ਰਾਜਪੁਰਾ, 30 ਜੁਲਾਈ (ਰਾਜੇਸ਼ ਡਾਹਰਾ)ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਜੋਆਇੰਟ ਸੈਕਟਰੀ ਅਤੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਧਮੋਲੀ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਓ ਐਸ ਡੀ ਬਲਤੇਜ ਪੰਨੂ ਨਾਲ ਵਿਸ਼ੇਸ ਤੋਰ ਤੇ ਮੁਲਾਕਾਤ ਕੀਤੀ l ਇਸ ਮੌਕੇ ਗੁਰਪ੍ਰੀਤ ਸਿੰਘ ਧਮੋਲੀ ਵੱਲੋਂ ਪੰਜਾਬ ਸਰਕਾਰ ਵੱਲੋਂ 600 ਯੂਨਿਟ ਬਿਜਲੀ ਫ੍ਰੀ ਕਰਨ, 12500 ਅਧਿਆਪਕ ਪੱਕੇ ਕਰਨ ਲਈ ਰਾਜਪੁਰਾ ਵਾਸੀਆਂ ਵੱਲੋਂ ਭਗਵੰਤ ਮਾਨ ਜੀ ਦਾ ਧਨਵਾਦ ਕੀਤਾ ਗਿਆ l ਇਸ ਮੌਕੇ ਰਾਜਪੁਰਾ ਦੇ ਸੀਵਰੇਜ, ਸੜਕਾਂ ਦੀ ਸਮੱਸਿਆ ਸੰਬੰਦੀ ਗੱਲ ਹੋਈ। ਗੁਰਪ੍ਰੀਤ ਸਿੰਘ ਧਮੋਲੀ ਨੇ ਰਾਜਪੁਰਾ ਵਿਚ ਸੜਕਾਂ, ਸੀਵਰੇਜ ਅਤੇ ਹੋਰ ਵਿਕਾਸ ਕਾਰਜ ਜਲਦੀ ਕਰਵਾਉਣ ਦੀ ਬੇਨਤੀ ਕੀਤੀ ਗਈ l ਇਸ ਮੌਕੇ ਪਾਰਟੀ ਨਾਲ ਸੰਬਧਿਤ ਵਿਚਾਰਾਂ ਹੋਈਆਂ ਅਤੇ ਸਾਰੇ ਵਰਕਰਾਂ ਦੀਆਂ ਭਾਵਨਾਵਾਂ ਦੱਸੀਆਂ l