ਗੁਰਿੰਦਰ ਨਾਜ਼ ਲੈ ਕੇ ਹਾਜ਼ਰ ਹੋਈ ਟਰੈਕ ‘ਰਵੇਂ ਰੱੁਸਦਾ’

ਗੁਰਿੰਦਰ ਨਾਜ਼ ਲੈ ਕੇ ਹਾਜ਼ਰ ਹੋਈ ਟਰੈਕ ‘ਰਵੇਂ ਰੱੁਸਦਾ’
ਅਮਰੀਸ਼ ਆਨੰਦ,ਜੋੜੀ ਨੰਬਰ ਦੀ ਖੂਬਸੂੁਰਤ ਗਾਇਕਾ ਗੁਰਿੰਦਰ ਨਾਜ਼ ਆਪਣਾ ਨਵਾਂ ਟਰੈਕ ‘ਰਵੇ ਰੱੁਸਦਾ’ ਲੈ ਕੇ ਸਰੋਤਿਆਂ ਦੀ ਕਚਿਹਰੀ ਵਿਚ ਹਾਜਰ ਹੋਈ ਹੈ। ਇਸ ਦੀ ਜਾਣਕਾਰੀ ਦਿੰਦਿਆਂ ਗਾਇਕਾ ਗੁਰਿੰਦਰ ਨਾਜ਼ ਨੇ ਦੱਸਿਆ ਕਿ ਕੁਮਾਰ ਵਿਨੋਦ ਦੀ ਇਸ ਪੇਸ਼ਕਸ਼ ਨੂੰ ਕੰਪਨੀ ਟੇਲੈਟ ਪ੍ਰਮੋਟਰਸ ਨੇ ਰਿਲੀਜ਼ ਕੀਤਾ ਹੈ। ਸੰਗੀਤ ਬੀ ਬੋਆਏ ਨੇ ਸ਼ਾਨਦਾਰ ਢੰਗ ਨਾਲ ਦਿੱਤਾ ਹੈ। ਤਾਰਾ ਤਾਜਪੁਰੀ ਨੇ ਇਸ ਟਰੈਕ ਨੂੰ ਰੌਚਕ ਸ਼ਾਇਰੀ ਨਾਲ ਕਲਮਬੱਧ ਕੀਤਾ ਹੈ ਅਤੇ ਇਸ ਦਾ ਵੀਡੀਓ ਐਸ ਆਰ ਅੱਤਰੀ ਵਲੋਂ ਸ਼ੂਟ ਕੀਤਾ ਹੈ। ਗਾਇਕਾ ਗੁਰਿੰਦਰ ਨਾਜ਼ ਨੇ ਦੱਸਿਆ ਕਿ ਮੇਰੇ ਇਸ ਪ੍ਰੋਜੇਕਟ ਨੂੰ ਸਰੋਤੇ ਜਰੂਰ ਪ੍ਰਵਾਨਗੀ ਦੇਣਗੇ।