ਬਾਡੀ ਬਿਲਡਿੰਗ ਚੈਂਪੀਅਨਸ਼ਿਪ 2019 ਵਿੱਚੋਂ ਧੂਰੀ ਦੇ ਭੀਮ ਵਲਜੋਤ ਨੇ ਜਿੱਤਿਆ ਮਿਸਟਰ ਇੰਡੀਆ ਗੋਲਡ ਮੈਡਲ

ਧੂਰੀ,30 ਅਕਤੂਬਰ (ਮਹੇਸ਼ ਜਿੰਦਲ) ਵਾਭਾ ਪੰਜਾਬੀ ਬਾਡੀ ਬਿਲਡਿੰਗ ਸਪੋਰਟਸ ਵੈਲਫੇਅਰ ਕਮੇਟੀ ਪੰਜਾਬ ਵੱਲੋਂ ਪੀ.ਏ.ਯੂ. ਲੁਧਿਆਣਾ ਵਿਖੇ ਮਿਸਟਰ ਇੰਡੀਆ ਬਾਡੀ ਬਿਲਡਿੰਗ ਚੈਂਪੀਅਨਸ਼ਿਪ 2019 ਕਰਵਾਈ ਗਈ ਜਿਸ ਵਿੱਚ ਵੱਖ-ਵੱਖ ਸੂਬਿਆਂ ਤੋਂ ਕਰੀਬ 300 ਖਿਡਾਰੀਆਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚ ਧੂਰੀ ਦੇ ਭੀਮ ਵਲਜੋਤ ਨੇ 55 ਕਿਲੋ ਭਾਰ ਵਰਗ ਮੁਕਾਬਲਿਆਂ ਵਿੱਚੋਂ ਗੋਲਡ ਮੈਡਲ ਜਿੱਤਕੇ ਜ਼ਿਲੇ ਦਾ ਨਾਮ ਰੋਸ਼ਨ ਕੀਤਾ। ਪ੍ਰਬੰਧਕਾਂ ਵੱਲੋਂ ਟੀ.ਵੀ.ਐਸ. ਮੋਟਰਸਾਈਕਲ ਨਾਲ ਫਰੈਂਡਜ਼ ਜਿੰਮ ਧੂਰੀ ਦੇ ਖਿਡਾਰੀ ਭੀਮ ਵਲਜੋਤ ਦਾ ਸਨਮਾਨ ਕੀਤਾ ਗਿਆ। ਧੂਰੀ ਵਿਖੇ ਪੁੱਜੇ ਭੀਮ ਵਲਜੋਤ ਦਾ ਸਨਮਾਨ ਕਰਦਿਆਂ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਕਿਹਾ ਕਿ ਇਸ ਖਿਡਾਰੀ ਦੇ ਉੱਦਮ ਨਾਲ ਜਿੱਥੇ ਇਲਾਕੇ ਦਾ ਨਾਮ ਰੋਸ਼ਨ ਹੋਇਆ ਹੈ, ਉੱਥੇ ਹੀ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦੇਣ ਵਾਲੇ ਭੀਮ ਵਲਜੋਤ ਤੋਂ ਪ੍ਰੇਰਣਾ ਲੈਕੇ ਖੇਡਾਂ ਦੇ ਖੇਤਰ ਵਿੱਚ ਵਿਚਰਣ ਦੀ ਅਪੀਲ ਕੀਤੀ।