ਮਾਨਯੋਗ ਰਾਸ਼ਟਪਤੀ ਵੱਲੋਂ ਪੀ.ਯੂ. ਸੈਨੇਟ ਚੋਣਾਂ ਨੂੰ ਮਨਜ਼ੂਰੀ — ਸੰਘਰਸ਼ੀ ਵਿਦਿਆਰਥੀਆਂ ਤੇ ਸੈਨੇਟਰਾਂ ਨੂੰ ਵਧਾਈ, ਉਪਰਾਸ਼ਟਰਪਤੀ ਜੀ ਦਾ ਧੰਨਵਾਦ:- ਸਾਬਕਾ ਡੀ.ਐਸ.ਪੀ ਐਡਵੋਕੇਟ ਸ੍ਰੀ ਰਾਜਿੰਦਰ ਪਾਲ ਆਨੰਦ

ਮਾਨਯੋਗ ਰਾਸ਼ਟਪਤੀ ਵੱਲੋਂ ਪੀ.ਯੂ. ਸੈਨੇਟ ਚੋਣਾਂ ਨੂੰ ਮਨਜ਼ੂਰੀ — ਸੰਘਰਸ਼ੀ ਵਿਦਿਆਰਥੀਆਂ ਤੇ ਸੈਨੇਟਰਾਂ ਨੂੰ ਵਧਾਈ, ਉਪਰਾਸ਼ਟਰਪਤੀ ਜੀ ਦਾ ਧੰਨਵਾਦ:- ਸਾਬਕਾ ਡੀ.ਐਸ.ਪੀ ਐਡਵੋਕੇਟ ਸ੍ਰੀ  ਰਾਜਿੰਦਰ ਪਾਲ ਆਨੰਦ

ਪਟਿਆਲਾ,27 ਨਵੰਬਰ ( ਪੱਤਰ ਪ੍ਰੇਰਕ) — ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੀ ਜਿੱਤ ਨਾਲ ਪੰਜਾਬ ਭਰ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਹੈ। ਕਈ ਦਿਨਾਂ ਤੋਂ ਚੱਲ ਰਹੇ ਵਿਦਿਆਰਥੀ ਆੰਦੋਲਨ ਨੇ ਅੱਜ ਇੱਕ ਮਹੱਤਵਪੂਰਨ ਮੋੜ ਲੈਂਦਿਆਂ ਆਪਣੀਆਂ ਜਾਇਜ਼ ਮੰਗਾਂ ਮਨਵਾਈਆਂ ਹਨ। ਭਾਰਤ ਦੇ ਉਪਰਾਸ਼ਟਰਪਤੀ ਜੀ ਵਲੋਂ ਮੰਗਾਂ ਨੂੰ ਸਵੀਕਾਰ ਕੀਤਾ ਜਾਣ ਵਿਦਿਆਰਥੀ ਭਾਈਚਾਰੇ ਲਈ ਹੀ ਨਹੀਂ, ਸਗੋਂ ਸਮੁੱਚੀ ਪੰਜਾਬੀ ਕੌਮ ਅਤੇ ਲੋਕਤੰਤਰ ਲਈ ਇੱਕ ਮਹੱਤਵਪੂਰਨ ਜਿੱਤ ਮੰਨੀ ਜਾ ਰਹੀ ਹੈ ਵਿਦਿਆਰਥੀਆਂ, ਪੰਜਾਬੀਆਂ ਅਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਨੇ ਇਸ ਫੈਸਲੇ ਨੂੰ ਜਸ਼ਨ ਦੇ ਰੂਪ ਵਿੱਚ ਸਵਾਗਤ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਇਹ ਜਿੱਤ ਸਿਰਫ ਇੱਕ ਮੰਗ ਪੂਰੀ ਹੋਣ ਦੀ ਨਹੀਂ, ਬਲਕਿ ਲੋਕਤੰਤਰਕ ਮੁੱਲਾਂ, ਸੱਚਾਈ ਅਤੇ ਨਿਆਂ 'ਤੇ ਵਿਸ਼ਵਾਸ ਦੀ ਜਿੱਤ ਹੈ। ਜਿਕਰਯੋਗ ਹੈ ਕਿ ਪਿੱਛਲੇ ਦਿਨੀਂ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ, ਸਾਬਕਾ ਡੀ.ਐਸ.ਪੀ. ਅਤੇ ਐਡਵੋਕੇਟ ਸ੍ਰੀ ਰਜਿੰਦਰ ਪਾਲ ਆਨੰਦ ਨੇ ਐਸੋਸੀਏਸ਼ਨ ਵੱਲੋਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਹੱਕ ਵਿੱਚ ਅੰਦੋਲਨ ਕਰ ਰਹੇ ਵਿਦਿਆਰਥੀਆਂ ਨੂੰ ਪੂਰਾ ਸਮਰਥਨ ਦਿੱਤਾ ਸੀ.ਪੰਜਾਬ ਦੇ ਨੌਜਵਾਨਾਂ ਨੇ ਸ਼ਾਂਤੀਪੂਰਨ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰਕੇ ਸਾਬਤ ਕੀਤਾ ਹੈ ਕਿ ਜੇ ਇਰਾਦੇ ਮਜ਼ਬੂਤ ਹੋਣ, ਤਾਂ ਕੋਈ ਵੀ ਸੰਘਰਸ਼ ਅਸੰਭਵ ਨਹੀਂ।ਇਸ ਮੌਕੇ ਸਾਬਕਾ ਡੀਐਸਪੀ, ਐਡਵੋਕੇਟ ਅਤੇ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਰਾਜਿੰਦਰ ਪਾਲ ਆਨੰਦ ਨੇ ਸੰਘਰਸ਼ ਨੂੰ ਕਾਮਯਾਬ ਬਣਾਉਣ ਵਿੱਚ ਭਾਗੀਦਾਰੀ ਪਾਉਣ ਵਾਲੇ ਹਰ ਵਿਦਿਆਰਥੀ, ਹਰ ਪੰਜਾਬੀ ਅਤੇ ਹਰ ਜਥੇਬੰਦੀ ਨੂੰ ਦਿਲੋਂ ਵਧਾਈ ਦਿੱਤੀ।ਉਨ੍ਹਾਂ ਨੇ ਕਿਹਾ ਕਿ ਇਹ ਸੰਘਰਸ਼ ਪੰਜਾਬ ਦੇ ਨੌਜਵਾਨਾਂ ਦੀ ਇਕਤਾ, ਹਿੰਮਤ ਅਤੇ ਜਜ਼ਬੇ ਦਾ ਪ੍ਰਤੀਕ ਹੈ। ਵਿਦਿਆਰਥੀਆਂ ਨੇ ਆਪਣੇ ਹੱਕ ਲਈ ਲੜਦਿਆਂ ਸ਼ਾਂਤੀ ਅਤੇ ਸਦਾਚਾਰੀ ਰਾਹ ਨਹੀਂ ਛੱਡਿਆ, ਜੋ ਕਾਬਿਲ-ਏ-ਤਾਰੀਫ਼ ਹੈ।ਰਾਜਿੰਦਰ ਪਾਲ ਆਨੰਦ ਨੇ ਭਾਰਤ ਦੇ ਉਪਰਾਸ਼ਟਰਪਤੀ ਜੀ ਦਾ ਵਿਦਿਆਰਥੀਆਂ ਦੀਆਂ ਯੋਗ ਅਤੇ ਨਿਆਂਸੰਗਤ ਮੰਗਾਂ ਨੂੰ ਮੰਨਣ ਲਈ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਉਪਰਾਸ਼ਟਰਪਤੀ ਜੀ ਨੇ ਲੋਕਤੰਤਰ ਅਤੇ ਵਾਰਤਾ ਦੀ ਭੂਮਿਕਾ ਨੂੰ ਮਜ਼ਬੂਤ ਕੀਤਾ ਹੈ, ਜਿਸ ਨਾਲ ਨੌਜਵਾਨਾਂ ਵਿੱਚ ਭਰੋਸਾ ਹੋਰ ਵਧਿਆ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਜਿੱਤ ਸਿਰਫ ਵਿਦਿਆਰਥੀਆਂ ਦੀ ਨਹੀਂ, ਸਗੋਂ ਪੰਜਾਬ ਦੇ ਹਰ ਘਰ ਦੀ ਅਤੇ ਹਰ ਉਸ ਵਿਅਕਤੀ ਦੀ ਜਿੱਤ ਹੈ ਜੋ ਸੱਚ, ਹੱਕ ਅਤੇ ਨਿਆਂ ਲਈ ਖੜ੍ਹਾ ਰਹਿੰਦਾ ਹੈ। ਸੰਘਰਸ਼ ਦੇ ਦੌਰਾਨ ਜਿਸ ਤਰ੍ਹਾਂ ਲੋਕਾਂ ਨੇ ਇਕਤਾ ਦਿਖਾਈ, ਉਹ ਪੂਰੇ ਪੰਜਾਬ ਲਈ ਮਾਣ ਦੀ ਗੱਲ ਹੈ।