ਰਾਜਪੁਰਾ, 27 ਨਵੰਬਰ(ਰਾਜੇਸ਼ ਡਾਹਰਾ)ਅੱਜ ਆਮ ਆਦਮੀ ਪਾਰਟੀ ਦਾ ਅੱਠਵਾਂ ਜਨਮ ਦਿਨ ਮਨਾਇਆ ਗਿਆ ਇਸ ਮੌਕੇ ਤੇ ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰਧਾਨ ਸ੍ਰੀ ਮੇਘ ਚੰਦ ਸ਼ਰਮਾ ਅਤੇ ਰਾਜਪੁਰਾ ਤੋਂ ਸੀਨੀਅਰ ਆਗੂ ਦੀਪਕ ਸੂਦ,ਮਨੀਸ਼ ਸੂਦ ਤੇ ਘਨੌਰ ਤੋਂ ਬਲਵਿੰਦਰ ਸਿੰਘ ਝਾੜਵਾਂ ਸਹਿਤ ਪਾਰਟੀ ਵਰਕਰਾਂ ਨੇ ਕੇਕ ਕੱਟ ਕੇ ਪਾਰਟੀ ਦਾ ਜਨਮ ਦਿਵਸ ਮਨਾਇਆ।ਇਸ ਮੌਕੇ ਤੇ ਸੀਨੀਅਰ ਨੇਤਾ ਦੀਪਕ ਸੂਦ ਨੇ ਕਿਹਾ ਕਿ ਅਸੀਂ ਡੋਰ ਟੁ ਡੋਰ ਜਾ ਕੇ ਕੇਜਰੀਵਾਲ ਦੀ ਦਿੱਲੀ ਦੇ ਵਿਕਾਸ ਦੀਆਂ ਨੀਤੀਆਂ ਲੋਕਾਂ ਨਾਲ ਸਾਂਝੇ ਕਰ ਰਹੇ ਹਾਂ।ਜਿਸਦਾ ਲੋਕਾਂ ਵਿਚ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਇਸ ਮੋਕੇ ਤੇ ਰਾਜਪੁਰਾ, ਪਟਿਆਲਾ ਤੇ ਘਨੌਰ ਦੇ ਵਾਲੰਟੀਅਰ ਹਾਜ਼ਿਰ ਸਨ