ਰਾਜਪੁਰਾ ਪੁਲਿਸ ਨੇ ਕੱਢਿਆ ਫਲੈਗ ਮਾਰਚ
- ਰਾਸ਼ਟਰੀ
- 19 Mar,2023
ਰਾਜਪੁਰਾ, 19 ਮਾਰਚ(ਰਾਜੇਸ਼ ਡਾਹਰਾ)' ਵਾਰਿਸ ਪੰਜਾਬ ਦੇ' ਦੇ ਮੁਖੀ ਅਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਤੇ ਪੰਜਾਬ ਪੁਲਿਸ ਵਲੋਂ ਕੀਤੀ ਗਈ ਕਾਰਵਾਈ ਦੌਰਾਨ ਮਾਹੌਲ ਖਰਾਬ ਨਾ ਹੋਵੇ,ਇਸਨੂੰ ਲੈ ਕੇ ਰਾਜਪੁਰਾ ਪੁਲਿਸ ਪ੍ਰਸ਼ਾਸਨ ਵਲੋਂ ਡੀ ਐਸ ਪੀ ਸੁਰਿੰਦਰ ਮੋਹਨ ਦੀ ਅਗੁਵਾਈ ਵਿੱਚ ਪੁਲਿਸ ਵਲੋਂ ਫਲੈਗ ਮਾਰਚ ਕੱਢਿਆ ਗਿਆ ਅਤੇ ਸ਼ਹਿਰ ਵਾਸੀਆਂ ਨੂੰ ਸ਼ਾਂਤੀ ਬਣਾਏ ਰੱਖਣ ਅਤੇ ਅਫਵਾਵਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ।ਇਸ ਮੌਕੇ ਤੇ ਉਹਨਾਂ ਨਾਲ ਐਸ ਐੱਚ ਓ ਸਿਟੀ ਰਾਜਪੁਰਾ ਰਾਕੇਸ਼ ਕੁਮਾਰ ਦੇ ਨਾਲ ਰਾਜਪੁਰਾ ਦੇ ਵੱਖ ਵੱਖ ਥਾਣਿਆਂ ਦੇ ਮੁਲਾਜ਼ਮ ਵੀ ਹਾਜਿਰ ਸਨ।