ਤਲਵੰਡੀ ਸਾਬੋ, 2 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਨਜਦੀਕੀ ਪਿੰਡ ਬੁਰਜ ਸੇਮਾਂ ਦੇ ਓਂਕਾਰ ਸਿੱਧੂ ਨੇ ਭਾਸ਼ਣ ਮੁਕਾਬਲਿਆਂ ਵਿੱਚੋਂ ਖੇਤਰੀ ਪੱਧਰ ਤੇ ਹੋਏ ਮੁਕਾਬਲਿਆਂ ਵਿੱਚੋਂ ਦੂਸਰਾ ਸਥਾਨ ਹਾਸਿਲ ਕਰਕੇ ਸਕੂਲ ਅਤੇ ਮਾਂ ਬਾਪ ਦਾ ਨਾਮ ਰੌਸ਼ਨ ਕੀਤਾਹੈ। ਸਕੂਲ ਦੇ ਪ੍ਰਿੰਸੀਪਲ ਐਸ. ਕੇ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਕਾਦਮਿਕ ਮੁਕਾਬਲੇ ਐਮ. ਐਸ. ਡੀ ਸਕੂਲ ਬਠਿੰਡਾ ਵਿਖੇ ਹੋਏ ਸਨ ਜਿੰਨ੍ਹਾਂ ਵਿੱਚੋਂ ਸਾਡੇ ਸਕੂਲ ਦੇ ਵਿਦਿਆਰਥੀ ਓਂਕਾਰ ਸਿੰਘ ਸਿੱਧੂ ਨੇ ਛੇ ਜਿਲ੍ਹਿਆਂ ਦੇ ਖੇਤਰੀ ਪੱਧਰ ਦੇ ਮੁਕਾਬਲਿਆਂ ਵਿੱਚੋਂ ਸਾਡੇ ਸਕੂਲ ਅਤੇ ਆਪਣੇ ਮਾਂ ਬਾਪ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਅਜਿਹੇ ਬੱਚੇ ਹੀ ਅੱਗੇ ਜਾ ਕੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ। ਓਂਕਾਰ ਸਿੱਧੂ ਬੁਰਜ ਸੇਮਾਂ ਨੇ ਇਹ ਖੇਤਰ ਪੱਧਰ ਦਾ ਮੁਕਾਬਲਾ ਜਿੱਤ ਕੇ ਰਾਜ ਪੱਧਰ ਮੁਕਾਬਲੇ ਵਿੱਚ ਆਪਣੀ ਥਾਂ ਬਣਾ ਲਈ ਹੈ। ਇਸ ਸਮੇਂ ਉਹਨਾਂ ਦੇ ਪਿਤਾ ਜਸਵੀਰ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਬੱਚੇ ਦੀ ਇਸ ਪ੍ਰਾਪਤੀ ਤੇ ਬਹੁਤ ਖੁਸ਼ੀ ਹੈ। ਇਸ ਮੌਕੇ ਅਕਸ਼ੈ ਸ਼ਰਮਾਂ, ਵਾਇਸ ਪ੍ਰਿੰਸੀਪਲ ਰਜਿੰਦਰ ਸਿੰਘ, ਸੁਖਦੀਪ ਸਿੰਘ, ਬਲਜੀਤ ਸਿੰਘ, ਗੁਰਦੀਪ ਸ਼ਰਮਾਂ, ਨਰੇਸ਼ ਕੁਮਾਰ ਆਦਿ ਹਾਜ਼ਿਰ ਸਨ।