ਪ੍ਰਹਿਲਾਦ ਕੁਮਾਰ ਪ੍ਰਧਾਨ ਅਤੇ ਪਵਨ ਗਰਗ ਆਰੀਆ ਸਮਾਜ ਦੇ ਜਨਰਲ ਸਕੱਤਰ ਨਿਯੁਕਤ

ਧੂਰੀ, 6 ਫਰਵਰੀ (ਮਹੇਸ਼ ਜਿੰਦਲ) - ਆਰੀਆ ਪ੍ਰਤੀਨਿਧੀ ਸਭਾ ਪੰਜਾਬ ਵੱਲੋਂ ਆਰੀਆ ਸਮਾਜ ਧੂਰੀ ਵਿਖੇ ਯੋਗ ਪ੍ਰਬੰਧ ਨਾ ਹੋਣ ਅਤੇ ਆਪਣੇ ਹੁਕਮਾਂ ਦੀ ਉਲੰਘਣਾ ਕੀਤੇ ਜਾਣ ਦੇ ਮੱਦੇਨਜ਼ਰ ਆਰੀਆ ਸਮਾਜ ਧੂਰੀ ਦੀ ਮੌਜੂਦਾ ਅੰਤਰਿੰਗ ਕਮੇਟੀ ਨੂੰ ਭੰਗ ਕਰ ਕੇ ਨਵੀਂ ਕਮੇਟੀ ਗਠਿਤ ਕੀਤੀ ਗਈ ਹੈ। ਆਰੀਆ ਪ੍ਰਤੀਨਿਧੀ ਸਭਾ ਪੰਜਾਬ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਨਵੀਂ ਕਮੇਟੀ ਦਾ ਐਲਾਨ ਕਰਦੇ ਹੋਏ ਪ੍ਰਹਿਲਾਦ ਕੁਮਾਰ ਆਰੀਆ ਨੂੰ ਆਰੀਆ ਸਮਾਜ ਧੂਰੀ ਦਾ ਨਵਾਂ ਪ੍ਰਧਾਨ ਅਤੇ ਪਵਨ ਕੁਮਾਰ ਗਰਗ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਵਰਿੰਦਰ ਕੁਮਾਰ ਆਰੀਆ, ਸਤੀਸ਼ ਪਾਲ ਆਰੀਆ, ਵਾਸੂਦੇਵ ਆਰੀਆ ਅਤੇ ਡਾ. ਸੁਰਜੀਤ ਸਰੀਨ ਨੂੰ ਮੀਤ ਪ੍ਰਧਾਨ, ਰਾਮਪਾਲ ਆਰੀਆ ਨੂੰ ਸਕੱਤਰ, ਐਡਵੋਕੇਟ ਵਿਕਾਸ ਸ਼ਰਮਾ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ। ਜਦੋਂ ਕਿ ਐਡਵੋਕੇਟ ਜਸਵੀਰ ਰਤਨ, ਰਾਜੀਵ ਮੋਹਿਲ, ਕਰਮ ਚੰਦ, ਨਰੇਸ਼ ਜਿੰਦਲ ਅਤੇ ਰਮੇਸ਼ ਆਰੀਆ ਨੂੰ ਬਤੌਰ ਕਮੇਟੀ ਮੈਂਬਰ ਸ਼ਾਮਲ ਕੀਤਾ ਗਿਆ।