ਆਮ ਲੋਕਾਂ ਦਾ ਨਗਰ ਕੌਂਸਲ ਦੀ ਮੀਟਿੰਗ ਵਿੱਚ ਬਿਠਾਉਣ ਦਾ ਆਪ ਆਗੂਆਂ ਨੇ ਜਤਾਇਆ ਵਿਰੋਧ
- ਰਾਸ਼ਟਰੀ
- 07 Sep,2023
  
      ਰਾਜਪੁਰਾ,7 ਸਿਤੰਬਰ, (ਰਾਜੇਸ਼ ਡਾਹਰਾ)   ਅੱਜ ਆਮ ਆਦਮੀ ਪਾਰਟੀ ਹਲਕਾ ਰਾਜਪੁਰਾ ਦੇ ਚਾਰੇ ਬਲਾਕ ਪ੍ਰਧਾਨਾਂ ਅਤੇ ਆਗੂਆਂ ਦਿਨੇਸ਼ ਮਹਿਤਾ, ਸਿਕੰਦਰ ਸਿੰਘ ਬਨੂੰੜ, ਇਸਲਾਮ ਅਲੀ , ਦੀਪਕ ਸੂਦ ਜੁਆਇੰਟ ਸਕੱਤਰ ਟ੍ਰੇਡ ਵਿੰਗ ਪੰਜਾਬ, ਗੁਰਪ੍ਰੀਤ ਸਿੰਘ ਧਮੋਲੀ, ਸੁਬਾ ਸਕੱਤਰ ਪੰਜਾਬ, ਬੰਤ ਸਿੰਘ ਸੁਬਾ ਸਕੱਤਰ ਪੰਜਾਬ, ਕੈਪਟਨ ਸ਼ੇਰ ਸਿੰਘ  ਜ਼ਿਲਾ ਪ੍ਰਧਾਨ ਐਕਸ ਸਰਵਿਸਮੈਨ ਪਟਿਆਲਾ, ਸਰਪੰਚ ਨਲਾਸ ਅਤੇ ਬਲੀ ਸਿੰਘ ਬਨੂੰੜ ਅਤੇ ਹੋਰ ਆਗੂ ਵਲੋਂ ਹਲਕਾ ਰਾਜਪੁਰਾ  ਦੇ ਕਸਬਾ ਬਨੂੰੜ ਵਿਚ ਵਿਕਾਸ ਕਾਰਜਾਂ ਸਬੰਧੀ ਕਾਰਜ ਸਾਧਕ ਅਫਸਰ ਬਨੂੰੜ ਨਾਲ ਮੀਟਿੰਗ ਕੀਤੀ ਗਈ।ਜਿਸ ਵਿਚ ਸਮੂਹ ਆਗੂਆਂ ਵੱਲੋਂ ਨਗਰ ਕੌਂਸਲ ਬਨੂੜ ਦੇ ਕਾਰਜ ਸਾਧਕ ਅਫ਼ਸਰ ਨੂੰ ਇਤਰਾਜ ਪੱਤਰ ਰਾਹੀਂ ਕਿਹਾ ਗਿਆ ਕਿ ਨਗਰ ਕੌਂਸਲ ਦੀ ਮੀਟਿੰਗ ਸਮੇਂ ਪ੍ਰਾਈਵੇਟ ਭਾਵ Un Elected   ਵਿਅਕਤੀ ਮੀਟਿੰਗ ਵਿੱਚ ਸ਼ਾਮਲ ਹੁੰਦੇ ਹਨ । ਜਿਸ ਕਾਰਨ ਵਿਕਾਸ ਦੇ ਕੰਮਾਂ ਵਿਚ ਰੁਕਾਵਟ ਪੈਂਦੀ ਹੈ ਇਸ ਸਬੰਧੀ ਆਗੂਆ ਵਲੋਂ ਕਾਰਜ ਸਾਧਕ ਅਫਸਰ ਨੂੰ ਲਿਖਤੀ ਰੂਪ ਵਿੱਚ ਦਿੱਤਾ ਗਿਆ ਕਿ ਅੱਗੋਂ ਵਾਸਤੇ ਕੋਈ ਵੀ ਪ੍ਰਾਈਵੇਟ ਵਿਅਕਤੀ ਮੀਟਿੰਗ ਵਿੱਚ ਨਾ ਬਿਠਾਇਆ ਜਾਵੇ।   ਇਸ ਮੌਕੇ ਤੇ ਗੁਰਪ੍ਰੀਤ ਸਿੰਘ ਧਮੋਲੀ ਅਤੇ  ਦੀਪਕ ਸੂਦ ਨੇ ਦੱਸਿਆ ਕਿ ਬਨੂੰੜ ਵਿਖੇ  ਕਮੇਟੀ ਵਿਚ ਰੈਗੂਲਰ ਤੌਰ ਤੇ ਜੇਈ ਨਹੀਂ ਹੈ ਜਿਸ ਕਾਰਨ ਬਨੂੰੜ ਦਾ ਵਿਕਾਸ ਸਮੇਂ ਸਿਰ ਨਹੀਂ ਹੋ ਰਿਹਾ । ਕਾਰਜ ਸਾਧਕ ਅਫਸਰ  ਬਨੂੜ ਵਲੋਂ ਦੱਸਿਆ ਕਿ ਜਲਦੀ ਹੀ ਇਹ ਸਮੱਸਿਆ ਹੱਲ ਕੀਤੀ ਜਾਵੇਗੀ।
  
                        
            
                          Posted By:
 RAJESH DEHRA
                    RAJESH DEHRA
                  
                
              