ਰਾਜਪੁਰਾ, 10 ਫਰਵਰੀ(ਰਾਜੇਸ਼ ਡਾਹਰਾ)ਭਾਜਪਾ ਤੋਂ ਹਲਕਾ ਰਾਜਪੁਰਾ ਦੇ ਉਮੀਦਵਾਰ ਜਗਦੀਸ਼ ਕੁਮਾਰ ਜੱਗਾ ਨੂੰ ਅੱਜ ਉਸ ਵੇਲੇ ਬੱਲ ਮਿਲਿਆ ਜਦੋਂ ਅੱਜ ਰਮੇਸ਼ ਬਬਲਾ ਅਤੇ ਪ੍ਰਮੋਦ ਚੌਧਰੀ ਸਹਿਤ ਰਾਜਪੁਰਾ ਦੇ ਕਈ ਪਰਿਵਾਰ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਜਗਦੀਸ਼ ਕੁਮਾਰ ਜੱਗਾ ਅਤੇ ਵਿਧਾਇਕ ਥਾਨੇਸਰ ਸੁਭਾਸ਼ ਸੁਧਾ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ।ਇਸ ਮੌਕੇ ਜਗਦੀਸ਼ ਜੱਗਾ ਨੇ ਕਿਹਾ ਕਿ ਸਾਨੂੰ ਅੱਜ ਬਹੁਤ ਖੁਸ਼ੀ ਹੈ ਕਿ ਅੱਜ ਕਈ ਪਿੰਡਾਂ ਦੇ ਪਰਿਵਾਰ ਅਤੇ ਸ਼ਹਿਰ ਦੇ ਪਰਿਵਾਰ ਭਾਜਪਾ ਦੀ ਸਰਕਾਰ ਨਾਲ ਜੁੜ ਰਹੇ ਹਨ। ਉਹਨਾਂ ਕਿਹਾ ਕਿ ਅੱਜ ਸਾਡੇ ਨਾਲ ਅਮਿਤ ਤਨੇਜਾ, ਸੰਨੀ ਕਿੰਗਰ, ਜਸਪਾਲ ਵਧਵਾ, ਜਿੰਮੀ ਸ਼ੇਰਗਿੱਲ ਅਤੇ ਸੂਰਜ ਡਾਬਰਾ ਭਾਜਪਾ ਵਿੱਚ ਸ਼ਾਮਲ ਹੋਏ ਅਤੇ ਕਾਂਗਰਸ ਛੱਡਣ ਵਾਲੇ ਸੁਰਿੰਦਰ ਗਡਵਾਨੀ, ਡੀ.ਆਰ.ਸ਼ਰਮਾ, ਕਰਮ ਚੰਦ ਵੀ ਭਾਜਪਾ ਪਾਰਟੀ ਵਿੱਚ ਸ਼ਾਮਲ ਹੋਏ ਹਨ।ਹਰ ਰੋਜ਼ ਦੀਆਂ ਇਹ ਕਈ ਜੋੜੀਆਂ ਜਗਦੀਸ਼ ਕੁਮਾਰ ਜੱਗਾ ਦੀ ਮਜ਼ਬੂਤ ਲਹਿਰ ਵੱਲ ਇਸ਼ਾਰਾ ਕਰਦੀਆਂ ਹਨ ਜੋ ਰਾਜਪੁਰਾ ਦੇ ਸਿਆਸੀ ਖੇਤਰ 'ਤੇ ਹਾਵੀ ਹੈ।