ਲਿਖਾਰੀ ਸਭਾ ਰਾਮਪੁਰ ਵਲੋਂ 25 ਨੂੰ ਪੰਜਾਬ ਬੰਦ ਦੇ ਸੱਦੇ ਦੀ ਹਿਮਾਇਤ

ਦੋਰਾਹਾ, 23 ਸਤੰਬਰ ( ਅਮਰੀਸ਼ ਆਨੰਦ )- ਪੰਜਾਬੀ ਲਿਖਾਰੀ ਸਭਾ ਰਾਮਪੁਰ (ਰਜਿ.), ਕਿਸਾਨ ਵਿਰੋਧੀ, ਮਜ਼ਦੂਰ ਵਿਰੋਧੀ ਤੇ ਲੋਕ ਵਿਰੋਧੀ ਖੇਤੀ ਆਰਡੀਨੈਂਸਾਂ ਖ਼ਿਲਾਫ਼ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਵਿੱਢੇ ਹੱਕੀ ਸੰਘਰਸ਼ ਦੀ ਹਮਾਇਤ ਕਰਦੀ ਹੈ। ਸਮੂਹ ਪੰਜਾਬੀ ਲੇਖਕਾਂ, ਜਨਤਕ ਬੁੱਧੀਜੀਵੀਆਂ ਅਤੇ ਸੱਭਿਆਚਾਰਕ ਖੇਤਰ ਦੇ ਕਾਮਿਆਂ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਵਲੋਂ 25 ਸਤੰਬਰ ਦੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਦਿੱਤਾ ਜਾਵੇ। ਜੇਕਰ ਕਿਸਾਨ ਜੱਥੇਬੰਦੀਆਂ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਜੋਂ ਜੇਲ• ਭਰੋ ਅੰਦੋਲਨ ਦਾ ਸੱਦਾ ਦੇਣਗੀਆਂ ਤਾਂ ਪੰਜਾਬ ਦੇ ਲੇਖਕ ਪਿੱਛੇ ਨਹੀਂ ਰਹਿਣਗੇ। ਉੱਕਤ ਵਿਚਾਰ ਪ੍ਰੈਸ ਨਾਲ ਸਾਂਝੇ ਕਰਦੇ ਹੋਏ ਸਭਾ ਦੇ ਪ੍ਰਧਾਨ ਜਸਵੀਰ ਝੱਜ ਤੇ ਜਨਰਲ ਸਕੱਤਰ ਬਲਵੰਤ ਮਾਂਗਟ ਨੇ ਕਿਹਾ ਕਿ ਪਾਰਲੀਮੈਂਟ ਵਿਚ ਕਸ਼ਮੀਰ 'ਚ ਪੰਜਾਬੀ ਭਾਸ਼ਾ ਦੇ ਮੁੱਦੇ ਨੂੰ ਉੱਠਾਉਣ ਲਈ ਰਾਮਪੁਰ ਸਭਾ, ਸ੍ਰੀ ਮਨੀਸ਼ ਤਿਵਾੜੀ, ਸ. ਸੁਖਬੀਰ ਸਿੰਘ ਬਾਦਲ ਅਤੇ ਜਨਾਬ ਫ਼ਾਰੂਖ਼ ਅਬਦੁੱਲਾ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ। ਅਸੀਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਉਹ ਜੰਮੂ-ਕਸ਼ਮੀਰ ਤੇ ਪੰਜਾਬੀ ਵਸੋਂ ਵਾਲੇ ਹੋਰ ਖਿੱਤਿਆਂ ਵਿਚ ਪੰਜਾਬੀ ਭਾਸ਼ਾ ਦੇ ਸੰਵਿਧਾਨਕ ਰੁੱਤਬੇ ਨੂੰ ਕਾਇਮ ਰੱਖਣ ਲਈ ਯਤਨ ਕਰਨ। ਕੇਂਦਰ ਸਰਕਾਰ ਵਲੋਂ ਤਜਵੀਜ਼ ਕੀਤੀ ਨਵੀਂ ਸਿੱਖਿਆ ਨੀਤੀ ਵਿਚ ਸਥਾਨਕ ਭਾਸ਼ਾਵਾਂ ਦੀ ਪੜ•ਾਈ ਨੂੰ ਦਰਕਿਨਾਰ ਕਰਨ ਦੀ ਲੋਕ ਵਿਰੋਧੀ, ਗ਼ੈਰ-ਲੋਕਤਾਂਤ੍ਰਿਕ ਅਤੇ ਸੰਵਿਧਾਨ ਵਿਰੋਧੀ ਭਾਸ਼ਾ ਨੀਤੀ ਅਪਣਾਈ ਜਾ ਰਹੀ ਹੈ। ਪੰਜਾਬੀ ਲਿਖਾਰੀ ਸਭਾ ਰਾਮਪੁਰ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕਰਦੀ ਹੈ ਕਿ ਪੰਜਾਬੀ ਭਾਸ਼ਾ ਦੇ ਮੁੱਦੇ ਨੂੰ ਆਪਣੀ ਆਪਣੀ ਪਾਰਟੀ ਦੇ ਰਾਜਸੀ ਏਜੰਡੇ ਵਿਚ ਸ਼ਾਮਿਲ ਕਰਨ ਦੀ ਕਿਰਪਾ ਕਰਨ। ਰਾਮਪੁਰ ਸਭਾ ਵਲੋਂ ਉੱਠਾਏ, ਇਸ ਲੋਕਹਿੱਤ ਤੇ ਪੰਜਾਬੀ ਭਾਸ਼ਾ ਦੇ ਗੰਭੀਰ ਮੁੱਦੇ ਦੀ ਸੁਖਮਿੰਦਰ ਰਾਮਪੁਰੀ (ਕਨੇਡਾ), ਸੁਰਿੰਦਰ ਰਾਮਪੁਰੀ, ਗੁਰਦਿਆਲ ਦਲਾਲ, ਮੀਤ ਪ੍ਰਧਾਨ ਲਾਭ ਸਿੰਘ ਬੇਗੋਵਾਲ, ਸਕੱਤਰ ਸ਼ਾਇਰਾ ਨੀਤੂ ਰਾਮਪੁਰ, ਬਲਦੇਵ ਸਿੰਘ ਝੱਜ, ਤੇਲੂ ਰਾਮ ਕੁਹਾੜਾ, ਤਰਨ ਬੱਲ, ਸਵਰਨ ਪੱਲ•ਾ, ਹਰਬੰਸ ਮਾਲਵਾ, ਬਾਬੂ ਸਿੰਘ ਚੌਹਾਨ, ਹਰਬੰਸ ਰਾਏ, ਅਨਿੱਲ ਫਤਿਹਗੜ•ਜੱਟਾਂ, ਭੁਪਿੰਦਰ ਮਾਂਗਟ, ਜਸਪ੍ਰੀਤ ਕੌਰ ਮਾਂਗਟ ਤੇ ਗੁਰਦੀਪ ਮਨੂੰ ਬੁਆਣੀ ਆਦਿ ਨੇ ਇੱਕ ਜੁੱਟ ਹੋ ਕੇ ਸਮਰੱਥਨ ਕੀਤਾ ਹੈ।