ਯੂਥ ਕਾਂਗਰਸ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮਾਰਚ ਕਰ ਕੇ ਕੀਤਾ ਅਰਥੀ ਫ਼ੂਕ ਮੁਜ਼ਾਹਰਾ

ਧੂਰੀ, 1 ਨਵੰਬਰ (ਮਹੇਸ਼)- ਅੱਜ ਯੂਥ ਕਾਂਗਰਸ ਵੱਲੋਂ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਪਤਨੀ ਸਿਮਰਤ ਖੰਗੂੜਾ ਦੀ ਅਗਵਾਈ ਹੇਠ ਇਕੱਤਰ ਹੋਈਆਂ ਯੂਥ ਕਾਰਕੁੰਨਾਂ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਕੇਂਦਰ ਸਰਕਾਰ ਦਾ ਅਰਥੀ ਫ਼ੂਕ ਮੁਜ਼ਾਹਰਾ ਕੀਤਾ। ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਹੇਮੰਤ ਔਗਲੇ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਕਿਹਾ ਕਿ ਰਾਫ਼ਲ ਦਾ ਭੇਤ ਖੁੱਲਣ ਕਾਰਨ ਭਾਜਪਾ ਸਰਕਾਰ ਬੌਖਲਾ ਗਈ ਹੈ, ਜਿਸ ਕਾਰਨ ਸੀ.ਬੀ.ਆਈ ਮੁਖੀ ਨੂੰ ਹਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਰਾਫਲ ਸਮਝੌਤਾ ਦੇਸ਼ ਨਾਲ ਵੱਡੀ ਗ਼ੱਦਾਰੀ ਹੈ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਜਿੱਲਾ ਪੱਧਰ ’ਤੇ ਜਾਰੀ ਰਹਿਣਗੇ।ਇਸ ਮੌਕੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਪਤਨੀ ਸਿਮਰਤ ਖੰਗੂੜਾ ਨੇ ਕੇਂਦਰ ਸਰਕਾਰ ਵੱਲੋਂ ਗੈੱਸ ਸਿਲੰਡਰ ਅਤੇ ਰਸੋਈ ਦੀਆਂ ਨਿੱਤ ਵਰਤੋਂ ਦੀਆਂ ਚੀਜ਼ਾਂ ’ਚ ਕੀਤੇ ਵਾਧੇ ਦੀ ਨਿੰਦਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨਿੱਤ ਲੋਕ ਮਾਰੂ ਫ਼ੈਸਲੇ ਅਤੇ ਸਰਕਾਰ ਲੋਕਾਂ ਦੇ ਸੰਘੀ ਤੇ ਅੰਗੂਠਾ ਰੱਖ ਕੇ ਲੋਕਾਂ ਦਾ ਜਿਊਣਾ ਦੁੱਭਰ ਕਰ ਰਹੀ ਹੈ। ਇਸ ਮੌਕੇ ਐੱਸ.ਡੀ.ਐਮ ਧੂਰੀ ਦੀਪਕ ਰੁਹੇਲਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ।ਇਸ ਮੌਕੇ ਜ਼ਿਲਾ ਪ੍ਰੀਸ਼ਦ ਮੈਂਬਰ ਇੰਦਰਪਾਲ ਸਿੰਘ ਗੋਲਡੀ, ਪੁਸ਼ਪਿੰਦਰ ਕੌਰ ਕਾਂਝਲਾ, ਗੁਰਪਿਆਰ ਸਿੰਘ ਧੂਰਾ, ਜਗਤਾਰ ਸਿੰਘ ਤਾਰਾ ਬੇਨੜਾ, ਚਮਕੌਰ ਸਿੰਘ ਕੁੰਬੜਵਾਲ, ਇੰਦਰਜੀਤ ਸਿੰਘ ਕੱਕੜਵਾਲ ਸਮੇਤ ਵੱਡੀ ਗਿਣਤੀ ’ਚ ਯੂਥ ਕਾਂਗਰਸੀ ਵਰਕਰ ਹਾਜ਼ਰ ਸਨ।ਕੈਪਸ਼ਨ - ਐੱਸ.ਡੀ.ਐੱਮ ਧੂਰੀ ਨੂੰ ਮੰਗ ਪੱਤਰ ਦਿੰਦੇ ਹੋਏ ਸਿਮਰਤ ਖੰਗੂੜਾ ਤੇ ਹੋਰ