ਬਾਲੀਵੁਡ ਮਹਾਨਾਇਕ ਸ੍ਰੀ ਅਮਿਤਾਭ ਬਚਨ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਅਵਾਰਡ

ਬਾਲੀਵੁਡ ਮਹਾਨਾਇਕ ਸ੍ਰੀ ਅਮਿਤਾਭ ਬਚਨ ਅੱਜ ਕਿਸੇ ਪਹਿਚਾਨ ਦੇ ਮਹੁਤਾਜ ਨਹੀਂ ਹਨ l ਭਾਰਤ ਹੀ ਨਹੀਂ ਬਲਕਿ ਦੁਨੀਆ ਭਰ ਵਿਚ ਉਹਨਾਂ ਦੇ ਕਰੋੜਾਂ ਦੀ ਗਿਣਤੀ ਵਿਚ ਪ੍ਰਸ਼ੰਸਕ ਹਨ l ਅੱਜ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਸ੍ਰੀ ਪ੍ਰਕਾਸ਼ ਜਾਵਡੇਕਰ ਨੇ ਇਕ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਬਾਲੀਵੁਡ ਦੇ ਪ੍ਰਸਿਧ ਅਦਾਕਾਰ ਸ੍ਰੀ ਅਮਿਤਾਭ ਬਚਨ ਨੂੰ 'ਦਾਦਾ ਸਾਹਿਬ ਫਾਲਕੇ' ਅਵਾਰਡ ਦੇਣ ਲਈ ਚੁਣਿਆ ਗਿਆ ਹੈ l ਇਸ ਖਬਰ ਦੇ ਨਾਲ ਹੀ ਸ੍ਰੀ ਬਚਨ ਦੇ ਪ੍ਰਸ਼ੰਸਕਾਂ ਵਿਚ ਖੁਸ਼ੀ ਦੀ ਲਹਿਰ ਹੈ l