿੰਘ ਨੇ ਭੰਡਾਂ ਦੀਆਂ ਨਕਲਾਂ ਨਾਲ਼ ਖ਼ੂਬ ਹਾਸ -ਰਸ ਪੈਦਾ ਕੀਤਾ।ਸਿੱਧੂ ਵਿਰਾਸਤ ਕਲਾ ਕੇੰਦਰ ਕਲਿਆਣ ਸੁੱਖਾ ਦੇ ਗੱਭਰੂਆਂ ਨੇ ਦੀਪ ਸਿੱਧੂ ਦੀ ਅਗਵਾਈ 'ਚ ਮਲਵਈ ਗਿੱਧਾ ਪੇਸ਼ ਕਰ ਕੇ ਬੇਅੰਤ ਵਾਹ-ਵਾਹ ਖੱਟੀ।ਕਲੱਬ ਵੱਲੋਂ ਜਿਲ੍ਹਾ ਭਾਸ਼ਾ ਅਫ਼ਸਰ ਸਮੇਤ ਕਲਾਕਾਰਾਂ ਦੀਆਂ ਟੀਮਾਂ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ ।ਕਲੱਬ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਉੱਤਰੀ ਖੇਤਰ ਸੱਭਿਆਚਾਰਕ ਕੇੰਦਰ ਪਟਿਆਲਾ ,ਭਾਸ਼ਾ ਵਿਭਾਗ ਪੰਜਾਬ,ਕਲਾਕਾਰਾਂ ਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਭਵਿੱਖ 'ਚ ਹੋਰ ਗਤੀਵਿਧੀਆਂ ਕਰਨ ਲਈ ਕਲੱਬ ਨੂੰ ਸਹਿਯੋਗ ਲਈ ਅਪੀਲ ਕੀਤੀ।ਮੰਚ ਦਾ ਸੰਚਾਲਨ ਲੈਕਚਰਾਰ ਤਰਸੇਮ ਸਿੰਘ ਬੁੱਟਰ ਨੇ ਕੀਤਾ।ਇਸ ਮੌਕੇ ਕਲੱਬ ਪ੍ਰਧਾਨ ਗੁਰਮੀਤ ਸਿੰਘ ਬੁੱਟਰ ,ਜਨਰਲ ਸਕੱਤਰ ਤਰਸੇਮ ਸਿੰਘ ਬੁੱਟਰ ,ਮਨਪ੍ਰੀਤ ਸਿੰਘ ਬੁੱਟਰ ,ਗੁਰਵਿੰਦਰ ਸਿੰਘ ਬੁੱਟਰ ,ਗਗਨਦੀਪ ਸਿੰਘ ਸਿੱਧੂ ,ਗੁਲਾਬ ਸਿੰਘ ਨੰਬਰਦਾਰ,ਹਰਮਨ ਸਿੰਘ ਸਿੱਧੂ ,ਮਨਪ੍ਰੀਤ ਸਿੰਘ ਸਿੱਧੂ ,ਰੇਸ਼ਮ ਸਿੰਘ ਰੋਮਾਣਾ,ਗਗਨਪ੍ਰੀਤ ਸਿੰਘ ਬੰਗੀ ਦੀਪਾ,ਸਰਪੰਚ ਰਾਜਿੰਦਰ ਸਿੰਘ ਖ਼ਾਲਸਾ,ਸਾਬਕਾ ਸਰਪੰਚ ਹਰਮੇਲ ਸਿੰਘ ਸਿੱਧੂ ,ਕੁਲਦੀਪ ਸਿੰਘ ਨੰਬਰਦਾਰ ,ਜੁਗਰਾਜ ਸਿੰਘ ਨੰਬਰਦਾਰ ,ਸੁਖਵਿੰਦਰ ਸਿੰਘ ਲੀਲਾ ਸਮੇਤ 400 ਦੇ ਕਰੀਬ ਪਿੰਡ ਵਾਸੀ ਹਾਜ਼ਰ ਸਨ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com