ਸਰਕਾਰੀ ਰਾਸ਼ਨ ਦੀਆਂ ਕਿੱਟਾਂ 'ਚ ਘਪਲਾ ਕਰਨ ਦੇ ਲਗਾਏ ਦੋਸ਼

ਧੂਰੀ, 25 ਅਪ੍ਰੈਲ (ਮਹੇਸ਼ ਜਿੰਦਲ) - ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਨਗਰ ਕੌਂਸਲ ਧੂਰੀ ਵੱਲੋਂ ਕੀਤੀ ਗਈ ਸਰਕਾਰੀ ਰਾਸ਼ਨ ਦੀ ਵੰਡ ਦੌਰਾਨ ਘਪਲੇ ਤੇ ਪੱਖਪਾਤ ਦੇ ਦੋਸ਼ ਲਗਾਉਂਦਿਆਂ ਵਾਰਡ ਨੰਬਰ 8 ਦੇ ਸਾਬਕਾ ਕੌਂਸਲਰ ਅਜੇ ਪਰੋਚਾ ਨੇ ਕਿਹਾ ਕਿ ਲੰਘੇ ਦਿਨੀਂ ਨਗਰ ਕੌਂਸਲ 'ਚ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਅਗਵਾਈ ਹੇਠ ਹੋਈ ਮੀਟਿੰਗ ਤੋਂ ਬਾਅਦ ਉਨ•ਾਂ ਵੱਲੋਂ ਵਾਰਡ ਅੰਦਰ ਕਰੀਬ 450 ਲੋੜਵੰਦ ਪਰਿਵਾਰਾਂ ਦੀ ਸੂਚੀ ਨਗਰ ਕੌਂਸਲ ਅਧਿਕਾਰੀ ਨੂੰ ਸੌਂਪੀ ਗਈ ਸੀ। ਜਿਸ ਤੋਂ ਬਾਅਦ ਸਰਕਾਰੀ ਰਾਸ਼ਨ ਵੰਡ ਸਮੇਂ ਉਨ•ਾਂ ਨੂੰ ਨਗਰ ਕੌਂਸਲ ਵੱਲੋਂ ਸੂਚਿਤ ਤੱਕ ਨਹੀਂ ਕੀਤਾ ਗਿਆ, ਸਗੋਂ ਨਗਰ ਕੌਂਸਲ ਵੱਲੋਂ ਕਾਂਗਰਸੀ ਆਗੂਆਂ ਦੇ ਨਾਲ ਮਿਲ ਕੇ ਪੱਖਪਾਤੀ ਤਰੀਕੇ ਨਾਲ ਸਰਕਾਰੀ ਰਾਸ਼ਨ ਦੀ ਵੰਡ ਕੀਤੀ ਗਈ। ਉਨ•ਾਂ ਦੋਸ਼ ਲਗਾਇਆ ਕਿ ਵਾਰਡ ਦੇ ਕੁੱਝ ਲੋੜਵੰਦਾਂ ਨੂੰ ਰਾਸ਼ਨ ਵੰਡਣ ਵਾਲੇ ਆਗੂਆਂ ਵੱਲੋਂ ਰਾਸ਼ਨ ਵੇਚਿਆ ਵੀ ਗਿਆ ਹੈ। ਉਨ•ਾਂ ਇਕ ਵੀਡੀਉ ਸਬੂਤ ਵੀ ਦਿਖਾਇਆ, ਜਿਸ ਵਿਚ ਰਾਸ਼ਨ ਵੰਡਣ ਸਮੇਂ ਮੌਜੂਦ ਇਕ ਵਿਅਕਤੀ ਜਿੱਥੇ 2 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਪੈਸੇ ਲੈ ਕੇ ਦੇਣ ਦੀ ਗੱਲ ਕਹਿ ਰਿਹਾ ਹੈ ਉਥੇ ਸਰਕਾਰੀ ਰਾਸ਼ਨ ਨੂੰ ਆਪਣੇ ਨਜਦੀਕੀਆਂ ਦੇ ਘਰਾਂ 'ਚ ਰੱਖਣ ਅਤੇ ਨਿੱਜੀ ਵਾਹਨਾਂ ਰਾਹੀਂ ਪਿੰਡਾਂ ਵਿਚ ਭੇਜਣ ਦੀ ਗੱਲ ਵੀ ਕਬੂਲ ਕਰ ਰਿਹਾ ਹੈ। ਉਨ•ਾਂ ਕਿਹਾ ਕਿ ਇਸ ਔਖ ਦੀ ਘੜੀ ਦੌਰਾਨ ਲੋੜਵੰਦਾਂ ਤੱਕ ਪੁੱਜਣ ਵਾਲੇ ਰਾਸ਼ਨ 'ਚ ਹੋਏ ਘੁਟਾਲੇ ਦੀ ਜਾਂਚ ਸੰਬੰਧੀ ਉਨ•ਾਂ ਵੱਲੋਂ ਪ੍ਰਧਾਨ ਮੰਤਰੀ, ਮੁੱਖ ਮੰਤਰੀ ਪੰਜਾਬ, ਚੀਫ ਸਕੱਤਰ ਪੰਜਾਬ, ਵਿਜੀਲੈਂਸ ਵਿਭਾਗ ਤੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਆਨਲਾਈਨ ਸ਼ਿਕਾਇਤ ਵੀ ਕੀਤੀ ਗਈ ਹੈ, ਜਿਸ ਸੰਬੰਧੀ ਐਸ.ਡੀ.ਐਮ ਧੂਰੀ ਲਤੀਫ ਅਹਿਮਦ ਵੱਲੋਂ ਅੱਜ ਉਨ•ਾਂ ਨੂੰ ਦਫਤਰ ਬੁਲਾ ਕੇ ਕਾਰਵਾਈ ਦਾ ਭਰੋਸਾ ਦਿਵਾਇਆ ਗਿਆ ਹੈ। ਇਸ ਸੰਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਮਨਿੰਦਰਪਾਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ•ਾਂ ਕਿਹਾ ਕਿ ਤੁਸੀਂ ਇਸ ਮਾਮਲੇ ਬਾਰੇ ਸੰਬੰਧਿਤ ਇੰਸਪੈਕਟਰ ਨਾਲ ਸੰਪਰਕ ਕਰ ਲਉ। ਇੰਸਪੈਕਟਰ ਭਰਤ ਨਾਲ ਸੰਪਰਕ ਕਰਨ 'ਤੇ ਉਨ•ਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਵਾਰਡ ਨੰਬਰ 8 ਅੰਦਰ 413 ਵਿਅਕਤੀਆਂ ਨੂੰ ਨਿਰਪੱਖ ਤਰੀਕੇ ਨਾਲ ਸਰਕਾਰੀ ਰਾਸ਼ਨ ਦੀ ਵੰਡ ਕੀਤੀ ਗਈ ਹੈ। ਇਸ ਸੰਬੰਧੀ ਐਸ.ਡੀ.ਐਮ ਧੂਰੀ ਲਤੀਫ ਅਹਿਮਦ ਨਾਲ ਸੰਪਰਕ ਕੀਤਾ ਤਾਂ ਉਨ ਕਿਹਾ ਕਿ ਇਹ ਮਾਮਲਾ ਉਨ• ਦੇ ਧਿਆਨ 'ਚ ਆਇਆ ਹੈ ਤੇ ਇਸ ਬਾਰੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਨੂੰ ਜਾਂਚ ਕਰ ਕੇ ਰਿਪੋਰਟ ਦੇਣ ਲਈ ਕਿਹਾ ਗਿਆ ਹੈ।