16,ਅਗਸਤਅਮਰੀਸ਼ ਆਨੰਦ, ਦੋਰਾਹਾ।ਨਗਰ ਕੌਂਸਲ ਦੋਰਾਹਾ ਦਫ਼ਤਰ ਵਿਖੇ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਜ਼ਾਦੀ ਦਿਹਾੜਾ ਰਾਸ਼ਟਰੀ ਝੰਡੇ ਨੂੰ ਸਲਾਮੀ ਦੇ ਕੇ ਮਨਾਇਆ ਗਿਆ। ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਸਰੀਰਕ ਦੂਰੀ ਦਾ ਪੂਰਾ ਧਿਆਨ ਰੱਖਦੇ ਹੋਏ ਸਾਰੇ ਹਾਜਰੀਨ ਨੇ ਮਾਸਕ ਵੀ ਪਹਿਨੇ ਹੋਏ ਸਨ। ਦੇਸ਼ ਦੀ ਅਜ਼ਾਦੀ ਲਈ ਅਣਗਿਣਤ ਅਜ਼ਾਦੀ ਸੈਨਾਨੀਆਂ ਨੇ ਗੁਲਾਮੀ ਦੀਆਂ ਜੰਜੀਰਾਂ ਨੂੰ ਕੱਟਣ ਲਈ ਜੋ ਕੁਰਬਾਨੀਆਂ ਕੀਤੀਆਂ ਹਨ ਨੂੰ ਸਰਧਾਂਜਲੀ ਦੇ ਰੂਪ ਵਿੱਚ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਦੋਰਾਹਾ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਗੁਰਬਖਸ਼ਸੀਸ ਸਿੰਘ ਨੇ ਅਦਾ ਕੀਤੀ। ਗੁਰਬਖਸ਼ਸੀਸ ਸਿੰਘ ਨੇ ਹਾਜ਼ਰ ਮੈਬਰਾਂ ਨੂੰ ਅਜ਼ਾਦੀ ਦਿਹਾੜੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਮਹਾਨ ਕੁਰਬਾਨੀਆਂ ਤੋਂ ਬਾਅਦ ਹਾਸਿਲ ਹੋਈ ਇਸ ਅਜ਼ਾਦੀ ਦੀ ਸਰੁੱਖਿਆ ਲਈ ਹਮੇਸ਼ਾਂ ਤੱਤਪਰ ਰਹਿਣਗੇ। ਇਸ ਮੌਕੇ ਓਹਨਾਂ ਨਾਲ ਨਗਰ ਕੌਂਸਲ ਦੋਰਾਹਾ ਦੇ ਸੈਨਟਰੀ ਇੰਸਪੈਕਟਰ ਤੇ ਨਗਰ ਕੌਂਸਲ ਦੋਰਾਹਾ ਦੇ ਸਾਰੇ ਕਰਮਚਾਰੀ ਵੀ ਮੌਜੂਦ ਸਨ।