ਰਾਜਪੁਰਾ :3 ਨਵੰਬਰ (ਰਾਜੇਸ਼ ਡੇਹਰਾ)ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਵਲੋਂ ਅੱਜ ਮਾਰਕਿਟ ਕਮੇਟੀ ਰਾਜਪੁਰਾ ਵਿਚ ਭ੍ਰਿਸ਼ਟਾਚਾਰ ਵਿਰੋਧੀ ਸਲਾਨਾ ਜਗੁਰਕਤਾ ਸਪਤਾਹ ਮਨਾਇਆ ਗਿਆ ਜਿਸ ਵਿਚ ਡੀ ਐਸ ਪੀ ਵਿਜੀਲੈਂਸ ਸ਼੍ਰੀ ਕੇ ਡੀ ਸ਼ਰਮਾ ਨੇ ਆਏ ਹੋਏ ਆੜਤੀਆਂ ਨੂੰ ਭ੍ਰਿਸ਼ਟਾਚਾਰ ਤੋਂ ਦੂਰ ਰਹਿਣ ਲਈ ਵਿਸਤਾਰ ਨਾਲ ਦੱਸਿਆ । ਇਸ ਮੌਕੇ ਤੇ ਮੁੱਖ ਮਹਿਮਾਨ ਤੋਰ ਤੇ ਰਾਜਪੁਰਾਐਸ ਡੀ ਐਮ ਸ਼੍ਰੀ ਸ਼ਿਵ ਕੁਮਾਰ ਅਤੇ ਡੀ ਐਸ ਪੀ ਰਾਜਪੁਰਾ ਕ੍ਰਿਸ਼ਨ ਕੁਮਾਰ ਪੇਂਥੇ ਪੁਜੇ। ਐਸ ਡੀ ਐਮ ਸ਼੍ਰੀ ਸ਼ਿਵ ਕੁਮਾਰ ਵੀ ਨੇ ਇਸ ਮੌਕੇ ਆੜਤੀਆਂ ਨੂੰ ਜਾਗਰੂਕ ਕਰਦੇ ਹੋਏ ਆਪਣੇ ਕੰਮ ਵਿਚ ਟ੍ਰਾੰਸਪੇਰਿਟੀ ਵਰਤਣ ਦੀ ਅਪੀਲ ਕੀਤੀ।ਅੰਤ ਵਿਚ ਅਨਾਜ ਮੰਡੀ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ ਅਤੇ ਵਾਈਸ ਚੇਅਰਮੈਨ ਸਤੀਸ਼ ਡਾਹਰਾ ਨੇ ਭ੍ਰਿਸ਼ਟਾਚਾਰ ਵਿਰੋਧੀ ਜਗੁਰਕਤਾ ਲਿਆਉਣ ਲਈ ਡੀ ਐਸ ਪੀ ਵਿਜੀਲੈਂਸ ਸ਼੍ਰੀ ਕੇ ਡੀ ਸ਼ਰਮਾ ਅਤੇ ਆਏ ਹੋਏ ਆੜਤੀਆ ਦਾ ਧੰਨਵਾਦ ਕੀਤਾ।