ਰਾਜਪੁਰਾ 5 ਸਤੰਬਰ (ਰਾਜੇਸ਼ ਡਾਹਰਾ )ਪਟਿਆਲਾ ਜਿਲੇ ਵਿਚ ਅੱਜ 123 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 2300 ਦੇ ਕਰੀਬ ਰਿਪੋਰਟਾਂ ਵਿਚੋ 123 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋਂ ਅੱਠ ਪੋਜਟਿਵ ਕੇਸਾਂ ਦੀ ਸੁਚਨਾ ਐਸ.ਏ.ਐਸ. ਨਗਰ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 6999 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 211 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 5471 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ ਚਾਰ ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 186 ਹੋ ਗਈ ਹੈ, 5471 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1342 ਹੈ। ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 123 ਕੇਸਾਂ ਵਿਚੋ 36 ਪਟਿਆਲਾ ਸ਼ਹਿਰ, 04 ਸਮਾਣਾ, 62 ਰਾਜਪੁਰਾ, 05 ਨਾਭਾ ਅਤੇ 16 ਵੱਖ ਵੱਖ ਪਿੰਡਾਂ ਤੋਂ ਹਨ। ਰਾਜਪੁਰਾ ਤੋਂ ਜੋ ਕੇਸ ਆਏ ਹਨ ਉਹਨਾਂ ਵਿੱਚ ਰਾਜਪੁਰਾ ਦੇ ਪੁਰਾਨਾ ਰਾਜਪੁਰਾ ਤੋਂ ਸੱਤ, ਕਨਿਕਾ ਗਾਰਡਨ ਤੋਂ ਛੇਂ ,ਭਾਰਤ ਕਲੋਨੀ, ਫੋਕਲ ਪੁਆਇੰਟ, ਨੇੜੇ ਐਨ.ਟੀ.ਸੀ ਸਕੂਲ ਤੋਂ ਚਾਰ- ਚਾਰ, ਨਿਉ ਦਸ਼ਮੇਸ਼ ਕਲੋਨੀ, ਰਾਜਪੁਰਾ ਸਿਟੀ, ਨੇੜੇ ਗਨੇਸ਼ ਮੰਦਰ, ਸ਼ਿਵ ਕਲੋਨੀ ਤੋਂ ਤਿੰਨ-ਤਿੰਨ, ਡਾਲੀਮਾ ਵਿਹਾਰ, ਪੰਜਾਬ ਕਲੋਨੀ, ਗੋਬਿੰਦ ਕਲੋਨੀ, ਰੋਸ਼ਨ ਕਲੋਨੀ ਤੋਂ ਦੋ-ਦੋ, ਚੂਨਾ ਭੱਟੀ, ਅਰਜੁਨ ਨਗਰ,ਛੱਜੂ ਮਾਜਰਾ, ਕਾਲੇਕਾ ਰੋਡ, ਗਰਗ ਕਲੋਨੀ, ਸ਼ਿਵ ਕਲੋਨੀ ਆਦਿ ਥਾਵਾਂ ਤੋਂ ਇੱਕ-ਇੱਕ ਕੇਸ ਦੀ ਪੁਸ਼ਟੀ ਹੋਈ।