ਤਲਵੰਡੀ ਸਾਬੋ, 29 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪਟਿਆਲੇ ਤੋਂ ਸ਼ੁਰੂ ਹੋਈ ਸੂਬੇ ਦੀ ਨਵੀਂ ਸਮਾਜ ਸੇਵੀ ਸੰਸਥਾ ਪਬਲਿਕ ਯੂਨੀਸਨ ਫਾਰ ਸ਼ੋਸਲ ਹੈਲਪ (ਪੁਸ਼) ਦੇ ਸਥਾਨਕ ਨੁਮਾਇੰਦੇ ਅਤੇ ਸ਼ਹਿਰ ਦੇ ਆਜਾਦ ਕੌਂਸਲਰ ਐਡਵੋਕੇਟ ਸਤਿੰਦਰ ਸਿੱਧੂ ਵੱਲੋਂ ਹਾਰਟ ਡੇ ਦੇ ਮੌਕੇ ਡੇਰਾ ਤੰਗਤੋੜੇ ਵਿਖੇ ਆਈ. ਵੀ. ਵਾਈ ਹਸਪਤਾਲ ਬਠਿੰਡਾ ਦੇ ਡਾਕਟਰਾਂ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਟੈਸਟ ਮੁਫਤ ਕਰਕੇ ਦਵਾਈਆਂ ਵੰਡੀਆਂ ਗਈਆਂ। ਉਕਤ ਕੈਂਪ ਦਾ ਉਦਘਾਟਨ ਡੇਰਾ ਤੰਗ ਤੋੜੇ ਦੇ ਮੁਖੀ ਬਾਬਾ ਰਮੇਸ਼ ਮੁਨੀ ਨੇ ਰੀਬਨ ਕੱਟ ਕੇ ਕੀਤਾ ਜਦੋਂਕਿ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਇਲਾਕੇ ਦੀ ਪ੍ਰਸਿੱਧ ਧਾਰਮਿਕ ਸੰਸਥਾ ਦੇ ਮੁੱਖ ਪ੍ਰਬੰਧਕ ਬਾਬਾ ਕਾਕਾ ਸਿੰਘ ਨੇ ਸ਼ਮੂਲੀਅਤ ਕੀਤੀ ਜਦੋਂਕਿ 'ਪੁਸ਼' ਵੱਲੋਂ ਗੁਰਦੀਪ ਸਿੰਘ ਪਟਿਆਲਾ ਵਿਸ਼ੇਸ ਤੌਰ ਤੇ ਪੁੱਜੇ। ਆਈ. ਵੀ. ਵਾਈ ਦੇ ਪੀ. ਆਰ. ਓ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਪੁੱਜੀ ਡਾਕਟਰਾਂ ਦੀ ਟੀਮ ਨੇ ਵੱਖ ਵੱਖ ਬਿਮਾਰੀਆਂ ਦੇ ਮੁਫਤ ਟੈਸਟ ਕਰਕੇ ਦਵਾਈਆਂ ਵੰਡੀਆਂ। ਇਸ ਮੌਕੇ ਸੰਬੋਧਨ ਦੌਰਾਨ ਬਾਬਾ ਕਾਕਾ ਸਿੰਘ ਨੇ ਕੈਂਪ ਆਯੋਜਨ ਲਈ ਕੌਂਸਲਰ ਸਤਿੰਦਰ ਸਿੱਧੂ ਤੇ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਅਜਿਹੇ ਆਯੋਜਨਾਂ ਨੂੰ ਸਮੇਂ ਦੀ ਲੋੜ ਦੱਸਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਜਿੱਥੇ ਬਾਬਾ ਕਾਕਾ ਸਿੰਘ ਤੋਂ ਡਾਕਟਰਾਂ ਦਾ ਸਨਮਾਨ ਕਰਵਾਇਆ ਗਿਆ ਉੱਥੇ ਪ੍ਰਬੰਧਕਾਂ ਅਤੇ ਸਮੁੱਚੀਆਂ ਮੋਹਤਬਰ ਸਖਸ਼ੀਅਤਾਂ ਵੱਲੋਂ ਬਾਬਾ ਕਾਕਾ ਸਿੰਘ ਤੇ ਹੋਰਨਾਂ ਦਾ ਸਨਮਾਨ ਵੀ ਕੀਤਾ ਗਿਆ। ਕੈਂਪ ਵਿੱਚ ਹੋਰਨਾਂ ਤੋਂ ਇਲਾਵਾ ਨਗਰ ਪੰਚਾਇਤ ਪ੍ਰਧਾਨ ਗੁਰਪ੍ਰੀਤ ਮਾਨਸ਼ਾਹੀਆ,ਸਾਬਕਾ ਪ੍ਰਧਾਨ ਗੁਰਤਿੰਦਰ ਰਿੰਪੀ, ਗੁਰੁ ਕਾਸ਼ੀ ਕਾਲਜ ਪ੍ਰਿੰਸੀਪਲ ਡਾ. ਐੱਮ. ਪੀ ਸਿੰਘ, ਬਾਰ ਐਸੋਸੀਏਸ਼ਨ ਪ੍ਰਧਾਨ ਐਡਵੋਕੇਟ ਜਗਦੀਪ ਪੂਨੀਆ, ਅਜੀਜ ਖਾਂ, ਹਰਬੰਸ ਸਿੰਘ, ਸਹਾਰਾ ਕਲੱਬ ਦੇ ਸੁਖਦੇਵ ਸਿੰਘ ਤੇ ਬਰਿੰਦਰਪਾਲ ਮਹੇਸ਼ਵਰੀ, ਅਕਾਲੀ ਆਗੂ ਬਾਬੂ ਸਿੰਘ ਮਾਨ, ਰਾਕੇਸ਼ ਚੌਧਰੀ, ਐੱਸਓਆਈ ਜਿਲ੍ਹਾ ਪ੍ਰਧਾਨ ਨਿੱਪੀ ਮਲਕਾਣਾ, ਕਾਂਗਰਸੀ ਆਗੂ ਦਵਿੰਦਰ ਸੂਬਾ, ਅਰੁਣ ਕੁਮਾਰ ਕੋਕੀ, ਪਲਵਿੰਦਰ ਸਿੰਘ ਖਾਲਸਾ, ਸਮਾਜ ਸੇਵੀ ਰੁਪਿੰਦਰਜੀਤ ਸਿੱਧੂ ਇੰਸਪੈਕਟਰ ਫੂਡ ਸਪਲਾਈ, ਜਸਵਿੰਦਰ ਜੈਲਦਾਰ ਜਗਾ ਰਾਮ ਤੀਰਥ, ਗੁਰਮੀਤ ਬੁੱਟਰ ਬੰਗੀ, ਅਮਰਦੀਪ ਡਿੱਖ, ਦਮਦਮਾ ਸਾਹਿਬ ਪ੍ਰੈੱਸ ਕਲੱਬ ਵੱਲੋਂ ਪ੍ਰਧਾਨ ਰਣਜੀਤ ਸਿੰਘ ਰਾਜੂ ਤੇ ਮੁਨੀਸ਼ ਗਰਗ, ਮੋਹਤਬਰ ਆਗੂ ਚੇਤਾ ਸਿੰਘ ਰਿਟਾ. ਡੀਐੱਸਪੀ, ਮੋਹਣ ਲਾਲ ਸ਼ਰਮਾਂ, ਅਮਨਦੀਪ ਸ਼ਰਮਾਂ ਠੇਕੇਦਾਰ ਤੋਂ ਇਲਾਵਾ ਸ਼ਹਿਰ ਦੇ ਸਮੂਹ ਕੌਂਸਲਰ ਹਾਜਿਰ ਸਨ। ਸਟੇਜ ਦੀ ਕਾਰਵਾਈ 'ਆਪ' ਆਗੂ ਨੀਲ ਗਰਗ ਨੇ ਬਾਖੂਬੀ ਨਿਭਾਈ।