ਸਰਪੰਚੀ ਦੀ ਉਮੀਦਵਾਰ ਮਲਕੀਤ ਕੌਰ ਨੇ ਘਰ-ਘਰ ਜਾ ਕੇ ਮੰਗੀਆਂ ਵੋਟਾਂ

ਧੂਰੀ,26 ਦਸੰਬਰ (ਮਹੇਸ਼ ਜਿੰਦਲ) ਧੂਰੀ ਪਿੰਡ ਤੋਂ ਸਰਪੰਚੀ ਦੀ ਉਮੀਦਵਾਰ ਮਲਕੀਤ ਕੌਰ ਪਤਨੀ ਭੁਪਿੰਦਰ ਸਿੰਘ ਘੁਮਾਣ ਨੇ ਅੱਜ ਆਪਣੀ ਚੋਣ ਮੁਹਿੰਮ ’ਚ ਤੇਜ਼ੀ ਲਿਆਉਂਦਿਆਂ ਘਰ-ਘਰ ਜਾ ਕੇ ਵੋਟਾਂ ਮੰਗੀਆਂ। ਉਨ੍ਹਾਂ ਨੇ ਵੋਟਰਾਂ ਨੂੰ ਵਾਅਦਾ ਕੀਤਾ ਕਿ ਉਹ ਪਹਿਲ ਦੇ ਆਧਾਰ ’ਤੇ ਅਧੂਰੇ ਵਿਕਾਸ ਕਾਰਜ ਪੂਰੇ ਕਰਨਗੇ। ਇਸ ਮੌਕੇ ਦੱਸਣਯੋਗ ਹੈ ਕਿ ਉਸ ਦਾ ਮੁਕਾਬਲਾ ਸਾਬਕਾ ਸਰਪੰਚ ਹਰਦੇਵ ਸਿੰਘ ਦੇਵ ਦੀ ਪਤਨੀ ਸੰਦੀਪ ਕੌਰ ਅਤੇ ਗੁਰਮੀਤ ਕੌਰ ਉਮੀਦਵਾਰ ਨਾਲ ਹੈ। ਧੂਰੀ ਪਿੰਡ ਦੀ ਕੁੱਲ ਵੋਟਾਂ 2520 ਹਨ ਜਿਨ੍ਹਾਂ ਵਿਚ 1268 ਮਰਦ ਅਤੇ 1255 ਔਰਤ ਵੋਟਰ ਹਨ। ਇਸ ਮੌਕੇ ਮਲਕੀਤ ਕੌਰ,ਪਰਮਿੰਦਰ ਕੌਰ,ਗੁਰਚਰਨ ਕੌਰ,ਮਨਜੀਤ ਕੌਰ,ਦਲਜੀਤ ਕੌਰ,ਮਿੰਦਰ ਕੌਰ,ਮਨਜੀਤ ਕੌਰ, ਨਿਰਮਲਾ ਦੇਵੀ,ਚਰਨਜੀਤ ਕੌਰ,ਸਿੰਦਰ ਕੌਰ,ਰਾਣੀ,ਕਮਲ, ਸ਼ੁਦੇਸ਼,ਲਲਿਤਾ,ਸੁਖਵਿੰਦਰ ਕੌਰ,ਰਣਜੀਤ ਕੌਰ,ਬਲਜੀਤ ਕੌਰ,ਕਮਲਾ, ਗੁਰਮੇਲ ਕੌਰ,ਜੋਗਿੰਦਰ ਕੌਰ ਆਦਿ ਤੋ ਇਲਾਵਾ ਹੋਰ ਵੀ ਹਾਜਰ ਸਨ ।