ਸਹਿਜ ਆਨੰਦ ਸੁਪਰ ਸਪੈਸ਼ੈਲਿਟੀ" ਹਸਪਤਾਲ ਵਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ
- ਸਿਹਤ
- 20 Jan,2021
 
              
  
      ਦੋਰਾਹਾ,(ਅਮਰੀਸ਼ ਆਨੰਦ)ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਅਦਾਰਾ "ਸਹਿਜ ਆਨੰਦ ਸੁਪਰ ਸਪੈਸ਼ੈਲਿਟੀ ਹਸਪਤਾਲ" ਵਲੋਂ ਅੱਜ ਫ੍ਰੀ ਮੈਡੀਕਲ ਕੈਪ ਲਗਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ "ਸਹਿਜ ਆਨੰਦ ਸੁਪਰ ਸਪੈਸ਼ੈਲਿਟੀ" ਦੇ ਡਾ.ਸ਼ਾਲੂ ਆਨੰਦ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਮੈਡੀਕਲ ਕੈੰਪ ਜੈਪੁਰਾ ਰੋਡ ਤੇ "ਸਹਿਜ ਆਨੰਦ ਸੁਪਰ ਸਪੈਸ਼ੈਲਿਟੀ ਕਲੀਨਿਕ" ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਅੱਜ 20, ਜਨਵਰੀ ਸਵੇਰੇ 10 ਤੋਂ 2 ਵਜੇ ਤੱਕ ਲਗਾਇਆ ਗਿਆ, ਇਸ ਮੌਕੇ ਪਹਿਲੇ 50 ਮਰੀਜਾਂ ਦੀ ਹਰ ਤਰਾਂ ਦੀ ਬਿਮਾਰੀ ਦਾ ਫ੍ਰੀ ਜਾਂਚ, ਫ੍ਰੀ ਟੈਸਟ ਤੇ ਫ੍ਰੀ ਦਵਾਈਆਂ ਮੁਹਾਈਆਂ ਕਰਵਾਈਆਂ ਗਈਆਂ, ਉਹਨਾਂ ਗਲਬਾਤ ਕਰਦਿਆਂ ਦੱਸਿਆ ਕਿ ਅੱਜਕਲ ਮੌਸਮ ਕਾਰਨ ਚੱਲ ਰਹੀਆਂ ਬਿਮਾਰੀਆਂ ਤੋਂ ਬਚਣ ਲਈ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤੇ ਮੁਫ਼ਤ ਮੈਡੀਕਲ ਕੈਂਪ ਦੌਰਾਨ ਮਰੀਜਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਦਾ ਫ੍ਰੀ ਚੈੱਕ -ਅੱਪ ਮੁਫ਼ਤ ਟੈਸਟ ਤੇ ਮੁਫ਼ਤ ਦਵਾਈਆ ਮੁਹਈਆਂ ਕਰਵਾ ਕੇ ਚੰਗਾ ਉਪਰਾਲਾ ਕੀਤਾ ਗਿਆ.
  
                        
            
                          Posted By:
 Amrish Kumar Anand
                    Amrish Kumar Anand
                  
                
              