ਪੰਜਾਬ ਰਾਜ ਅਥਲੈਟਿਕਸ ਖੇਡਾਂ ਆਰੰਭ

ਸੰਗਰੂਰ,4 ਜਨਵਰੀ (ਸਪਨਾ ਰਾਣੀ) ਵਾਰ ਹੀਰੋਜ਼ ਸਟੇਡੀਅਮ ਵਿਖੇ ਖੇਡ ਵਿਭਾਗ ਵਲੋਂ 'ਤੰਦਰੁਸਤ ਪੰਜਾਬ ਮਿਸ਼ਨ' ਦੇ ਤਹਿਤ 14 ਸਾਲ ਤੋਂ ਘੱਟ ਉਮਰ ਵਰਗ 'ਚ ਪੰਜਾਬ ਰਾਜ ਅਥਲੈਟਿਕਸ ਖੇਡਾਂ (ਲੜਕੇ) ਸ਼ੁਰੂ ਹੋ ਗਈਆਂ ਹਨ | ਇਨ੍ਹਾਂ ਖੇਡਾਂ ਦਾ ਉਦਘਾਟਨ ਸ੍ਰੀ ਅਵਿਕੇਸ਼ ਗੁਪਤਾ ਐਸ. ਡੀ. ਐਮ, ਸੰਗਰੂਰ ਨੇ ਕੀਤਾ | ਖੇਡ ਮੁਕਾਬਲਿਆਂ ਦੌਰਾਨ 600 ਮੀਟਰ ਦੀ ਦੌੜ 'ਚ ਕਰਨਦੀਪ ਸਿੰਘ ਸੰਗਰੂਰ ਨੇ ਪਹਿਲਾ, ਸੰਦੀਪ ਸਿੰਘ ਕਪੂਰਥਲਾ ਨੇ ਦੂਸਰਾ ਅਤੇ ਰਾਜਨਾਥ ਸਿੰਘ ਸੰਗਰੂਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਲੰਬੀ ਛਾਲ ਮੁਕਾਬਲੇ 'ਚ ਕੁਲਵੀਰ ਸਿੰਘ ਤਰਨਤਾਰਨ ਨੇ ਪਹਿਲਾ, ਲਵਪ੍ਰੀਤ ਸਿੰਘ ਮੁਹਾਲੀ ਨੇ ਦੂਸਰਾ ਅਤੇ ਇੰਦਰਜੀਤ ਸਿੰਘ ਸੰਗਰੂਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਯੋਗਰਾਜ ਨੇ ਦੱਸਿਆ ਕਿ ਸੂਬੇ ਭਰ ਤੋਂ ਵੱਡੀ ਗਿਣਤੀ ਖਿਡਾਰੀ ਇਨ੍ਹਾਂ ਤਿੰਨ ਰੋਜ਼ਾ ਖੇਡਾਂ 'ਚ ਹਿੱਸਾ ਲੈ ਰਹੇ ਹਨ | ਇਸ ਮੌਕੇ ਕਨਵੀਨਰ ਜਸਪ੍ਰੀਤ ਸਿੰਘ ਅਥਲੈਟਿਕਸ ਕੋਚ, ਰਣਬੀਰ ਸਿੰਘ ਜੂਨੀਅਰ ਅਥਲੈਟਿਕਸ ਕੋਚ, ਗੁਰਦਿੱਤ ਸਿੰਘ ਅਥਲੈਟਿਕਸ ਕੋਚ, ਨਵਦੀਪ ਸਿੰਘ ਜੂਨੀਅਰ ਰੋਲਰ ਸਕੇਟਿੰਗ ਕੋਚ, ਗੁਰਪ੍ਰੀਤ ਸਿੰਘ ਕਿ੍ਕਟ ਕੋਚ ਰਾਜਵੀਰ ਸਿੰਘ ਸਮੇਤ ਵੱਡੀ ਗਿਣਤੀ ਖੇਡ ਪ੍ਰੇਮੀ ਵੀ ਹਾਜ਼ਰ ਸਨ |