ਫਜ਼ਿਲਕਾ,4 ਜਨਵਰੀ (ਕ੍ਰਿਸ਼ਨ ਸਿੰਘ)—ਭਾਰਤੀ ਕਿਮਿਊਨਿਸਟ ਪਾਰਟੀ (ਸੀਪੀਆਈ) ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ, ਸੂਬਾ ਕੌਂਸਲ ਮੈਂਬਰ ਸੁਰਿੰਦਰ ਢੰਡੀਆਂ ਅਤੇ ਹੋਰ ਪਾਰਟੀ ਆਗੂਆਂ ਨੂੰ ਜਿਲ੍ਹਾ ਪੁਲਿਸ ਮੁਖੀ ਵੱਲੋਂ ਮੀਟਿੰਗ ਲਈ ਬੁਲਾਕੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਇਨਾਂ ਖਲਾਫ਼ ਮਾਮਲਾ ਦਰਜ ਕਰਕੇ ਨਜ਼ਾਇਜ ਹਿਰਾਸਤ ਵਿੱਚ ਰੱਖ ਕੇ ਤਸ਼ੱਦਦ ਕਰਨ ਨੂੰ ਲੈ ਕੇ ਉਕਤ ਆਗੂਆਂ ਦੇ ਹੱਕ ‘ਚ ਸਥਾਨਕ ਅਨਾਜ਼ ਮੰਡੀ ‘ਚ ਵੱਡੀ ਗਿਣਤੀ ‘ਚ ਪਾਰਟੀ ਵਰਕਰ ਅਤੇ ਹੋਰ ਵੱਖ ਵੱਖ ਸਮਜਿਕ ਅਤੇ ਜਨਤਕ ਜਥੇਬੰਦੀਆਂ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਿਦਆਂ ਹੋਇਆਂ ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਫਜ਼ਿਲਕਾ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਲੋਕ ਹਿੱਤ ਅਤੇ ਜਮਹੂਰੀ ਹੱਕ ਲਈ ਲੜਨ ਵਾਲੇ ਸੀਪੀਆਈ ਦੇ ਆਗੂਆਂ ਨੂੰ ਨਜਾਇਜ਼ ਤੌਰ ‘ਤੇ ਹਿਰਾਸਤ ‘ਚ ਰੱਖਕੇ ਉਨ੍ਹਾਂ ਉੱਪਰ ਤਸ਼ੱਦੱਦ ਕਰਨ ਅਤੇ ਝੂਠਾ ਮੁਕੱਦਮਾ ਦਰਜ ਕਰਨ ਦੀ ਸੂਬਾਈ ਪਾਰਟੀ ਕਰੜੇ ਸ਼ਬਦਾਂ ‘ਚ ਨਿਖੇਧੀ ਕਰਦੀ ਹੈ। ਉਨਾਂ ਪੰਜਾਬ ਸਰਕਾਰ ਤੋਂਮੰਗ ਕਰਿਦਆਂ ਕਿਹਾ ਕਿ ਉਕਤ ਸਾਰੇ ਮਾਮਲੇ ਦੀ ਨਿਆਂਇਕ ਜਾਂਚ ਕਰਵਾਕੇ ਫਜ਼ਿਲਕਾ ਦੇ ਜ਼ਿਲ੍ਹਾ ਪfੁਲਸ ਮੁਖੀ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ ਅਤੇ ਉਸਦੇ ਖਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸੀਪੀਆਈ ਆਗੂਆਂ ਸਾਥੀ ਜਗਰੂਪ ਸਿੰਘ, ਕਾਮਰੇਡ ਹੰਸਰਾਜ ਗੋਲਡਨ, ਕਾਮਰੇਡ ਸੁਰਿੰਦਰ ਢੰਡੀਆਂ, ਕਾਮਰੇਡ ਕੁਲਦੀਪ ਭੋਲਾ, ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਵਿੱਕੀ ਮਹੇਸ਼ਰੀ ਅਤੇ ਸੂਬਾ ਪ੍ਰਧਾਨ ਚਰਨਜੀਤ ਛਾਂਗਾ ਰਾਏ, ਆਂਗਣਵਾੜੀ ਵਰਕਰ ਹੈਲਪਰ ਯੂਨੀਅਨ(ਏਟਕ) ਦੀ ਸੂਬਾ ਪ੍ਰਧਾਨ ਸਰੋਜ਼ ਛੱਪੜੀਵਾਲਾ ਅਤੇ ਹੋਰ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਆਪਣੇ ਹੱਕਾਂ ਦੀ ਲੜਾਈ ਲਈ ਜ਼ਬਰ ਖਿਲਾਫ ਆਪਣਾ ਵਿਰੋਧ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜਾਦੀ ਲਈ ਕੁਰਬਾਨੀਆਂ ਦੇਣ ਵਾਲੀ ਪਾਰਟੀ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂਆਂ ਨਾਲ ਜਿਲ੍ਹਾ ਪੁਲਿਸ ਮੁਖੀ ਵੱਲੋਂ ਕੀਤੇ ਗਏ ਤਸ਼ੱਦਦ ਨੇ ਅੰਗਰੇਜੀ ਹਕੂਮਤ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ।ਜਿਸ ਕਾਰਨ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਬੇਲਗਾਮ ਅਫ਼ਸਰਾਂ ਦੀ ਮਨਮਾਨੀ ਤੇ ਰੋਕ ਲਗਾਵੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪੁਲਿਸ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ ਅਤੇ ਹਰ ਵਕਤ ਲੋਕ ਹੱਕਾਂ ਦੀ ਲੜਾਈ ਲੜਨ ਵਾਲੇ ਇਨਕਲਾਬੀ ਆਗੂਆਂ ਦੇ ਮੋਢੇ ਨਾਲ ਮੋਢਾ ਲਗਾਕੇ ਖੜ੍ਹਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਪਾਰਟੀ ਦੀ ਸੂਬਾ ਐਗਜੈੱਕਿਟਵ ਨੇ ਫਜ਼ਿਲਕਾ ਜ਼ਿਲ੍ਹਾ ਪੁਲਿਸ ਮੁਖੀ ਖਿਲਾਫ਼ ਸੂਬੇ ਭਰ ਵਿਚ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਢਾਬਾਂ, ਪਾਰਟੀ ਦੇ ਜ਼ਿਲ੍ਹਾ ਕੌਂਸਲ ਮੈਂਬਰ ਦਰਸ਼ਨ ਲਾਧੂਕਾ, ਬਲਵੰਤ ਚੋਹਾਣਾ, ਮਹਿੰਗਾ ਰਾਮ ਕਟਹੈੜਾ, ਜੰਮੂ ਰਾਮ ਬੰਨਵਾਲਾ, ਛਿੰਦਰ ਮਹਾਲਮ, ਸੁਖਦੇਵ ਧਰਮੂਵਾਲਾ, ਹਰਭਜਨ ਛੱਪੜੀਵਾਲਾ, ਜੀਤ ਕੁਮਾਰ ਚੋਹਾਣਾ, ਸਤੀਸ਼ ਛੱਪੜੀਵਾਲਾ, ਬਲਵੀਰ ਕਾਠਗੜ,ਸ਼ੁਬੇਗ ਝੰਗੜ ਭੈਣੀ, ਚਿਮਨ ਸਲੇਮਸ਼ਾਹ ਅਤੇ ਹੋਰ ਆਗੁ ਮੌਜੂਦ ਸਨ।