ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ
- ਪੰਜਾਬ
- 13 Feb,2025

ਬਲਬੇੜਾ 13 ਫਰਵਰੀ,(ਪੀ ਐੱਸ ਗਰੇਵਾਲ)-ਸ੍ਰੀ ਗੁਰੂ ਰਵਿਦਾਸ ਸਭਾ ਪਿੰਡ ਕਰਹਾਲੀ ਸਾਹਿਬ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ ਦਿਹਾੜੇ ਨੂੰ ਸਮਰਪਿਤ ਪਿੰਡ ਕਰਹਾਲੀ ਸਾਹਿਬ ਵਿਖੇ, ਖੂਨਦਾਨ ਕੈਂਪ ਲਗਾਇਆ।ਜਿਸ ਦਾ ਰਸਮੀਂ ਉਦਘਾਟਨ ਡਾ.ਸੰਦੀਪ ਸਿੰਘ ਅਤੇ ਪੰਚ ਸੇਰੂ ਰਾਮ ਨੇ ਖੂਨਦਾਨ ਕਰਕੇ ਕੀਤਾ। ਇਹ ਖੂਨਦਾਨ ਕੈਪ ਡਾ.ਮਨਦੀਪ ਸਿੰਘ ਅਤੇ ਡਾ.ਗੁਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ। ਖੂਨਦਾਨ ਕੈਂਪ ਵਿੱਚ ਡਾ.ਮਨਦੀਪ ਸਿੰਘ,ਸੂਬੇਦਾਰ ਨਸੀਬ ਸਿੰਘ,ਡਾ.ਕੁਲਵਿੰਦਰ ਸਿੰਘ ਕਰਹਾਲੀ,ਭੈਣ ਬੇਅੰਤ ਕੌਰ,ਹਰਮਨ ਕੌਰ,ਕਮਲਪ੍ਰੀਤ ਕੌਰ,ਰਾਜਵਿੰਦਰ ਸਿੰਘ,ਨਿਰਮਲ ਸਿੰਘ,ਲਖਵਿੰਦਰ ਸਿੰਘ,ਸੰਕਰ ਸਿੰਘ,ਗੋਲਡੀ ਸਿੰਘ,ਅਮਰਿੰਦਰ ਸਿੰਘ,ਅਤੇ ਡਾ.ਗੁਰਪ੍ਰੀਤ ਸਿੰਘ ਸਮੇਤ 30 ਖੂਨਦਾਨੀਆਂ ਨੇ ਖੂਨਦਾਨ ਕੀਤਾ।ਇਸ ਮੌਕੇ ਸ੍ਰੀ ਗੁਰੂ ਰਵਿਦਾਸ ਸਭਾ ਕਰਹਾਲੀ ਸਾਹਿਬ ਦੇ ਸਮੂਹ ਮੈਬਰਾਂ ਨੇ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ।ਹਰੇਕ ਤੰਦਰੁਸਤ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ ਹੈ।ਤੁਹਾਡਾ ਦਿੱਤਾ ਹੋਇਆ ਖੂਨ ਅਨੇਕਾਂ ਅਨਮੋਲ ਜ਼ਿੰਦਗੀਆਂ ਬਚਾ ਸਕਦਾ ਹੈ।ਅੱਜ-ਕੱਲ ਖੂਨਦਾਨ ਕੈਂਪ ਬਹੁਤ ਘੱਟ ਲੱਗਦੇ ਹਨ,ਜਿਸ ਕਰਕੇ ਬਲੱਡ ਬੈਂਕਾਂ ਵਿੱਚ ਖੂਨ ਦੀ ਕਮੀਂ ਹੋ ਜਾਂਦੀ ਹੈ,ਅਤੇ ਲੋੜਵੰਦ ਤੇ ਐਮਰਜੈਂਸੀ ਮਰੀਜਾਂ ਨੂੰ ਖੂਨ ਲੈਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਮੌਕੇ ਜਸਵੀਰ ਸਿੰਘ, ਹਰਚੰਦ ਸਿੰਘ ਖੇੜਕੀ,ਹਰਜੀਤ ਕੌਰ,ਬੇਅੰਤ ਕੌਰ,ਹੁਸਨਪ੍ੀਤ ਕੌਰ ,ਆਤਮਾ ਸਿੰਘ,ਡਾ.ਮਨਦੀਪ ਸਿੰਘ,ਡਾ.ਗੁਰਪ੍ੀਤ ਸਿੰਘ,ਅਮਨਜੋਤ ਕੌਰ,ਗੁਰਦੀਪ ਕੌਰ,ਗੁਰਵਿੰਦਰ ਸਿੰਘ ਅਤੇ ਅਨੂਪ ਹਾਜਰ ਸੀ।
Posted By:

Leave a Reply