ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਵਾਂਸ਼ਹਿਰ ਵਿਖੇ ਸ. ਜੱਸਾ ਸਿੰਘ ਰਾਮਗੜ੍ਹੀਆ ਜੀ ਦੇ 300 ਸਾਲਾ ਜਨਮ ਸ਼ਤਾਬਦੀ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ
- ਪੰਜਾਬ
 - 07 May,2023
 
  
      ਨਵਾਂਸ਼ਹਿਰ, 7 ਮਈ(ਦਵਿੰਦਰ ਕੁਮਾਰ)- ਸਿੱਖ ਕੌਮ ਦੇ ਮਹਾਨ ਜਰਨੈਲ ਸ. ਜੱਸਾ ਸਿੰਘ ਰਾਮਗੜ੍ਹੀਆ ਦੀ ਤੀਸਰੀ ਜਨਮ ਸ਼ਤਾਬਦੀ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਵਾਂਸ਼ਹਿਰ ਵਿਖੇ ਬੜੀ  ਸ਼ਰਧਾ ਅਤੇ ਉਤਸ਼ਾਹ ਨਾਲ  ਮਨਾਇਆ ਗਿਆ । ਇਸ ਮੌਕੇ ਗੁ: ਸਾਹਿਬ ਦੇ ਪ੍ਰਧਾਨ ਸ. ਮੱਖਣ ਸਿੰਘ ਗਰੇਵਾਲ ਅਤੇ ਸੈਕਟਰੀ ਸ. ਸੁਖਵਿੰਦਰ ਸਿੰਘ ਥਾਂਦੀ ਨੇ ਦੱਸਿਆ ਕਿ ਗੁ: ਸਾਹਿਬ ਵਿਖੇ ਸਵੇਰੇ ਸੰਗਤਾਂ ਲਈ ਚਾਹ ਪਕੌੜਿਆਂ ਦਾ ਲੰਗਰ ਵਰਤਾਇਆ ਗਿਆ । ਇਸ ਮੌਕੇ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਕਥਾਵਾਚਕ ਗਿਆਨੀ ਲਖਵਿੰਦਰ ਸਿੰਘ ਛਦੌੜੀ ਚੰਡੀਗੜ੍ਹ ਵਾਲੇ ,ਪੰਥ ਦੇ ਪ੍ਰਸਿੱਧ ਢਾਡੀ ਜਥਾ ਗਿਆਨੀ ਸੁਰਜੀਤ ਸਿੰਘ ਵਾਰਿਸ, ਭਾਈ ਪਰਦੀਪ ਸਿੰਘ , ਭਾਈ ਸੁਖਵੀਰ ਸਿੰਘ ਹਜ਼ੂਰੀ ਰਾਗੀ ਗੁ: ਸ੍ਰੀ ਗੁਰੂ ਸਿੰਘ ਸਭਾ ਆਦਿ ਨੇ ਕਥਾ ਵਿਚਾਰ ਅਤੇ ਕੀਰਤਨ ਨਾਲ ਸੰਗਤਾਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਿਆ । ਇਸ ਮੌਕੇ ਸ. ਜੱਸਾ ਸਿੰਘ ਰਾਮਗੜ੍ਹੀਆ ਜੀ ਦੀ ਬਹਾਦਰੀ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਕਿਵੇਂ ਉਹਨਾਂ ਨੇ 16 ਹਜ਼ਾਰ ਦੇ ਕਰੀਬ ਮਾਂਵਾਂ ਦੀ ਇਜੱਤ ਨੂੰ ਅਹਿਮਦ ਸ਼ਾਹ ਅਬਦਾਲੀ ਦੇ ਕਬਜ਼ੇ ‘ਚੋਂ ਛੁੜਵਾਇਆ । ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਨੇ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਝੁਲਾਇਆ ਸੀ ਤੇ ਲਾਲ ਕਿਲ੍ਹੇ ਵਿਚ ਮੁਸਲਮ ਰਾਜਿਆਂ ਨੂੰ ਜਿਸ ਤਖਤ-ਏ-ਤਾਊਸ (ਪੱਥਰ ਦੀ ਸਿਲ) 'ਤੇ ਬਿਠਾ ਕੇ ਰਾਜ ਤਿਲਕ ਲਾਇਆ ਜਾਂਦਾ ਸੀ, ਉਸ ਨੂੰ ਪੁੱਟ ਕੇ ਸਮੇਤ 40 ਸਤੰਬ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿਚ ਲਿਆ ਕੇ ਸ੍ਰੀ ਅੰਮਿ੍ਤਸਰ ਭੇਟ ਕੀਤੇ ਸਨ। ਅੱਜ ਇਹ ਦਰਬਾਰ ਸਾਹਿਬ ਅੰਮਿ੍ਤਸਰ ਦੀ ਪਰਿਕਰਮਾ ਨਾਲ ਲੱਗਦੇ ਰਾਮਗੜ੍ਹੀਆ ਬੂੰਗੇ ਵਿਚ ਸੁਸ਼ੋਭਿਤ ਹਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆਂ ਗਿਆ । ਇਸ ਮੌਕੇ ਰਾਮਗੜ੍ਹੀਆਂ ਫੋਰਮ ਨਵਾਂਸ਼ਹਿਰ ਤੋਂ ਤ੍ਰਿਲੋਕ ਸਿੰਘ ਫਲੋਰਾ, ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ, ਮਾਤਾ ਸਾਹਿਬ ਕੌਰ ਸੁਖਮਨੀ ਸੇਵਾ ਸੁਸਾਇਟੀ,  ਮਾਤਾ ਗੁਜਰ ਕੌਰ ਸੁਖਮਨੀ ਸੇਵਾ ਸੁਸਾਇਟੀ,  ਗੁਰੂ ਕੀ ਰਸੋਈ ਨਵਾਂ ਸ਼ਹਿਰ ਤੋਂ ਸ ਅਮਰੀਕ ਸਿੰਘ ਅਤੇ ਅਵਤਾਰ ਕੌਰ ਜੀ, ਅਮਰਜੀਤ ਸਿੰਘ ਖਾਲਸਾ, ਇੰਦਰਜੀਤ ਸਿੰਘ ਬਾਹਿੜਾ,  ਸ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰਸਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ , ਮਨਧੀਰ ਸਿੰਘ ਗੜ੍ਹੀ, ਜਰਨੈਲ ਸਿੰਘ ਖਾਲਸਾ, ਮਨਜੀਤ ਸਿੰਘ, ਗੁਰਦੀਪ ਸਿੰਘ, ਹਰਭਜਨ ਸਿੰਘ, ਕੁਲਦੀਪ ਸਿੰਘ ਸੈਂਭੀ, ਪਰਮਜੀਤ ਸਿੰਘ, ਗੁਰਵਿੰਦਰ ਸਿੰਘ, ਉੱਤਮ ਸਿੰਘ, ਕੁਲਜੀਤ ਸਿੰਘ, ਜਸਪਾਲ ਸਿੰਘ ਕੋਹਲੀ, ਹਰਵਿੰਦਰ ਸਿੰਘ ਇਕਬਾਲ ਸਿੰਘ, ਅਵਤਾਰ ਸਿੰਘ, ਇਸ਼ਪਾਲ ਸਿੰਘ, ਕੁਲਵਿੰਦਰ ਸਿੰਘ, ਪਰਮਜੀਤ ਸਿੰਘ,ਹਰਮਨਜੀਤ ਸਿੰਘ ਚਰਨਜੋਤ ਸਿੰਘ, ਰਾਜਵਿੰਦਰ ਕੌਰ, ਬਲਵਿੰਦਰ ਕੌਰ, ਮਨਜੀਤ ਕੌਰ, ਦਵਿੰਦਰ ਕੌਰ ਅਤੇ ਨਵਜੋਤ ਕੌਰ ਆਦਿ ਹਾਜ਼ਰ ਸਨ।
  
                        
            
                          Posted By:
                    DAVINDER KUMAR