ਮਨੁੱਖੀ ਹੱਕਾਂ ਲਈ ਕੁਰਬਾਨੀ ਦੀ ਕਹਾਣੀ: ਭਾਈ ਜਸਵੰਤ ਸਿੰਘ ਖਾਲੜਾ ਫਿਲਮ ਦੀ ਰਿਲੀਜ਼ ਡੇਟ ਘੋਸ਼ਿਤ

ਮਨੁੱਖੀ ਹੱਕਾਂ ਲਈ ਕੁਰਬਾਨੀ ਦੀ ਕਹਾਣੀ: ਭਾਈ ਜਸਵੰਤ ਸਿੰਘ ਖਾਲੜਾ ਫਿਲਮ ਦੀ ਰਿਲੀਜ਼ ਡੇਟ ਘੋਸ਼ਿਤ

ਮਨੁੱਖੀ ਹੱਕਾਂ ਲਈ ਆਪਣੀ ਜ਼ਿੰਦਗੀ ਸਮਰਪਿਤ ਕਰਨ ਵਾਲੇ ਸਿੱਖ ਯੋਦੇ ਭਾਈ ਜਸਵੰਤ ਸਿੰਘ ਖਾਲੜਾ ਦੀ ਕਹਾਣੀ “Punjab ‘95” ਫਿਲਮ ਦੇ ਰੂਪ ਵਿੱਚ ਵੱਡੀ ਸਕਰੀਨ ’ਤੇ ਆ ਰਹੀ ਹੈ। ਦਲਜੀਤ ਦੁਸਾਂਝ ਇਸ ਫਿਲਮ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਨਿਭਾ ਰਹੇ ਹਨ। ਇਹ ਫਿਲਮ 7 ਫਰਵਰੀ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ।

ਭਾਈ ਖਾਲੜਾ 1980 ਅਤੇ 1990 ਦੇ ਦਹਾਕਿਆਂ ਵਿੱਚ ਪੁਲਿਸ ਵਲੋਂ ਕੀਤੇ ਗੈਰਕਾਨੂੰਨੀ ਕਤਲਾਂ ਅਤੇ ਲਾਪਤਾ ਮਾਮਲਿਆਂ ਨੂੰ ਸਾਮ੍ਹਣੇ ਲਿਆਉਣ ਲਈ ਪ੍ਰਸਿੱਧ ਸਨ। ਉਹਨਾਂ ਨੇ ਹਜ਼ਾਰਾਂ ਨੌਜਵਾਨਾਂ ਦੀ ਪਛਾਣ ਕੀਤੀ ਅਤੇ ਮਨੁੱਖੀ ਹੱਕਾਂ ਦੀ ਪੂਰੀ ਤਰ੍ਹਾਂ ਰਾਖੀ ਕੀਤੀ। 1995 ਵਿੱਚ, ਉਹਨਾਂ ਨੂੰ ਅਗਵਾ ਕਰਕੇ ਅਤਿਆਚਾਰ ਦਾ ਸ਼ਿਕਾਰ ਬਨਾਇਆ ਗਿਆ ਅਤੇ ਬੇਰਹਿਮੀ ਨਾਲ ਮਾਰ ਦਿੱਤਾ ਗਿਆ।

“Punjab ‘95” ਵਿੱਚ ਉਸ ਦੌਰ ਦੇ ਕਹਿਰ ਨੂੰ ਬਿਆਨ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਬਹਾਦਰੀ ਭਰੇ ਕਦਮਾਂ ਨੂੰ ਫੋਕਸ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਦਲਜੀਤ ਦੁਸਾਂਝ ਦਾ ਭਾਈ ਖਾਲੜਾ ਵਜੋਂ ਰੂਪ ਬਹੁਤ ਹੀ ਸ਼ਲਾਘਾਯੋਗ ਹੈ। ਇਹ ਫਿਲਮ ਸਿਰਫ਼ ਇੱਕ ਇਤਿਹਾਸਕ ਦਸਤਾਵੇਜ਼ ਹੀ ਨਹੀਂ, ਸਗੋਂ ਮਨੁੱਖੀ ਹੱਕਾਂ ਲਈ ਸੂਰਮਿਆਂ ਦੀ ਸੇਵਾ ਨੂੰ ਸਜਦਾ ਹੈ।


#Punjab95 #BhaiJaswantSinghKhalra #DaljitDosanjh #PunjabiCinema #HumanRightsHero #ਭਾਈਜਸਵੰਤਸਿੰਘਖਾਲੜਾ #ਦਲਜੀਤਦੁਸਾਂਝ #ਪੰਜਾਬ95




Posted By: Gurjeet Singh