ਡੀਸੀ ਦਫ਼ਤਰ ਸੰਗਰੂਰ ਲਾਏ ਜਾ ਰਹੇ ਧਰਨੇ ਚ ਵੱਡੀ ਗਿਣਤੀ ਚ ਪਹੁੰਚਣ ਦਾ ਐਲਾਨ ਕੀਤਾ
- ਪੰਜਾਬ
- 02 Jun,2020
ਧੂਰੀ,1 ਜੂਨ (ਮਹੇਸ਼ ਜਿੰਦਲ) 4 ਜੂਨ ਨੂੰ ਡੀਸੀ ਦਫਤਰ ਸੰਗਰੂਰ ਵਿਖੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਤਿੰਨ ਆਗੂਆਂ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਤੇ ਪਾਏ ਝੂਠੇ ਪਰਚੇ ਰੱਦ ਕਰਵਾਉਣ , ਜਥੇਬੰਦੀ ਪਿੰਡ ਆਗੂ ਮਾਤਾ ਗੁਰਮੀਤ ਕੌਰ ਦੇ ਘਰੇ ਆ ਕੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਵਾਉਣ ਅਤੇ ਹੋਰ ਮੰਗਾਂ ਦੀ ਪ੍ਰਾਪਤੀ ਲਈ ਦਿੱਤੇ ਜਾ ਰਹੇ ਧਰਨੇ ਦੀ ਤਿਆਰੀ ਮੁਹਿੰਮ ਤਹਿਤ ਪਿੰਡ ਕਹੇਰੂ ਵਿਖੇ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਬਲਜੀਤ ਸਿੰਘ ,ਪਿੰਡ ਆਗੂ ਰਘਬੀਰ ਸਿੰਘ ,ਹਾਕਮ ਸਿੰਘ ਨੇ ਕਿਹਾ ਕਿਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਸੰਗਰੂਰ ਜ਼ਿਲ੍ਹੇ ਦੇ ਵੱਖ -ਵੱਖ ਪਿੰਡਾਂ ਵਿੱਚ ਪੰਚਾਇਤੀ ਜ਼ਮੀਨ ਦਾ ਸੰਘਰਸ਼ ਲੜਕੇ ਪਿੰਡਾਂ ਚ ਦਲਿਤਾਂ ਨੂੰ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਘੱਟ ਰੇਟ ਅਤੇ ਸਾਂਝੇ ਤੌਰ ਉੱਪਰ ਲੈਣ ਲਈ ਪ੍ਰੇਰਿਤ ਕਰਦੀ ਹੈ ।ਇਹ ਜ਼ਮੀਨ ਮਾਣ ਸਨਮਾਨ ਦਾ ਪ੍ਰਤੀਕ ਹੈ ਇਹ ਜ਼ਮੀਨ ਮਿਲਣ ਨਾਲ ਦਲਿਤ ਔਰਤਾਂ ਦਾ ਸ਼ੋਸ਼ਣ ਕਾਫੀ ਘਟਿਆ ਹੈ ਪਰ ਵੱਖ - ਵੱਖ ਪਿੰਡਾਂ ਦੇ ਧਨਾਢ ਚੌਧਰੀ ਇਹ ਨਹੀਂ ਚਾਹੁੰਦੇ ਕਿ ਦਲਿਤਾਂ ਦਾ ਮਾਣ ਸਨਮਾਨ ਵਧੇ, ਉਹ ਚਾਹੁੰਦੇ ਹਨ ਕਿ ਸਾਡੇ ਪੈਰਾਂ ਦੀ ਜੁੱਤੀ ਹੇਠ ਰਹਿਣ ਇਸ ਕਰਕੇ ਉਹ ਅਜਿਹਾ ਕਰ ਰਹੇ ਹਨ ਜਿਸ ਦੀ ਤਾਜ਼ਾ ਉਦਾਹਰਨ ਪਿੰਡ ਨਮੋਲ ਦੀ ਹੈ ਜਿੱਥੇ 10 ਮਈ ਨੂੰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਪਿੰਡ ਆਗੂ ਮਾਤਾ ਗੁਰਮੀਤ ਕੌਰ ਦੇ ਘਰ ਜਾ ਕੇ ਜੱਗਾ ਸਿੰਘ ਅਤੇ ਬੱਬੂ ਸਿੰਘ ਨੇ ਹਮਲਾ ਕੀਤਾ ਕੁੱਟਮਾਰ ਕੀਤੀ ਅਤੇ ਬੱਬੂ ਸਿੰਘ ਨੇ ਗਾਲਾਂ ਕੱਢੀਆਂ ਬੱਬੂ ਸਿੰਘ ਜਨਰਲ ਕੈਟਾਗਰੀ ਚ ਹੈ ਇਨ੍ਹਾਂ ਦੋਹਾਂ ਤੇ ਪਰਚੇ ਦਰਜ ਹੋ ਚੁੱਕੇ ਹਨ ਪਰ ਅਜੇ ਗ੍ਰਿਫਤਾਰੀ ਨਹੀਂ ਕੀਤੀ ਗਈ, ਸਿਤਮਜ਼ਰੀਫੀ ਦੀ ਹਦ ਦੇਖੋ ਕਿ ਉਲਟਾ ਜ਼ਿਲ੍ਹਾ ਪ੍ਰਧਾਨ ਧਰਮਪਾਲ ਸਿੰਘ, ਜ਼ਿਲ੍ਹਾ ਸਕੱਤਰ ਬਲਜੀਤ ਸਿੰਘ, ਪਿੰਡ ਆਗੂ ਬਲਵੀਰ ਸਿੰਘ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਜਗਸੀਰ ਸਿੰਘ ਤੇ ਝੂਠਾ ਪਰਚਾ ਦਰਜ ਕਰਵਾਇਆ ਗਿਆ ਹੈ, ਆਗੂਆਂ ਨੇ ਅੱਗੇ ਆਖਿਆ ਕਿ ਉਕਤ ਮੰਗਾਂ ਤੋਂ ਇਲਾਵਾ ਰਾਸ਼ਨ ਕਾਰਡ ਹੋਲਡਰਾਂ ਦੇ ਰਾਸ਼ਨ ਕਾਰਡਾਂ ਵਿੱਚੋਂ ਨਾਮ ਕੱਟਣ ਖਿਲਾਫ , ਨਵੇਂ ਰਾਸ਼ਨ ਕਾਰਡ ਬਣਾਉਣ ,ਮਜ਼ਦੂਰਾਂ ਕੋਲੋਂ ਲਾਕਡਾਉਨ ਦੀ ਹਾਲਤ ਵਿੱਚ ਕਰਜ਼ੇ ਦੀਆਂ ਕਿਸ਼ਤਾਂ ਧੱਕੇ ਨਾਲ ਉਗਰਾਹਣ ਖਿਲਾਫ ,ਚਾਹੀਦਾ ਤਾਂ ਇਹ ਹੈ ਕਿ ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ ਕਰ ਦਿੱਤੇ ਜਾਣ। ਆਗੂਆਂ ਨੇ ਕਿਹਾ ਕਿ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ,ਵੱਡੇ- ਵੱਡੇ ਸਰਮਾਏਦਾਰਾਂ ,ਡਿਫਾਲਟਰਾਂ ਦੇ 69 ਹਜ਼ਾਰ ਕਰੋੜ ਰੁਪਏ ਕਰਜ਼ੇ ਦੇ ਮੁਆਫ਼ ਕਰ ਦਿੱਤੇ ਗਏ ਹਨ,ਦੂਜੇ ਪਾਸੇ ਮਜ਼ਦੂਰਾਂ ਦੀ ਨਿਗੂਣੀ ਲਈ ਹੋਈ ਕਰਜ਼ੇ ਦੀ ਰਕਮ ਨੂੰ ਕਿਉਂ ਨਹੀਂ ਮੁਆਫ ਕੀਤਾ ਜਾ ਰਿਹਾ? ਸਾਫ਼ ਤੇ ਸਪੱਸ਼ਟ ਹੈ ਇਹ ਪ੍ਰਬੰਧ ਵੱਡੇ ਵੱਡੇ ਭੋਇੰਪਤੀ ਸਰਮਾਏਦਾਰਾਂ, ਅਮੀਰਾਂ, ਜਗੀਰਦਾਰਾਂ , ਬਹੁ ਰਾਸ਼ਟਰੀ ਕੰਪਨੀਆਂ ਦੀ ਸੇਵਾ ਚ ਭੁਗਤਦਾ ਆ ਰਿਹਾ ਹੈ ਅਤੇ ਭੁਗਤਦਾ ਹੈ । ਆਮ ਲੋਕ ਚਾਹੇ ਭੁੱਖ ਮਰੀ ਦਾ ਸ਼ਿਕਾਰ ਹੋ ਕੇ ਹੀ ਕਿਉਂ ਨਾ ਮਰਨਾ , ਇਹ ਸਾਰਾ ਕੁਝ ਲੋਕਾਂ ਨੇ ਲੋਕਢਾਉਣ ਦੀ ਹਾਲਤ ਵਿੱਚ ਦੇਖ ਲਿਆ ਹੈ । ਵਿਸ਼ਾਲ ਰੈਲੀ ਦਰਮਿਆਨ ਪਿੰਡ ਕਹੇਰੂ ਦੇ ਸਮੂਹ ਨਿਵਾਸੀਆਂ ਨੇ ਡੀਸੀ ਦਫ਼ਤਰ ਸੰਗਰੂਰ ਲਾਏ ਜਾ ਰਹੇ ਧਰਨੇ ਚ ਵੱਡੀ ਗਿਣਤੀ ਚ ਪਹੁੰਚਣ ਦਾ ਐਲਾਨ ਕੀਤਾ ।