ਖੰਨਾ,ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਆਫ਼ ਰੂਰਲ ਐਜੂਕੇਸ਼ਨ(ਐੱਮ.ਜੀ.ਐੱਨ.ਸੀ.ਆਰ.ਈ.)ਦੇ ਸਿੱਖਿਆ ਮੰਤਰਾਲੇ,ਭਾਰਤ ਸਰਕਾਰ ਅਤੇ ਆਯੂਸ਼ ਮੰਤਰਾਲਾ,ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ,ਗੋਬਿੰਦਗੜ੍ਹ ਪਬਲਿਕ ਕਾਲਜ,ਅਲੌੜ (ਖੰਨਾ) ਨੇ 21,ਜੂਨ 2022 ਨੂੰ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦਾ ਆਯੋਜਨ ਕੀਤਾ।ਡਾ: ਨੀਨਾ ਸੇਠ ਪਜਨੀ ਨੇ ਕਿਹਾ ਕਿ ਯੋਗ ਸਰੀਰ ਅਤੇ ਦਿਮਾਗ ਨੂੰ ਸ਼ਾਂਤ ਕਰਨ ਲਈ ਸਰੀਰਕ ਅਤੇ ਮਾਨਸਿਕ ਅਨੁਸ਼ਾਸਨ ਲਿਆਉਂਦਾ ਹੈ,ਇਹ ਤਣਾਅ ਅਤੇ ਚਿੰਤਾ ਦੇ ਪ੍ਰਬੰਧਨ ਵਿੱਚ ਮਦਦ ਕਰਦਾ ਹੈ ਅਤੇ ਤੁਹਾਨੂੰ ਆਰਾਮਦਾਇਕ ਰੱਖਦਾ ਹੈ।ਇਹ ਲਚਕਤਾ,ਮਾਸਪੇਸ਼ੀਆਂ ਦੀ ਤਾਕਤ ਅਤੇ ਸਰੀਰ ਦੇ ਟੋਨ ਨੂੰ ਵਧਾਉਣ ਵਿੱਚ ਵੀ ਮਦਦ ਕਰਦਾ ਹੈ।ਪ੍ਰਿੰਸੀਪਲ ਡਾ.ਨੀਨਾ ਸੇਠ ਪਜਨੀ ਨੇ ਕਾਲਜ ਦੇ ਨੋਡਲ ਅਫ਼ਸਰ ਐਮ.ਜੀ.ਐਨ.ਸੀ.ਆਰ.ਈ.ਪ੍ਰੋ.ਰਾਜੇਸ਼ ਕੁਮਾਰ ਅਤੇ ਡਾ.ਰੁਪਿੰਦਰ ਸਿੰਘ ਸਰੀਰਕ ਸਿੱਖਿਆ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਯੋਗਾ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਕਿਹਾ।ਡਾ: ਮਨਦੀਪ ਸਿੰਘ ਐਨ.ਐਸ.ਐਸ ਪ੍ਰੋਗਰਾਮ ਅਫ਼ਸਰ,ਪ੍ਰੋ: ਨੀਰਜ ਸ਼ਰਮਾ,ਪ੍ਰੋ: ਪੂਜਾ ਸ਼ਰਮਾ ਅਤੇ ਪ੍ਰੋ: ਪਵਨਜੀਤ ਕੌਰ ਵੀ ਹਾਜ਼ਰ ਸਨ।ਕਾਲਜ ਦੇ ਚੇਅਰਮੈਨ ਸ. ਨਿਤਿਨ ਸੱਗੜ ਜੀ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ.ਨਰਿੰਦਰ ਮੋਦੀ ਜੀ ਦੀ ਯੋਗਾ ਭਾਗੀਦਾਰਾਂ ਲਈ ਲਾਈਵ ਸਟ੍ਰੀਮ ਕੀਤੇ ਗਏ ਸੰਬੋਧਨ ਅਤੇ ਉਹਨਾਂ ਦੀ ਔਨਲਾਈਨ ਮੌਜੂਦਗੀ ਨੇ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਨੂੰ ਵੀ ਪ੍ਰੇਰਿਤ ਕੀਤਾ।ਸਮਾਗਮ ਵਿੱਚ 100 ਤੋਂ ਵੱਧ ਪ੍ਰਤੀਯੋਗੀਆਂ ਨੇ ਭਾਗ ਲਿਆ।