ਉੱਘੇ ਸਿਆਸਤਦਾਨ, ਸਮਾਜ ਸੇਵਕ ਤੇ ਨਗਰ ਕੌਂਸਲ ਦੋਰਾਹਾ ਦੇ ਸਾਬਕਾ ਪ੍ਰਧਾਨ ਸ਼੍ਰੀ ਅਦਰਸ਼ਪਾਲ ਬੈਕਟਰ ਦਾ ਦੇਹਾਂਤ ..

ਉੱਘੇ ਸਿਆਸਤਦਾਨ, ਸਮਾਜ ਸੇਵਕ ਤੇ ਨਗਰ ਕੌਂਸਲ ਦੋਰਾਹਾ ਦੇ ਸਾਬਕਾ ਪ੍ਰਧਾਨ ਸ਼੍ਰੀ ਅਦਰਸ਼ਪਾਲ ਬੈਕਟਰ ਦਾ ਦੇਹਾਂਤ ..

ਦੋਰਾਹਾ, (ਅਮਰੀਸ਼ ਆਨੰਦ)ਉੱਘੇ ਸਿਆਸਤਦਾਨ ਸਮਾਜ ਸੇਵਕ ਤੇ ਨਗਰ ਕੌਂਸਲ ਦੋਰਾਹਾ ਦੇ ਸਾਬਕਾ ਪ੍ਰਧਾਨ ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ ਮੈਨੇਜਮੈਂਟ ਦੇ ਸੰਯੁਕਤ ਸਕੱਤਰ ਸ਼੍ਰੀ ਆਦਰਸ਼ਪਾਲ ਬੈਕਟਰ ਜਿਨ੍ਹਾਂ ਦਾ ਬੀਤੀ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਏਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਪ੍ਰਭੂ ਚਰਨਾ ਵਿਚ ਜਾ ਸਮਾਏ। ਸ਼੍ਰੀ ਆਦਰਸ਼ਪਾਲ ਬੈਕਟਰ ਦੀ ਮੌਤ ਦੀ ਖ਼ਬਰ ਸੁਣਦਿਆ ਵੱਡੀ ਗਿਣਤੀ ’ਚ ਨਗਰ ਨਿਵਾਸੀ ਅਫ਼ਸੋਸ ਪ੍ਰਗਟ ਕਰਨ ਲਈ ਉਹਨਾ ਦੇ ਗ੍ਰਹਿ ਵਿੱਖੇ ਪੁੱਜ ਰਹੇ ਹਨ ਉਹ ਆਪਣੇ ਪਿੱਛੇ ਸਪੁੱਤਰ, ਨੂੰਹ,ਪੋਤੇ ਪੋਤਰੀਆਂ ਵਾਲਾ ਪਰਿਵਾਰ ਛੱਡ ਗਏ ਹਨ। ਦੁੱਖ ਦੀ ਇਸ ਘੜੀ ਵਿਚ ਸ਼ਹਿਰ ਦੀਆਂ ਰਾਜਸੀ ,ਧਾਰਮਿਕ ਅਤੇ ਸਮਾਜ ਸੇਵੀ ਸ਼ਖਸੀਅਤਾਂ ਨੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। ਮਿਲੀ ਜਾਣਕਾਰੀ ਮੁਤਾਬਕ ਬੇਸ਼ੱਕ ਜੀ ਕੁੱਝ ਦਿਨਾਂ ਤੋਂ ਬੀਮਾਰ ਚੱਲੇ ਆ ਰਹੇ ਸਨ ਪਰ ਉਹਨਾਂ ਦੇ ਸਰਵਣ ਪੁੱਤਰ ਐਡਵੋਕੇਟ ਅਭੈਪਾਲ ਬੈਕਟਰ ਅਤੇ ਉਹਨਾਂ ਦੇ ਸਮੁੱਚੇ ਬੈਕਟਰ ਪਰਿਵਾਰ ਨੇ ਸ਼੍ਰੀ ਅਦਰਸ਼ਪਾਲ ਬੈਕਟਰ ਜੀ ਦੀ ਰੱਜਵੀਂ ਸੇਵਾ ਕੀਤੀ ਪਰ ਬੀਤੇ ਦਿਨੀਂ ਉਹ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ।ਉੁਨ੍ਹਾਂ ਦਾ ਸਥਾਨਕ ਸ਼ਿਵਪੁਰੀ ਸ਼ਮਸ਼ਾਨਘਾਟ ਦੋਰਾਹਾ ਵਿੱਚ ਸੈਂਕੜੇ ਸੁਨੇਹੀਆਂ ਦੀ ਹਾਜ਼ਰੀ ਵਿੱਚ ਨਮ ਅੱਖਾਂ ਨਾਲ ਸ਼ਾਮ 5 ਵੱਜੇ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਓਹਨਾ ਦੇ ਭਰਾ ਰਾਕੇਸ਼ ਬੈਕਟਰ,ਸਪੁੱਤਰ ਐਡਵੋਕੇਟ ਅਭੈਪਾਲ ਬੈਕਟਰ ਵੱਲੋਂ ਦਿਖਾਈ ਗਈ। ਇਸ ਮੌਕੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਸਾਬਕਾ ਵਿਧਾਇਕ ਲਖਵੀਰ ਸਿੰਘ ਪਾਇਲ,,ਚੇਅਰਮੈਨ ਬੰਤ ਸਿੰਘ ਦੋਬੁਰਜੀ ਸਾਬਕਾ ਪ੍ਰਧਾਨ ਨਗਰ ਕੌਂਸਲ ਦੋਰਾਹਾ,ਡਾ.ਜੇ ਐੱਲ ਆਨੰਦ,ਸ.ਹਰਜੀਵਨਪਾਲ ਸਿੰਘ ਗਿੱਲ, ਸ਼੍ਰੀ ਸੁਦਰਸ਼ਨ ਸ਼ਰਮਾ ਪੱਪੂ ਪ੍ਰਧਾਨ ਨਗਰ ਕੌਂਸਲ ਦੋਰਾਹਾ, ਰਿਕੀ ਬੈਕਟਰ ,ਐਡਵੋਕੇਟ ਸੁਰਿੰਦਰਪਾਲ ਸੂਦ,ਰਾਜਵੀਰ ਸਿੰਘ ਰੂਬਲ,ਸਾਬਕਾ ਪ੍ਰਧਾਨ ਨਗਰ ਕੌਂਸਲ ਦੋਰਾਹਾ,ਦਲਜੀਤ ਝੱਜ (ਯੂਥ ਆਗੂ) ਨਵਨੀਤ ਮਾਂਗਟ,ਪ੍ਰਿੰਸੀਪਲ ਜਤਿੰਦਰ ਸ਼ਰਮਾ ਪ੍ਰਿੰਸੀਪਲ ਡੀ ਪੀ ਠਾਕੁਰ, ਮਨਦੀਪ ਮਾਂਗਟ,ਨਿਰਦੋਸ਼ ਕੁਮਾਰ ਨੋਸ਼ਾ,ਬਲਜੀਤ ਆਸ਼ਟ,ਸਨੀ ਆਸ਼ਟ(ਬਲਜੀਤ ਜੇਵੈੱਲਰ)ਪ੍ਰੇਮ ਚੰਦ ,ਵਿਨੋਦ ਸੇਠੀ,ਮੋਹਨ ਲਾਲ ਹੇਅਰ ਡ੍ਰੇਸਰ ਰਮੇਸ਼ ਮੇਸ਼ੀ,ਕੰਵਰਦੀਪ ਜੱਗੀ,ਕਾਕਾ ਮਠਾੜੂ,ਅਨੀਸ਼ ਭਨੋਟ,ਪੀਟਰ ਆਨੰਦ,ਇੰਦਰਜੀਤ ਸਿੰਘ ਕਾਲਾ ਦਲਜੀਤ ਸਿੰਘ ਪੱਪੂ,ਸੁਰੇਸ਼ ਆਨੰਦ,ਵਿਨੋਦ ਕਪਿਲਾ ਸੁਦਰਸ਼ਨ ਆਨੰਦ, ਪ੍ਰੋਫ਼ਸਰ ਮਦਨ ਸਿੰਘ ਭੰਡਾਰੀ, ਤੋਂ ਇਲਾਵਾ ਸ਼ਹਿਰ ਦੀਆਂ ਰਾਜਸੀ ,ਧਾਰਮਿਕ ਅਤੇ ਸਮਾਜ ਸੇਵੀ ਸ਼ਖਸੀਅਤਾਂ ਨੇ ਬੈਕਟਰ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ.