ਤਲਵੰਡੀ ਸਾਬੋ ਵਿਖੇ ਰਾਹੁਲ ਗਾਂਧੀ ਦਾ 50ਵਾਂ ਜਨਮ ਦਿਨ ਬੂਟੇ ਲਗਾ ਕੇ ਮਨਾਇਆ।

ਤਲਵੰਡੀ ਸਾਬੋ, 19 ਜੂਨ (ਗੁਰਜੰਟ ਸਿੰਘ ਨਥੇਹਾ)- ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੇ 50ਵੇਂ ਜਨਮ ਦਿਨ ਨੂੰ ਮਨਾਉਂਦੇ ਹੋਏ ਤਲਵੰਡੀ ਸਾਬੋ ਦੇ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਦੀ ਰਹਿਨੁਮਾਈ ਹੇਠ ਤਲਵੰਡੀ ਸਾਬੋ ਦੇ ਪਹਿਲਵਾਨ ਅਖਾੜੇ ਅੰਦਰ ਅਤੇ ਹੋਰ ਕਈ ਥਾਵਾਂ 'ਤੇ ਬੂਟੇ ਲਗਾਏ ਗਏ। ਇਸ ਮੌਕੇ ਕਾਂਗਰਸੀ ਆਗੂਆਂ ਨੇ ਜਿੱਥੇ ਸ੍ਰੀ ਰਾਹੁਲ ਗਾਂਧੀ ਨੂੰ 50ਵੇਂ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਉੱਥੇ ਜਾਣਕਾਰੀ ਦਿੰਦਿਆਂ ਜਟਾਣਾ ਦੇ ਨਿਜੀ ਸਹਾਇਕ ਰਣਜੀਤ ਸੰਧੂ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਤਲਵੰਡੀ ਸਾਬੋ ਦੇ ਭਲਵਾਨਾਂ ਦੇ ਅਖਾੜੇ 'ਚ ਛਾਂਦਾਰ ਅਤੇ ਫਲਾਂ ਦੇ ਬੂਟੇ ਲਗਾਏ ਗਏ। ਉਹਨਾਂ ਇਸ ਮੌਕੇ ਕਾਂਗਰਸੀ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਸ੍ਰੀ ਗਾਂਧੀ ਦੇ ਜਨਮ ਦਿਨ ਨੂੰ ਸਮਰਪਿਤ ਹਰ ਇਕ ਵਿਅਕਤੀ ਇਕ ਇਕ ਬੂਟਾ ਜ਼ਰੂਰ ਲਾਵੇ ਤਾਂ ਜੋ ਵਾਤਾਵਰਨ ਨੂੰ ਹਰਿਆ ਭਰਿਆ ਕਰ ਸਕੀਏ। ਇਸ ਮੌਕੇ ਨਿੱਜੀ ਸਹਾਇਕ ਰਣਜੀਤ ਸੰਧੂ ਦੇ ਨਾਲ ਦਿਲਪ੍ਰੀਤ ਸਿੰਘ ਜਗਾ ਕਾਂਗਰਸ ਬਲਾਕ ਪ੍ਰਧਾਨ, ਕ੍ਰਿਸ਼ਨ ਸਿੰਘ ਭਾਗੀਵੰਦਰ ਅਤੇ ਜਸਕਰਨ ਸਿੰਘ ਗੁਰੂਸਰ ਅਤੇ ਅਖਾੜੇ ਦੇ ਪ੍ਰਬੰਧਕ ਮੌਜੂਦ ਸਨ।