-
ਪੰਥਕ ਮਸਲੇ ਅਤੇ ਖ਼ਬਰਾਂ
-
Sun Sep,2018
ਤਲਵੰਡੀ ਸਾਬੋ, 23 ਸਤੰਬਰ (ਗੁਰਜੰਟ ਸਿੰਘ ਨਥੇਹਾ)- ਰਾਤ ਸਮੇਂ ਰੁਕ-ਰੁਕ ਕੇ ਪੈ ਰਹੀ ਵਾਰਿਸ਼ ਅਤੇ ਰਜਵਾਹੇ ਦੀ ਸਫਾਈ ਨਾ ਹੋਣ ਕਾਰਨ ਤਲਵੰਡੀ ਸਾਬੋ ਦੇ ਪਿੰਡ ਫਤਹਿਗੜ੍ ਨੌ-ਅਬਾਦ ਕੋਲੋਂ ਲੰਘਦੇ ਸੰਦੋਹਾ ਬਰਾਂਚ 'ਚ ਵਿਭਾਗ ਦੀ ਕਥਿਤ ਲਾਪਰਵਾਹੀ 'ਤੇ ਚਲਦਿਆਂ ਪਾੜ ਪੈਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ ਜਦੋਂ ਕਿ ਰਜਵਾਹੇ ਨੂੰ ਬੰਦ ਕਰਵਾਉਣ ਅਤੇ ਖਰਾਬ ਫਸਲਾਂ ਦਾ ਮੁਆਵਜਾ ਲੈਣ ਲਈ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੀ ਅਗਵਾਈ 'ਚ ਕਿਸਾਨਾਂ ਨੇ ਬਠਿੰਡਾ-ਸਿਰਸਾ ਮੁੱਖ ਮਾਰਗ 'ਤੇ ਧਰਨਾ ਲਾ ਕੇ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਵਿਧਾਇਕ ਬਲਜਿੰਦਰ ਕੌਰ ਨੇ ਦੱਸਿਆ ਕਿ ਰਾਤ ਦਾ ਰਜਵਾਹਾ ਟੁੱਟਿਆ ਹੈ ਤੇ 150 ਫੁੱਟ ਦਾ ਪਾੜ ਹੈ ਤੇ ਅਸੀਂ ਵਿਭਾਗ ਦੇ ਅਧਿਕਾਰੀਆਂ ਨੂੰ ਵਾਰ-ਵਾਰ ਫੋਨ ਕਰ ਰਹੇ ਹਾਂ ਪਰ ਅਜੇ ਤੱਕ ਕੋਈ ਅਧਿਕਾਰੀ ਨਹੀਂ ਆਇਆ ਤੇ ਪੁਲ ਬੰਦ ਕਰਨ ਹੀ ਰਜਵਾਹਾ ਟੁੱਟਿਆ ਹੈ ਤੇ ਸਾਡੀ ਮੰਗ ਹੈ ਕਿ ਪਾਣੀ ਦਾਖਲ ਹੋਣ ਵਾਲੇ ਕਿਸਾਨਾਂ ਨੂੰ ਮੁਆਵਜਾ ਦਿੱਤਾ ਜਾਵੇ। ਦੂਜੇ ਪਾਸੇ ਪੀੜਿਤ ਕਿਸਾਨ ਜਗਤਾਰ ਸਿੰਘ ਨੇ ਦੱਸਿਆ ਕਿ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਗੁਰਪ੍ਰਤਾਪ ਸਿੰਘ, ਭੋਲਾ ਸਿੰਘ, ਜਸਵੀਰ ਸਿੰਘ, ਕਰਮ ਸਿੰਘ, ਅਮਰ, ਸਿੰਘ, ਜੰਟਾ ਸਿੰਘ, ਮੇਜਰ ਸਿੰਘ, ਰਜਿੰਦਰ ਸਿੰਘ, ਜੋਬਨ ਸਿੰਘ, ਬੀਰਾ ਸਿੰਘ, ਰਣਜੋਧ ਸਿੰਘ, ਜਸਵੀਰ ਸਿੰਘ, ਬਲਬੀਰ ਸਿੰਘ ਕਾਕਾ, ਲਖਵਿੰਦਰ ਸਿੰਘ ਅਤੇ ਅਨੇਕਾ ਹੋਰ ਕਿਸਾਨਾਂ ਦੀ ਝੋਨੇ ਦੀ ੫੦੦ ਏਕੜ ਫਸਲ ਨਹਿਰੀ ਅਧਿਕਾਰੀਆਂ ਦੀ ਲਾਪਰਵਾਹੀ ਨਾਲ ਪਾਣੀ ਭਰ ਕੇ ਖਰਾਬ ਹੋਣ ਦਾ ਖਦਸ਼ਾ ਹੈ। ਉੱਧਰ ਮੌਕੇ ਤੇ ਪਹੁੰਚੇ ਨਾਇਬ ਤਹਿਸੀਲਦਾਰ ਸੁਰਿੰਦਰ ਸਿੰਗਲਾ ਨੇ ਦੱਸਿਆ ਕਿ ਅਸੀਂ ਪਾੜ ਬੰਦ ਕਰਵਾਉਣ ਲਈ ਜੇਸੀਬੀ ਮੰਗਵਾਈ ਹੈ ਤੇ ਖਰਾਬ ਫਸਲਾਂ ਲਈ ਪਟਵਾਰੀ ਕਾਨੂੰਨਗੋ ਦੀ ਡਿਊਟੀ ਲਾ ਕੇ ਪੀੜਿਤ ਕਿਸਾਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇਗਾ। ਉਧਰ ਨਵੇ ਬਣੇ ਜਿਲ੍ਹਾ ਪ੍ਰੀਸ਼ਦ ਮੈਂਬਰ ਜੋਗਿੰਦਰ ਸਿੰਘ ਜਗਾ ਨੇ ਦੱਸਿਆ ਕਿ ਕਿਸਾਨਾਂ ਦਾ ਧਰਨਾ ਜਾਇਜ ਹੈ ਤੇ ਅਸੀ ਪ੍ਰਸ਼ਾਸ਼ਨ ਨੂੰ ਸੂਚਨਾ ਦੇ ਕੇ ਰਜਵਾਹਾ ਬੰਦ ਕਰਵਾ ਦਿੱਤਾ ਹੈ ਪ੍ਰੰਤੂ ਖਬਰ ਲਿਖੇ ਜਾਣ ਤੱਕ ਨਾਂ ਤਾਂ ਪ੍ਰਸ਼ਾਸ਼ਨ ਵਲੋਂ ਭੇਜੀ ਜੇਸੀਬੀ ਅਤੇ ਨਾ ਕੋਈ ਸੀਨੀਅਰ ਅਧਿਕਾਰੀ ਪਹੁੰਚਿਆ ਸੀ ਅਤੇ ਨਾ ਹੀ ਕਿਸਾਨਾਂ ਨੇ ਧਰਨਾ ਚੁੱਕਿਆ ਸੀ। ਉੱਧਰ ਧਰਨਾਕਾਰੀਆਂ ਵੱਲੋਂ ਲਾਏ ਧਰਨੇ ਨੂੰ ਲੈ ਕੇ ਅਨੇਕਾਂ ਰਾਹਗੀਰ ਅਤੇ ਮਰੀਜ਼ ਪ੍ਰੇਸ਼ਾਨ ਹੋਏ ਜਿੰਨ੍ਹਾਂ ਨੇ ਧਰਨਾਕਾਰੀਆਂ ਨੂੰ ਪਾਣੀ ਪੀ ਪੀ ਕੋਸਿਆ ਅਤੇ ਕਿਹਾ ਕਿ ਧਰਨਾਕਾਰੀ ਮਰੀਜਾਂ ਅਤੇ ਐਮਰਜੈਂਸੀ ਸੇਵਾਵਾਂ ਨੂੰ ਨਾ ਰੋਕਣ। ਇਸ ਮੌਕੇ ਧਰਨਾਕਾਰੀਆਂ ਵਿੱਚ ਬਾਬਾ ਜਸਵਿੰਦਰ ਸਿੰਘ ਜੱਸਾ, ਹਰਪ੍ਰੀਤ ਸਿੰਘ, ਤਰਸੇਮ ਸਿੰਘ, ਪ੍ਰਿਤਪਾਲ ਸਿੰਘ. ਲਾਡੀ ਸਿੰਘ, ਗੁਰਦੀਪ ਸਿੰਘ, ਮੇਵਾ ਸਿੰਘ, ਸਰਪੰਚ ਗੁਰਪ੍ਰੀਤ ਸਿੰਘ ਸਮੇਤ ਵੱਡੀ ਤਾਦਾਦ ਵਿੱਚ ਜਗਾ ਅਤੇ ਫਤਹਿਗੜ੍ਹ ਨੌਂ ਆਬਾਦ ਦੇ ਕਿਸਾਨ ਮੌਜੂਦ ਸਨ।