ਆਖਰਕਾਰ, ਨਵਜੋਤ ਸਿੱਧੂ ਕਿੱਥੇ ਹਨ ? 7 ਦਿਨਾਂ ਤੋਂ ਨਹੀਂ ਲਿੱਤੇ ਸੰਮਨ, ਬਿਹਾਰ ਪੁਲਿਸ ਨੇ ਘਰ ਦੇ ਬਾਹਰ ਚਿਪਕਾਏ

ਪੰਜਾਬ ਵਿਚ ਇਕ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਸਾਬਕਾ ਕ੍ਰਿਕਟਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਕਿੱਥੇ ਹਨ?ਬਿਹਾਰ ਪੁਲਿਸ ਦੀ ਟੀਮ ਇਕ ਕੇਸ ਵਿਚ ਸਿੱਧੂ ਦੇ ਨਾਮ ਦਾ ਸੰਮਨ ਲੈ ਕੇ ਅੰਮ੍ਰਿਤਸਰ ਆਈ ਅਤੇ ਸੱਤ ਦਿਨ ਤੱਕ ਸਿੱਧੂ ਦੀ ਕੋਠੀ ਦੇ ਚੱਕਰ ਲਗਾਉਂਦੀ ਰਹੀ, ਪਰ ਸਿੱਧੂ ਦਾ ਪਤਾ ਨਹੀਂ ਲੱਗ ਸਕਿਆ । ਇਸ ਤੋਂ ਬਾਅਦ, ਮੰਗਲਵਾਰ ਨੂੰ, ਅੱਠਵੇਂ ਦਿਨ, ਟੀਮ ਨੇ ਉਨ੍ਹਾਂ ਦੀ ਕੋਠੀ ਦੇ ਬਾਹਰ ਸੰਮਨ ਦਾ ਨੋਟਿਸ ਚਿਪਕਾ ਦਿੱਤਾ ਹੈ l ਪੁਲਿਸ ਟੀਮ ਸਾਰਾ ਦਿਨ ਉਹਨਾਂ ਦੀ ਕੋਠੀ ਦੇ ਬਾਹਰ ਬੈਠਦੀ ਰਹੀ, ਪਰ ਸਿੱਧੂ ਬਾਰੇ ਕੁਝ ਤਸੱਲੀਬਖਸ਼ ਨਹੀਂ ਮਿਲਿਆ ।ਬਿਹਾਰ ਪੁਲਿਸ ਦੀ ਟੀਮ ਸੰਮਨ ਲੈ ਕੇ ਸਿੱਧੂ ਦੇ ਘਰ ਦੇ ਬਾਹਰ ਬੈਠੀ ਰਹੀ, ਪਰ ਸਿੱਧੂ ਘਰ ਤੋਂ ਬਾਹਰ ਨਹੀਂ ਆਏ । ਸੱਤ ਦਿਨਾਂ ਦੇ ਇੰਤਜ਼ਾਰ ਦੇ ਬਾਅਦ, ਪ੍ਰੇਸ਼ਾਨ ਪੁਲਿਸ ਟੀਮ ਨੇ ਉਹਨਾਂ ਦੀ ਕੋਠੀ ਦੇ ਬਾਹਰ ਨੋਟਿਸ ਚਿਪਕਾ ਦਿੱਤਾ ਹੈ l ਦੱਸ ਦੇਈਏ ਕਿ ਬਿਹਾਰ ਦੇ ਕਟਿਹਾਰ ਜ਼ਿਲ੍ਹੇ ਵਿਚ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਦੇ ਵਿਵਾਦਪੂਰਨ ਭਾਸ਼ਣ ਕਾਰਨ ਚੋਣ ਜ਼ਾਬਤੇ ਦੀ ਉਲੰਘਣਾ ਦਾ ਕੇਸ ਦਰਜ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਬਿਹਾਰ ਪੁਲਿਸ ਦੀ ਟੀਮ ਸੰਮਨ ਲੈ ਕੇ ਸਿੱਧੂ ਦੀ ਕੋਠੀ ਪਹੁੰਚੀ ਸੀ l