ਗੁਦਾਮਾਂ ਦੀ ਸੂਸਰੀ ਵਿਰੁੱਧ ਪਿੰਡ ਨਿਵਾਸੀਆਂ ਵੱਲੋਂ ਨਾਅਰੇਬਾਜੀ

ਧੂਰੀ, 12 ਸਤੰਬਰ (ਮਹੇਸ਼ ਜਿੰਦਲ) ਅੱਜ ਪਿੰਡ ਧਾਂਦਰਾ ਦੇ ਨਗਰ ਨਿਵਾਸੀਆਂ ਵੱਲੋਂ ਅਗਵਾਈ ਹੇਠ ਪਿੰਡ ਧਾਂਦਰਾ ਵਿਖੇ ਬਣੇ ਗੁਦਾਮਾਂ ਵਿੱਚੋਂ ਆ ਰਹੀ ਸੂਸਰੀ ਦੇ ਵਿਰੋਧ ’ਚ ਨਾਅਰੇਬਾਜੀ ਕੀਤੀ ਗਈ। ਪਿੰਡ ਦੇ ਆਗੂ ਧੰਨਾ ਸਿੰਘ,ਸਵਰਨ ਸਿੰਘ, ਕਿ੍ਰਸ਼ਨ ਸਿੰਘ, ਲਖਵੀਰ ਸਿੰਘ, ਤਰਲੋਚਨ ਸਿੰਘ, ਗੁਰਜੀਤ ਸਿੰਘ, ਗੱਗੀ ਸਿੰਘ, ਕੁਲਦੀਪ ਸਿੰਘ, ਪਰਮਜੀਤ ਸਿੰਘ, ਹਰਜਿੰਦਰ ਸਿੰਘ ਜਿੰਦਰ, ਪੰਚਾਇਤ ਮੈਂਬਰ ਪਰਮਜੀਤ ਸਿੰਘ ਪੰਮਾ ਨੇ ਦੋਸ਼ ਲਗਾਇਆ ਕਿ ਗੁਦਾਮਾਂ ਵਿੱਚੌਂ ਆ ਰਹੀ ਸੂਸਰੀ ਕਾਰਨ ਸਾਡਾ ਘਰਾਂ ਅੰਦਰ ਰਹਿਣਾ ਦੁੱਭਰ ਹੋ ਚੁੱਕਾ ਹੈ ਅਤੇ ਇਹ ਸੂਸਰੀ ਸਾਡੇ ਘਰਾਂ ਵਿੱਚ ਆ ਰਹੀ ਹੈ, ਜਿਸ ਕਾਰਨ ਰੋਜਮਰਾਂ ਦੇ ਕੰਮ ਕਰਨੇ ਮੁਸ਼ਕਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਨੇ ਇਸਦਾ ਸਥਾਈ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਜਦੋਂ ਇਸ ਸਬੰਧੀ ਇੰਚਾਰਜ ਵਰੁਣ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ ਇਸਦਾ ਹੱਲ ਕਰਵਾ ਦਿੱਤਾ ਜਾਵੇਗਾ