ਸੰਤ ਬਾਬਾ ਰਣਜੀਤ ਸਿੰਘ ਸਕੂਲ ਮੂਲੋਵਾਲ ਦੀ ਖੇਡਾਂ ਵਿੱਚ ਬੱਲੇ ਬੱਲੇ

ਧੂਰੀ,8 ਅਕਤੂਬਰ (ਮਹੇਸ਼ ਜਿੰਦਲ) ਪੰਜਾਬ ਸਿਖਿਆ ਵਿਭਾਗ ਵੱਲੋਂ ਜੋਨ ਪੱਧਰੀ ਖੇਡਾਂ 14,17ਅਤੇ 19ਸਾਲ ਵਰਗ ਦੇ ਲੜਕੇ ਅਤੇ ਲੜਕੀਆਂ ਦੀਆਂ ਕਰਵਾਈਆਂ ਗਈਆਂ । ਇਹਨਾਂ ਖੇਡਾਂ ਵਿੱਚ ਸੰਤ ਬਾਬਾ ਰਣਜੀਤ ਸਿੰਘ ਸਕੂਲ ਮੂਲੋਵਾਲ ਦੇ ਵਿਦਿਆਰਥੀਆਂ ਦੀ ਚੜ੍ਹਤ ਰਹੀ । ਸਕੂਲ ਖੇਡਾਂ ਦੇ ਕੋਚ ਸਤਾਰ ਖਾਂ ਅਤੇ ਭੈ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੋਗਾ 14 ਸਾਲ ਲੜਕੀਆਂ ਅਤੇ 17 ਸਾਲ ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਰੱਸੀ ਟੱਪਣ ਵਿੱਚ 14ਅਤੇ 17 ਸਾਲ ਵਰਗ ਵਿੱਚੋਂ ਕੁੜੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਗੱਤਕਾ ਖੇਡ ਮੁਕਾਬਲੇ ਵਿੱਚ 14,17 ਸਾਲ ਵਰਗ ਦੇ ਲੜਕਿਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਸ਼ਤਰੰਜ ਲਈ 7 ਵਿਦਿਆਰਥੀ ਜਿਲੇ ਲਈ ਚੁਣੇ ਗਏ ।ਇਸੇ ਤਰ੍ਹਾਂ ਜੁਡੋ ਕਰਾਟੇ ਲਈ 7ਵਿਦਿਆਰਥੀ ਜਿਲੇ ਲਈ ਚੁਣੇ ਗਏ । ਕ੍ਰਿਕਟ 17ਸਾਲ ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਡੌਜਬਾਲ ਖੇਡ ਮੁਕਾਬਲੇ ਵਿੱਚ 17 ਸਾਲ ਲੜਕਿਆਂ ਨੇ ਪਹਿਲਾ ਸਥਾਨ ਹਾਸਲ ਕੀਤਾ । ਲੰਬੀ ਛਾਲ, ਉੱਚੀ ਛਾਲ ਦੇ ਮੁਕਾਬਲੇ ਵਿੱਚੋ 14ਸਾਲ ਵਰਗ ਦੀਆਂ ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ।400 ਮੀਟਰ ਦੌੜ ਵਿੱਚ ਦੂਜਾ ਸਥਾਨ, ਰਿਲੇਅ ਰੇਸ ਵਿੱਚੋਂ ਦੂਜਾ ਸਥਾਨ ਹਾਸਿਲ ਕੀਤਾ ।ਇਸੇ ਤਰ੍ਹਾਂ ਉੱਚੀ ਛਾਲ, ਅੜਿੱਕਾ ਦੌੜ ਵਿੱਚੋ 17 ਸਾਲ ਵਰਗ ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । 200 ਮੀਟਰ ਦੌੜ ਵਿੱਚ ਤੀਜਾ ਸਥਾਨ ਹਾਸਲ ਕੀਤਾ । ਲੜਕਿਆਂ ਦੇ 14ਸਾਲ ਵਰਗ ਵਿੱਚੋਂ ਲੰਬੀ ਛਾਲ, ਉੱਚੀ ਛਾਲ, ਰਿਲੇਅ ਰੇਸ, 100 ਮੀਟਰ ਦੌੜ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ ।ਸਾਟਪੁਟ ਵਿੱਚੋ ਦੂਜਾ ਸਥਾਨ ਹਾਸਿਲ ਕੀਤਾ । ਲੜਕਿਆਂ ਦੇ 17ਸਾਲ ਵਰਗ ਵਿੱਚੋਂ ਉੱਚੀ ਛਾਲ ਦੇ ਮੁਕਾਬਲੇ ਵਿੱਚੋ ਪਹਿਲਾ,ਲੰਬੀ ਛਾਲ ਵਿਚੋਂ ਤੀਜਾ, ਰਿਲੇਅ ਰੇਸ ਵਿੱਚੋਂ ਦੂਜਾ ਸਥਾਨ ਹਾਸਿਲ ਕੀਤਾ । ਜਿਲ੍ਹਾ ਪੱਧਰ ਦੇ ਮੁਕਾਬਲਿਆਂ ਰੱਸਾਕਸ਼ੀ 14 ਸਾਲ ਵਰਗ ਵਿੱਚੋਂ ਕੁੜੀਆਂ ਨੇ ਪਹਿਲਾ ਸਥਾਨ 17ਸਾਲ ਵਰਗ ਵਿੱਚੋਂ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ।ਲੜਕਿਆਂ ਦੇ 14ਸਾਲ ਵਰਗ ਵਿੱਚੋਂ ਦੂਜਾ ਸਥਾਨ ਹਾਸਿਲ ਕੀਤਾ ।ਯੋਗਾ ਮੁਕਾਬਲੇ ਵਿੱਚੋ 14 ਸਾਲ ਵਰਗ ਵਿੱਚੋਂ ਕੁੜੀਆਂ ਨੇ ਪਹਿਲਾ, 17 ਸਾਲ ਵਰਗ ਵਿੱਚੋਂ ਕੁੜੀਆਂ ਨੇ ਦੂਜਾ ਸਥਾਨ ਹਾਸਿਲ ਕੀਤਾ । ਰੱਸੀ ਟੱਪਣ ਵਿੱਚ 14ਸਾਲ ਵਰਗ ਵਿੱਚੋਂ ਕੁੜੀਆਂ ਨੇ ਦੂਜਾ ਸਥਾਨ ਹਾਸਿਲ ਕੀਤਾ । ਕ੍ਰਿਕਟ ਟੀਮ ਲਈ 2ਲੜਕੀਆਂ ਪੰਜਾਬ ਸਟੇਟ ਲਈ ਚੁਣਿਆ ਗਿਆ ਹੈ । ਰੱਸਾਕਸ਼ੀ ਲਈ 4ਲੜਕੇ,3 ਲੜਕੀਆਂ ਦੀ ਚੋਣ ਵੀ ਕੀਤੀ ਗਈ । ਇਸ ਤਰ੍ਹਾਂ ਸੰਤ ਬਾਬਾ ਰਣਜੀਤ ਸਿੰਘ ਸਕੂਲ ਮੂਲੋਵਾਲ ਦੀ ਖੇਡਾਂ ਵਿੱਚ ਬੱਲੇ ਬੱਲੇ ਹੋ ਗਈ।